ਪੰਜਾਬ ‘ਚ ਅੱਜ ਕੋਰੋਨਾ ਦੇ 25 ਨਵੇਂ ਕੇਸ ਸਾਹਮਣੇ ਆਏ

108

ਚੰਡੀਗੜ, 26 ਮਈ (ਜਗਸੀਰ ਸਿੰਘ ਸੰਧੂ) : ਅੱਜ ਪੰਜਾਬ ਵਿੱਚ ਕੋਰੋਨਾ ਦੇ 25 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 5 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ।  ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਮੰਗਲਵਾਰ ਸ਼ਾਮ 6 ਵਜੇ ਤੱਕ ਫਰੀਦਕੋਟ ਤੋਂ 1, ਜਲੰਧਰ ਤੋਂ 10, ਪਠਾਨਕੋਟ ਤੋਂ 5, ਲੁਧਿਆਣਾ ਤੋਂ 2 , ਨਵਾਂਸ਼ਹਿਰ ਤੋਂ 1, ਹੁਸ਼ਿਆਰਪੁਰ ਤੋਂ 4, ਅੰਮ੍ਰਿਤਸਰ ਤੋਂ 2 ਕੋਰੋਨਾ ਪਾਜ਼ੀਟਿਵ ਨਵੇਂ ਮਾਮਲੇ ਸਾਹਮਣੇ ਆਏ ਹਨ।
ਹੁਣ ਤੱਕ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2106 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 40 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1918 ਹੋ ਗਈ ਹੈ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 148 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ।
ਪੰਜਾਬ ਵਿੱਚ ਹੁਣ ਤੱਕ ਜਿਲੇਵਾਰ ਅੰਮ੍ਰਿਤਸਰ – 331 , ਜਲੰਧਰ – 230, ਲੁਧਿਆਣਾ – 175, ਤਰਨ ਤਾਰਨ – 154 , ਗੁਰਦਾਸਪੁਰ – 132, ਹੁਸ਼ਿਆਰਪੁਰ – 110, ਪਟਿਆਲਾ – 108, ਨਵਾਂਸ਼ਹਿਰ – 106, ਮੋਹਾਲੀ – 103, ਸੰਗਰੂਰ – 89, ਸ੍ਰੀ ਮੁਕਤਸਰ ਸਾਹਿਬ – 66, ਫਰੀਦਕੋਟ – 62, ਰੋਪੜ -60, ਮੋਗਾ – 59, ਫਤਿਹਗੜ• ਸਾਹਿਬ – 57, ਫਿਰੋਜ਼ਪੁਰ – 46, ਪਠਾਨਕੋਟ – 44, ਫਾਜ਼ਿਲਕਾ – 42, ਬਠਿੰਡਾ – 42, ਕਪੂਰਥਲਾ – 36, ਮਾਨਸਾ – 32 ਅਤੇ ਬਰਨਾਲਾ – 22 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿਚੋਂ 19 ਫੀਸਦੀ ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।

Real Estate