ਆਪਣੀ ਪ੍ਰੇਮਿਕਾ ਦੇ ਕਤਲ ਨੂੰ ਛੁਪਾਉਣ ਲਈ 9 ਜਣੇ ਹੋਰ ਕਤਲ ਕਰ ਦਿੱਤੇ

173

ਚੰਡੀਗੜ, 26 ਮਈ (ਜਗਸੀਰ ਸਿੰਘ ਸੰਧੂ) : ਤੇਲੰਗਾਨਾ ਦੇ ਵਾਰੰਗਲ ਦੇ ਖੂਹ ਵਿੱਚੋਂ 9 ਲਾਸ਼ਾਂ ਮਿਲਣ ਦੇ ਮਾਮਲੇ ‘ਚ ਪੁਲਿਸ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਇਹਨਾਂ ਸਾਰੇ ਵਿਅਕਤੀਆਂ ਦੇ ਕਤਲ 26 ਸਾਲਾ ਸੰਜੇ ਯਾਦਵ ਨਾਮ ਦੇ ਇੱਕ ਨੌਜਵਾਨ ਵੱਲੋ ਕੀਤੇ ਗਏ ਹਨ। ਹੁਣ ਵਾਰੰਗਲ ਦੇ ਖੂਹ ‘ਚੋਂ 9 ਲੋਕਾਂ ਦੀਆਂ ਲਾਸ਼ਾਂ ਮਿਲਣ ਦੇ ਭੇਤ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਪੁਲਿਸ ਨੇ ਦੱਸਿਆ ਹੈ ਕਿ ਸੰਜੇ ਯਾਦਵ ਵੱਲੋਂ ਕੀਤੀ ਗਈ ਘਿਣਾਉਣੀ ਵਾਰਦਾਤ ਹੈ। ਉਸ ਨੇ ਹਾਲ ਹੀ ਵਿੱਚ ਇੱਕ ਔਰਤ ਦੇ ਕਤਲ ਨੂੰ ਲੁਕਾਉਣ ਲਈ ਇਹ ਸਾਰੇ ਕਤਲ ਕੀਤੇ ਹਨ। ਦੋਸ਼ੀ ਸੰਜੇ ਯਾਦਵ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਇਸ ਕਤਲ ਮਾਮਲੇ ਨੂੰ ਹੱਲ ਕਰਨ ਲਈ 6 ਵਿਸ਼ੇਸ਼ ਟੀਮਾਂ ਜਾਂਚ ਵਿੱਚ ਸ਼ਾਮਲ ਸਨ। ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਤਿੰਨ ਦਿਨ ਪਹਿਲਾਂ ਗੋਰੇਕੁੰਟਾ ਪਿੰਡ ਵਿੱਚ ਜੋ 9 ਲਾਸ਼ਾਂ ਮਿਲੀਆਂ ਸਨ, ਉਨ•ਾਂ ‘ਚੋਂ 6 ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਨਿਊਜ਼ ਏਜੰਸੀ ਏ.ਐਨ.ਆਈ. ਦੇ ਅਨੁਸਾਰ ਪੁਲਿਸ ਕਮਿਸ਼ਨਰ ਡਾ. ਰਵਿੰਦਰ ਨੇ ਕਿਹਾ 21 ਤੇ 22 ਮਈ ਨੂੰ ਇਹ ਲਾਸ਼ਾਂ ਖੂਹ ਵਿੱਚੋਂ ਬਰਾਮਦ ਕੀਤੀਆਂ ਗਈਆਂ ਸਨ। ਜਾਂਚ ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਸੰਜੇ ਨੇ ਆਪਣੀ ਪ੍ਰੇਮਿਕਾ ਰਾਫਿਕਾ ਦੀ ਹੱਤਿਆ ਨੂੰ ਲੁਕਾਉਣ ਲਈ ਉਨ•ਾਂ ਸਾਰਿਆਂ ਦੀ ਹੱਤਿਆ ਕੀਤੀ ਸਨ। ਉਨ•ਾਂ ਦੱਸਿਆ ਕਿ ਸੰਜੇ ਯਾਦਵ ਦੀ ਮਕਸੂਦ ਨਾਂਅ ਦੇ ਇੱਕ ਵਿਅਕਤੀ ਅਤੇ ਉਸ ਦੀ ਭਰਜਾਈ ਰਾਫਿਕਾ ਨਾਲ ਜਾਣ-ਪਛਾਣ ਸੀ। ਹੌਲੀ-ਹੌਲੀ ਉਹ ਰਾਫਿਕਾ ਦੇ ਬਹੁਤ ਨੇੜੇ ਆ ਗਿਆ ਅਤੇ ਉਹ ਰਾਫਿਕਾ ਦੇ ਤਿੰਨ ਬੱਚਿਆਂ ਨਾਲ ਰਹਿਣ ਲੱਗਿਆ। ਇਸ ਦੌਰਾਨ ਸੰਜੇ ਨੇ ਰਾਫਿਕਾ ਦੀ 15 ਸਾਲਾ ਬੇਟੀ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ। ਰਾਫਿਕਾ ਨੂੰ ਇਹ ਪਸੰਦ ਨਹੀਂ ਆਇਆ ਅਤੇ ਉਸ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ।ਇਸ ਤੋਂ ਬਾਅਦ ਸੰਜੇ ਨੇ ਉਸ ਦੀ ਬੇਟੀ ਨਾਲ ਰਹਿਣ ਲਈ ਰਾਫਿਕਾ ਨੂੰ ਮਾਰਨ ਦੀ ਯੋਜਨਾ ਬਣਾਈ। ਸੰਜੇ ਨੇ ਰਫਿਕਾ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ ਅਤੇ 7 ਮਾਰਚ ਨੂੰ ਰਾਫਿਕਾ ਨੂੰ ਪਰਿਵਾਰ ਨਾਲ ਗੱਲ ਕਰਨ ਦਾ ਝੂਠਾ ਬਹਾਨਾ ਬਣਾ ਕੇ ਪੱਛਮੀ ਬੰਗਾਲ ਜਾਣ ਵਾਲੀ ਰੇਲ ਗੱਡੀ ਵਿੱਚ ਚੜ• ਗਿਆ। ਰਸਤੇ ਵਿੱਚ ਸੰਜੇ ਨੇ ਖਾਣੇ ਦੇ ਪੈਕਟ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਰਾਫਿਕਾ ਨੂੰ ਬੇਹੋਸ਼ ਕਰ ਦਿੱਤਾ। ਫਿਰ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਰੇਲ ਗੱਡੀ ‘ਚੋਂ ਬਾਹਰ ਸੁੱਟ ਦਿੱਤਾ। ਪੁਲਿਸ ਅਨੁਸਾਰ ਸੰਜੇ ਜਦੋਂ ਵਾਰੰਗਲ ਪਹੁੰਚਿਆ ਤਾਂ ਉਹ ਇਕੱਲਾ ਸੀ। ਮਕਸੂਦ ਦੀ ਪਤਨੀ ਨਿਸ਼ਾ ਉਸ ਤੋਂ ਲਗਾਤਾਰ ਪੁੱਛਦੀ ਹੈ ਕਿ ਰਾਫਿਕਾ ਕਿੱਥੇ ਹੈ। ਤਸੱਲੀਬਖਸ਼ ਜਵਾਬ ਨਾ ਮਿਲਣ ‘ਤੇ ਨਿਸ਼ਾ ਨੇ ਉਸ ਵਿਰੁੱਧ ਪੁਲਿਸ ਸ਼ਿਕਾਇਤ ਦਰਜ ਕਰਾਉਣ ਦੀ ਧਮਕੀ ਦਿੱਤੀ। ਯੋਜਨਾ ਤਹਿਤ 16 ਤੋਂ 20 ਮਈ ਤਕ ਸੰਜੇ ਮਕਸੂਦ ਦੇ ਪਰਿਵਾਰ ਨੂੰ ਮਿਲਣ ਗਿਆ, ਜੋ ਇੱਕ ਬੋਰੀ ਬਣਾਉਣ ਵਾਲੀ ਫ਼ੈਕਟਰੀ ‘ਚ ਰਹਿੰਦੇ ਸਨ। ਪੁਲਿਸ ਦੇ ਅਨੁਸਾਰ ਫੜੇ ਜਾਣ ਦੇ ਡਰੋਂ ਸੰਜੇ ਨੇ ਉਨ•ਾਂ ਸਾਰਿਆਂ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ। ਉਸ ਨੇ ਨੀਂਦ ਦੀ ਗੋਲੀ ਖਰੀਦੀ ਅਤੇ ਮਕਸੂਦ ਦੇ ਵੱਡੇ ਬੇਟੇ ਦੇ ਜਨਮ ਦਿਨ ਮਤਲਬ 20 ਮਈ ਨੂੰ ਖਾਣੇ ‘ਚ ਮਿਲਾ ਦਿੱਤਾ।
ਮਕਸੂਦ ਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰ ਉਸ ਦੇ ਨਾਲ ਰਹਿੰਦੇ ਸਨ। ਸੰਜੇ ਨੇ ਖਾਣ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਮਕਸੂਦ ਦਾ ਇੱਕ ਪਰਿਵਾਰਕ ਦੋਸਤ ਸ਼ਕੀਲ ਵੀ ਉੱਥੇ ਸੀ। ਸੰਜੇ ਫ਼ੈਕਟਰੀ ਦੀ ਪਹਿਲੀ ਮੰਜ਼ਲ ‘ਤੇ ਵੀ ਗਿਆ, ਜਿੱਥੇ ਦੋ ਮਜ਼ਦੂਰ ਰਹਿੰਦੇ ਸਨ। ਉਸ ਨੇ ਉਨ•ਾਂ ਦੇ ਖਾਣੇ ਵਿੱਚ ਵੀ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਇਸ ਤਰ•ਾਂ ਉਸ ਨੇ ਰਾਫਿਕਾ ਦੇ ਕਤਲ ਨੂੰ ਲੁਕਾਉਣ ਲਈ 9 ਲੋਕਾਂ ਦੀ ਹੱਤਿਆ ਕਰ ਦਿੱਤੀ। ਰਾਤ 12.30 ਵਜੇ ਸੰਜੇ ਉਠਿਆ ਅਤੇ ਵੇਖਿਆ ਕਿ ਸਾਰੇ ਡੂੰਘੀ ਨੀਂਦ ਵਿੱਚ ਸੌਂ ਰਹੇ ਸਨ। ਫਿਰ ਉਸ ਨੇ ਬੋਰੀ ਚੁੱਕੀ ਅਤੇ ਉਨ•ਾਂ ਸਾਰਿਆਂ ਨੂੰ ਖਿੱਚ ਕੇ ਖੂੰਹ ਕੋਲ ਲੈ ਗਿਆ। ਵਾਰੀ-ਵਾਰੀ ਉਸ ਨੇ ਬੋਰੀਆਂ ‘ਚ ਭਰ ਕੇ ਸਾਰਿਆਂ ਨੂੰ ਖੂਹ ਵਿੱਚ ਸੁੱਟ ਦਿੱਤਾ। ਵਰਨਣਯੋਗ ਹੈ ਕਿ ਪਿਛਲੇ ਹਫ਼ਤੇ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਇਲਾਕੇ ‘ਚ ਤਰਥੱਲੀ ਮਚ ਗਈ ਸੀ ਅਤੇ ਪਹਿਲਾਂ ਆਮ ਲੋਕ ਇਸ ਵਾਰਦਾਤ ਨੂੰ ਆਤਮਹੱਤਿਆ ਦਾ ਮਾਮਲਾ ਮੰਨ ਰਹੇ ਸਨ, ਪਰ ਪੁਲਸ ਵੱਲੋਂ ਇਸ ਮਾਮਲੇ ਵਿੱਚ ਬਹੁਤ ਹੀ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ।

Real Estate