ਮੌਸਮ ਅਲਰਟ : 29 ਮਈ ਨੂੰ ਆਏਗੀ ਮੀਂਹ – ਹਨੇਰੀ

217

ਚੰਡੀਗੜ, 25 ਮਈ (ਜਗਸੀਰ ਸਿੰਘ ਸੰਧੂ) : ਗੁਗਲ ਬਾਬਾ ਅਨੁਸਾਰ 28 ਤੋਂ 31 ਮਈ ਦੌਰਾਨ ਪੰਜਾਬ ਨੂੰ ਤਕੜਾ ਪੱਛਮੀ ਸਿਸਟਮ ਪ੍ਰਭਾਵਿਤ ਕਰਨ ਲਈ ਆ ਰਿਹਾ ਹੈ, ਜਿਸ ਨੂੰ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮੀਂ ਭਰਪੂਰ ਹਵਾਵਾਂ ਦੀ ਚੰਗੀ ਸਹਾਇਤਾ ਹਾਸਿਲ ਹੋਵੇਗੀ ਜਿਸ ਸਦਕਾ ਪੰਜਾਬ ਸਮੇਤ ਹਰਿਆਣਾ, ਰਾਜਸਥਾਨ ਅਤੇ ਯੂਪੀ ਤੱਕ ਤੇਜ ਗਰਜ-ਚਮਕ ਨਾਲ ਦਰਮਿਆਨੇ ਤੋਂ ਭਾਰੀ ਮੀਂਹ ਦੀ ਉਮੀਦ ਹੈ।28 ਮਈ ਤੋਂ ਤੇਜ ਪੂਰਬੀ ਹਵਾਵਾਂ ਦੀ ਵਾਪਸੀ ਨਾਲ ਸੂਬੇ ਚ ਹਲਕੀ ਹੱਲਚਲ ਸੁਰੂ ਹੋ ਜਾਵੇਗੀ, 29-30 ਮਈ ਨੂੰ ਮੀਂਹ/ਹਨੇਰੀ ਦੀ ਤੀਬਰਤਾ ਵੱਧ ਜਾਵੇਗੀ, ਕਈ ਖੇਤਰਾਂ ਚ 70-80 ਅਤੇ ਕਿਤੇ-ਕਿਤੇ 90 ਕਿਲੋਂ ਮੀਟਰ ਰਫਤਾਰ ਦੀ ਤੇਜ ਹਨੇਰੀ ਅਤੇ ਗਰਜ-ਚਮਕ ਨਾਲ ਚੰਗਾ ਮੀਂਹ ਦਰਜ ਹੋਵੇਗਾ, ਪੰਜਾਬ ਦੇ ਉੱਤਰ-ਪੂਰਬੀ ਅਤੇ ਕੇਂਦਰੀ ਭਾਗਾਂ ਚ ਤੀਬਰ ਹੱਲਚਲ ਦੀ ਉਮੀਦ ਹੈ। ਜੂਨ ਦੇ ਪਹਿਲੇ ਹਫਤੇ ਵੀ ਇੱਕ-ਅੱਧਾ ਦਿਨ ਛੱਡ ਕਾਰਵਾਈਆਂ ਬਣੀਆਂ ਰਹਿਣਗੀਆਂ, ਜਿਸ ਨਾਲ ਸੂਬਾ ਵਾਸੀਆਂ ਨੂੰ ਗਰਮੀ ਤੋਂ ਚੰਗੀ ਰਾਹਤ ਬਣੀ ਰਹੇਗੀ।ਹਾਲਾਂਕਿ ਅਗਲੇ 2 ਦਿਨ ਸੂਬੇ ‘ਚ ਭਿਆਨਕ ਲੋਅ ਦਾ ਅਸਰ ਕਾਇਮ ਰਹੇਗਾ।

Real Estate