ਮਹਿਲ ਕਲਾਂ ‘ਚ ਵੀ “ਮੈਂ ਵੀ ਹਾਂ ਅਰਵਿੰਦਰ ਸਿੰਘ ਪੱਡਾ ਭਲਵਾਨ” ਦੇ ਬੈਨਰਾਂ ਨਾਲ ਹੋਇਆ ਪ੍ਰਦਰਸ਼ਨ

60
25 ਮਈ, ਬਰਨਾਲਾ (ਜਗਸੀਰ ਸਿੰਘ ਸੰਧੂ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਹਲਕਾ ਮਹਿਲ ਕਲਾਂ ਬਰਨਾਲਾ ਵਿਖੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਅਜਮੇਰ ਸਿੰਘ ਜਥੇਦਾਰ ਜਿਲਾ ਪ੍ਰਧਾਨ ਪੰਜਾਬ ਏਕਤਾ ਪਾਰਟੀ ਬਰਨਾਲਾ, ਕਰਮਜੀਤ ਸਿੰਘ ਜਿਲਾ ਯੂਥ ਪ੍ਰਧਾਨ ਪੰਜਾਬ ਏਕਤਾ ਪਾਰਟੀ ਬਰਨਾਲਾ, ਜਗਸੀਰ ਸਿੰਘ ਸੀਰਾ ਛੀਨੀਵਾਲ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸਾਥੀਆਂ ਸਮੇਤ, ਰੂਬੀ ਕੁਤਬਾ ਕਬੱਡੀ ਖਿਡਾਰੀ, ਨਿਰਮਲ ਸਿੰਘ ਸਾਬਕਾ ਸਰਪੰਚ ਛੀਨੀਵਾਲ, ਗੁਰਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬਹਾਦਰ ਸਿੰਘ ਵਜੀਦਕੇ, ਸਾਹਿਬ ਸਿੰਘ ਵਜੀਦਕੇ, ਨਛੱਤਰ ਸਿੰਘ ਕਲਕੱਤਾ, ਬਹਾਦਰ ਸਿੰਘ ਮਹਿਲ ਕਲਾਂ, ਮਲਕੀਤ ਸਿੰਘ ਮਹਿਲ ਕਲਾਂ, ਫੌਜੀ ਸਾਬ ਵੈਲਜੀਆਮ ਵਾਲੇ, ਬੇਅੰਤ ਸਿੰਘ ਮਿੱਠੂ ਸਾਥੀਆਂ ਸਮੇਤ, ਰਾਜਪਾਲ ਸਿੰਘ ਪੰਡੋਰੀ, ਸਰਪੰਚ ਨਾਥ ਸਿੰਘ ਹਮੀਦੀ, ਅਮਰੀਕ ਸਰਾਂ ਕੁਰੜ, ਮੇਲਾ ਸਿੰਘ ਮਹਿਲ ਕਲਾਂ ਜਗਸੀਰ ਸਿੰਘ ਆਦਿ ਹਾਜਰ ਸਨ।

 

Real Estate