ਪਿੰਡ ਵਾਸੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਨੂੰ ਇਨਸਾਫ਼ ਦਿਵਾਉਣ ਲਈ ਕੱਢਿਆ ਕੈਂਡਲ ਮਾਰਚ

ਸਰਕਾਰ ਦੇ ਗਲੇ ਦੀ ਹੱਡੀ ਬਣੀ ਕਬੱਡੀ ਖਿਡਾਰੀ ਦੀ ਮੌਤ
ਹੁਸੈਨਪੁਰ, 25 ਮਈ (ਕੌੜਾ) : ਬੀਤੇ ਦਿਨੀਂ ਪੰਜਾਬ ਪੁਲਸ ਦੇ ਇਕ ਏਐਸਆਈ ਵੱਲੋਂ ਕਤਲ ਕਰ ਦਿੱਤੇ ਗਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੱਡਾ ਨੂੰ ਇਨਸਾਫ਼ ਦਿਵਾਉਣ ਲਈ ਉਹਨਾ ਦੇ ਪਿੰਡ ਲੱਖਣ ਕੇ ਪੱਡਾ ਵਿਖੇ ਸਮੂਹ ਪਿੰਡ ਵਾਸੀਆਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ । ਕੈਂਡਲ ਮਾਰਚ ਵਿਚ  ਸ਼ਾਮਿਲ ਸਮੂਹ ਪਿੰਡ ਵਾਸੀਆ ਨੇ ਵਾਦ ਵਿਵਾਦ ਤੋ ਉਪਰ ਉਠ ਕੇ ਏਕੇ ਦਾ ਸਬੂਤ ਦਿੱਤਾ ਅਤੇ ਸਾਰੇ ਵਰਗਾ ਦੇ ਲੋਕ ਇਸ ਕੈਡਲ ਮਾਰਚ ਵਿਚ ਸ਼ਾਮਲ ਹੋਏ ਜਿਸ ਵਿਚ ਛੋਟੇ ਛੋਟੇ ਬੱਚਿਆ ਤੋ ਲੈ ਕੇ ਬਜ਼ੁਰਗ ਵੀ ਸ਼ਾਮਿਲ ਸਨ । ਜਿਹਨਾ ਨੇ ਮੋਮਬੱਤੀਆ ਜਗ੍ਹਾ ਕੇ ਅਤੇ ਹੱਥਾ ਵਿੱਚ ਬੈਨਰ ਫੜ ਕੇ ” ਮੈ ਵੀ ਹਾਂ ਅਰਵਿੰਦਰਜੀਤ ਸਿੰਘ ਅਤੇ ਕਬੱਡੀ ਖਿਡਾਰੀ ਪਹਿਲਵਾਨ ਨੂੰ ਇਨਸਾਫ ਦਿਓ ਆਦਿ ਦੇ ਨਾਹਰੇ ਲਗਾਏ ।
ਇਸ ਤੋ ਬਾਅਦ  ਕੈਂਡਲ ਮਾਰਚ ਵਿੱਚ ਸ਼ਾਮਿਲ ਹੋਏ  ਬੁਲਾਰਿਆਂ ਨੇ ਕਿਹਾ ਕਿ ਅਰਵਿੰਦਰਜੀਤ ਸਿੰਘ  ਨੂੰ ਇਨਸਾਫ਼ ਦਿਵਾਉਣ ਲਈ ਜੋ ਮਸਾਲ ਜਗਾਈ ਗਈ ਹੈ  ਉਸ ਨੂੰ  ਆਖਰੀ ਸਾਹ ਤੱਕ ਜੱਗਦੀ ਰੱਖਿਆਂ ਜਾਵੇਗਾ ।ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਕਬੱਡੀ  ਖਿਡਾਰੀ  ਅਰਵਿੰਦਰਜੀਤ ਭਲਵਾਨ ਨੂੰ ਉਸ ਵਕਤ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ  ਦਿੱਤਾ ਗਿਆ ਸੀ ਜਦੋ  ਉਹ ਆਪਣੇ ਸਾਥੀਆ ਸਮੇਤ ਪਿੰਡ ਜਾ ਰਿਹਾ ਸੀ ਜਦੋ ਉਹਨਾ ਨੇ ਆਪਣੇ   ਪਿੰਡ  ਨੇੜੇ ਖੜ੍ਹੀ ਇਕ ਸੱਕੀ ਕਾਰ ਦੇਖੀ ਤਾ ਉਸ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ  ਇਸੇ ਗੱਲ ਨੂੰ ਲੈ ਕੇ ਕਾਰ ਸਵਾਰ  ਇਕ ਏ ਐਸ ਆਈ ਪਰਮਜੀਤ ਸਿੰਘ ਅਤੇ ਇਕ ਹੋਰ ਮੁਜਰਮ ਜੋ ਅਰਵਿੰਦਰਜੀਤ  ਪਹਿਲਵਾਨ ਦੇ ਪਿੰਡ ਦਾ ਰਹਿਣ ਵਾਲਾ ਅਤੇ ਮਿੱਤਰ ਵੀ ਸੀ  ਵਲੋ ਤਾਬੜਤੋੜ ਗੋਲੀਆਂ ਚਲਾ ਦਿੱਤੀਆ ਗਈਆ ਜਿਸ ਕਾਰਨ ਅਰਵਿੰਦਰਜੀਤ ਭਲਵਾਨ ਦੀ ਮੌਕੇ ਤੇ ਹੀ ਮੌਤ ਅਤੇ ਪ੍ਰਦੀਪ  ਸਿੰਘ ਨਾਮ ਦਾ ਇਕ ਕਬੱਡੀ ਖਿਡਾਰੀ ਫੱਟੜ ਹੋ ਗਿਆ ਸੀ ।
ਪੁਲਿਸ ਵਲੋ ਬੇਸ਼ੱਕ ਦੋਸ਼ੀਆ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਮੂਹ ਪਿੰਡ ਵਾਸੀਆਂ ਨੂੰ ਕੈਡਲ ਮਾਰਚ ਕੱਢਣ ਲਈ ਮਜਬੂਰ ਹੋਣਾ ਪਿਆ ।
ਦੂਜੇ ਪਾਸੇ  ਇਸ ਮਾਮਲੇ ਵਿਚ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ  ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ” ਮੈਂ ਵੀ ਹਾਂ ਅਰਵਿੰਦਰ , ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਉਹਨਾ ਵੱਲੋ  25  ਮਈ ਨੂੰ ਜਲੰਧਰ ਵਿਖੇ ਕੈਡਲ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਵਿਚ  ਉਹਨਾ ਨੇ ਸਮੂਹ ਕਬੱਡੀ ਪ੍ਰੇਮੀਆਂ  ਅਤੇ ਵੱਖ ਵੱਖ ਖੇਡ ਕਲੱਬਾਂ ਤੋ ਇਲਾਵਾ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸਿਰਕਤ ਕਰਨ ਦੀ ਅਪੀਲ ਕੀਤੀ ਹੈ
Real Estate