ਕਿਸਾਨ ਨੇ ਤਿਆਰ ਕੀਤੀ ਪੈਡੀ ਟ੍ਰਾਂਸਪਲਾਂਟਰ ਮਸ਼ੀਨ 

183
ਮੈਟ ’ਤੇ ਪਨੀਰੀ ਬੀਜਣ ਦਾ ਕੀਤਾ ਸਫਲ ਤਜ਼ਰਬਾ
ਇੱਕੋ ਸਮੇਂ ਮਸ਼ੀਨ ਕਰਦੀ ਹੈ ਪੰਜ ਕੰਮ : ਜਗਤਾਰ ਸਿੰਘ ਜੱਗਾ
ਹੁਸੈਨਪੁਰ, 25 ਮਈ (ਕੌੜਾ) : ਲੋੜ ਕਾਢ ਦੀ ਮਾਂ ਹੁੰਦੀ ਹੈ ਅਤੇ  ਅਜਿਹਾ ਹੀ ਕੁੱਝ ਕਰ ਦਿਖਾਇਆ ਹੈ। ਜ਼ਿਲਾ ਕਪੂਰਥਲਾ ਦੇ ਪਿੰਡ ਨਾਨੋ ਮੱਲੀਆਂ ਨਿਵਾਸੀ  ਕਿਸਾਨ ਜਗਤਾਰ ਸਿੰਘ ਜੱਗਾ ਨੇ ਜਿਸ ਨੇ  ਪੈਡੀ ਟ੍ਰਾਂਸਪਲਾਂਟਰ ਮਸ਼ੀਨ ਲਈ ਮੈਟ ’ਤੇ ਪਨੀਰੀ ਬੀਜਣ ਦਾ ਇਕ  ਨਵਾਂ ਜੁਗਾੜ  ਤਿਆਰ ਕਰਕੇ  ਜਿੱਥੇ  ਲੇਬਰ ਦੀ ਜਰੂਰਤ ਨੂੰ ਘਟਾਇਆ ਗਿਆ ਉੱਥੇ ਉਹਨਾ ਲੋਕਾ ਨੂੰ ਵੀ ਮੂੰਹ ਵਿੱਚ  ਉਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਜਿਹੜੇ ਮੈਟ ਤੇ ਪਨੀਰੀ ਬੀਜਣ ਨੂੰ ਬਹੁਤ ਗੁੰਝਲਦਾਰ ਕੰਮ ਦੱਸਦੇ ਸਨ  ।
   ਦੇਸ਼ ਭਰ ਵਿੱਚ ਲਾਕਡਾੳਨ ਲੱਗਿਆਂ ਹੋਣ ਕਾਰਨ ਬਾਹਰਲੇ ਸੂਬਿਆ ਤੋ ਆਉਣ ਵਾਲੇ ਮਜਦੂਰ ਘੱਟ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ ਤੇ ਅਜਿਹੇ ਵਿਚ ਕਿਸਾਨ ਹੁਣ ਤੋ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਲੱਗੇ ਹਨ ਤੇ ਕੁੱਝ ਸਰਮਾਏਦਾਰ ਕਿਸਾਨ ਜਿਹਨਾ ਪਾਸ ਮਹਿੰਗੇ ਟ੍ਰਾਂਸਪਲਾਂਟਰ ਹਨ ਉਸ ਵਾਸਤੇ ਪਨੀਰੀ ਦੀ ਬਿਜਾਈ ਮੈਟ ਤੇ ਕਰਨੀ ਪੈਂਦੀ ਹੈ ਜੋ ਬਹੁਤ ਮੁਸ਼ਕਿਲ ਕੰਮ ਹੈ, ਇਹਨਾ ਮੁਸ਼ਕਲ ਹਲਾਤ ਨੂੰ ਕੁੱਝ ਸੁਖਾਲਾ ਬਣਾਉਦਿਆਂ ਕਿਸਾਨ ਜਗਤਾਰ ਸਿੰਘ  ਨੇ ਦੱਸਿਆ ਕਿ ਇਹ ਮਸ਼ੀਨ ਟਰੈਕਟਰ ਦੀ ਮੱਦਦ ਨਾਲ  ਚੱਲਦੀ ਹੈ ਅਤੇ ਇਕੋ ਵੇਲੇ ਪੰਜ ਕੰਮ ਕਰਦੀ ਹੈ, ਭਾਵ ਪਲਾਸਟਿਕ ਦੀ ਸ਼ੀਟ ਵਿਛਾ ਕੇ ਖੁਦ ਮਿੱਟੀ ਖਿਲਾਰਦੀ ਹੈ ਅਤੇ ਫਿਰ  ਪਾਣੀ ਅਤੇ ਬੀਜ ਨੂੰ ਵੀ ਆਪਣੇ ਆਪ ਲਗਾ ਦਿੰਦੀ ਹੈ  ਉਸ ਤੋ ਬਾਅਦ ਬੀਜ ਤੇ ਛਾਣੀ ਹੋਈ ਮਿੱਟੀ ਦੀ ਪਰਤ ਵੀ ਖੁਦ ਮਸ਼ੀਨ ਵਿਛਾਉਦੀ ਹੈ, ਮੈਟ ਤੇ ਝੋਨੇ ਦੀ ਪਨੀਰੀ ਬੀਜਣ ਨੂੰ ਪਹਿਲੇ ਬਹੁਤ ਔਖਾ ਕੰਮ ਮੰਨਿਆ ਜਾਂਦਾ ਸੀ ਪਰ ਹੁਣ ਇਸ ਕਿਸਾਨ ਨੇ ਨਵੀ ਕਾਢ ਕੱਢ ਕੇ ਸੁਖਾਲਾ ਬਣਾ ਦਿੱਤਾ ਹੈ ।
ਭਾਵ ਹੁਣ ਪੰਜ ਮਜਦੂਰ ਇਸ ਮਸ਼ੀਨ ਦੀ ਸਹਾਇਤਾ ਨਾਲ ਇਕ ਦਿਨ ਵਿਚ 100 ਕਿੱਲੇ ਦੀ ਮੈਟ ਤੇ ਪਨੀਰੀ ਬੀਜ ਸਕਦੇ ਹਨ, ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2009 ਵਿਚ ਝੋਨਾ ਲਗਾਉਣ ਵਾਲੀ ਮਸ਼ੀਨ ਖ਼ਰੀਦੀ ਸੀ ਅਤੇ  ਉਹ ਹਮੇਸ਼ਾ ਮਨੀਰੀ ਬੀਜਣ ਦੇ ਕੰਮ ਨੂੰ ਅਸਾਨ ਕਰਨ ਬਾਰੇ ਸੋਚਦਾ ਰਹਿੰਦਾ ਸੀ। ਇਸ ਤਰਾਂ ਉਸ ਨੇ ਦੋ ਸਾਲਾਂ ਦੀ ਸਖ਼ਤ ਮਿਹਨਤ ਅਤੇ ਲਗਨ ਨਾਲ ਇਸ ਮਸ਼ੀਨ ਨੂੰ ਤਿਆਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੋਰੋਨਾ ਬਿਮਾਰੀ ਕਰਕੇ ਲੱਗੇ ਲਾਕਡਾੳਨ ਸਮੇਂ ਵਿਚ ਜ਼ਿਆਦਾ ਵਿਹਲਾ ਸਮਾਂ ਮਿਲਣ ਕਰਕੇ ਉਹ ਇਸ ਕੰਮ ਨੂੰ ਤੇਜ਼ੀ ਨਾਲ ਕਰ ਸਕਿਆ ਹੈ।
ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ  ਨਾਜਰ ਸਿੰਘ ਨੇ ਕਿਹਾ ਕਿ  ਇਸ ਮਸ਼ੀਨ ਨੇ ਮੈਟ ਟਾਈਪ ਪਨੀਰੀ ਬੀਜਣ ਦਾ ਕੰਮ ਅਸਾਨ ਕਰ ਦਿੱਤਾ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਪੈਡੀ ਟ੍ਰਾਂਸਪਲਾਂਟਰ ਮਸ਼ੀਨ ਨਾਲ ਝੋਨੇ ਦੀ ਲਵਾਈ ਹੇਠ ਰਕਬਾ ਵਧਾਉਣ ਵਿਚ ਇਸ ਮਸ਼ੀਨ ਦਾ ਅਹਿਮ ਯੋਗਦਾਨ ਹੋਵੇਗਾ ਅਤੇ ਕਿਸਾਨਾਂ ਨੂੰ ਲੇਬਰ ਦੀ ਸਮੱਸਿਆ ਘੱਟ ਆਵੇਗੀ ਅਤੇ ਮੈਟ ’ਤੇ ਪਨੀਰੀ ਬੀਜਣਾ ਹੁਣ ਅਸਾਨ ਹੋਵੇਗਾ।
Real Estate