ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ ‘ਤੇ ਲਿਖੀ ਗਈ ਕੁਰਾਨ ‘ਤੇ ਬਣਾਈ ਦਸਤਾਵੇਜ਼ੀ ਕੱਲ ਹੋਵੇਗੀ ਰਿਲੀਜ਼

ਚੰਡੀਗੜ, 24 ਮਈ (ਜਗਸੀਰ ਸਿੰਘ ਸੰਧੂ) : ਪਿਛਲੇ 1400 ਸਾਲ ਤੋਂ ਰਾਮਪੁਰ ਦੀ ਰਜ਼ਾ ਲਾਇਬ੍ਰੇਰੀ ‘ਚ ਰੱਖੀ ਹਜ਼ਰਤ ਅਲੀ ਦੇ ਹੱਥ ਨਾਲ ਹਿਰਨ ਦੀ ਖੱਲ ‘ਤੇ ਲਿਖੀ ਗਈ ਕੁਰਾਨ ‘ਤੇ ਦਸਤਾਵੇਜ਼ੀ ਈਦ (ਸੋਮਵਾਰ) ‘ਤੇ ਰਿਲੀਜ਼ ਹੋ ਰਹੀ ਹੈ, ਜਿਸ ਨਾਲ ਦੁਨੀਆ ਭਰ ਵਿਚ ਫੈਲੇ ਕਰੋੜਾਂ ਲੋਕਾਂ ਤਕ ਇਸ ਦੀ ਖ਼ਾਸੀਅਤ ਪਹੁੰਚ ਜਾਵੇਗੀ।ਜਿਕਰਯੋਗ ਹੈ ਕਿ ਇਸ ਕੁਰਾਨ ਨੂੰ ਰਾਮਪੁਰ ਰਿਆਸਤ ਦੇ ਨਵਾਬ ਕਲਬੇ ਖ਼ਾਂ ਸਾਊਦੀ ਅਰਬ ਤੋਂ ਲੈ ਕੇ ਆਏ ਸਨ। ਤਦ ਤੋਂ ਹੀ ਇਸ ਨੂੰ ਸਾਂਭ ਕੇ ਰੱਖਿਆ ਗਿਆ ਹੈ। ਇਸ ਨੂੰ ਸੁਰੱਖਿਅਤ ਰੱਖਣ ਦਾ ਵੀ ਵਿਸ਼ੇਸ਼ ਤਰੀਕਾ ਹੈ। ਰਜ਼ਾ ਲਾਇਬ੍ਰੇਰੀ ਦੇ ਡਾਇਰੈਕਟਰ ਅਤੇ ਜ਼ਿਲ੍ਹਾ ਅਧਿਕਾਰੀ ਆਂਜਨੇਯ ਕੁਮਾਰ ਸਿੰਘ ਨੇ ਦੱਸਿਆ ਕਿ ਰਜ਼ਾ ਲਾਇਬ੍ਰੇਰੀ ਨੇ ਆਪਣੇ ਕਿਤਾਬੀ ਖ਼ਜ਼ਾਨੇ ਨੂੰ ਸਾਂਭ ਕੇ ਰੱਖਿਆ ਹੈ। ਕੁਰਾਨ ‘ਤੇ ਦਸਤਾਵੇਜ਼ੀ ਬਣਾਈ ਗਈ ਹੈ। ਇਸ ਵਿਚ ਕੁਰਾਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਗਈ ਹੈ। ਇਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤਕ ਪਹੁੰਚਾਇਆ ਜਾਵੇਗਾ। ਰਜ਼ਾ ਲਾਇਬ੍ਰੇਰੀ ਦੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ ‘ਤੇ ਇਸ ਨੂੰ ਅਪਲੋਡ ਕੀਤਾ ਜਾਵੇਗਾ। ਇਸ ਵਿਚ ਕੁਰਾਨ ਦੇ ਇਤਿਹਾਸ, ਇਸ ਵਿਚ ਕੀ ਜਾਣਕਾਰੀ ਹੈ ਅਤੇ ਇਸ ਨਾਲ ਜੁੜੇ ਹਰ ਪਹਿਲੂ ਦੀ ਜਾਣਕਾਰੀ ਹੋਵੇਗੀ।ਫਰਵਰੀ ਵਿਚ ਉੱਤਰ ਪ੍ਰਦੇਸ਼ ਦੀ ਰਾਜਪਾਲ ਅਤੇ ਲਾਇਬ੍ਰੇਰੀ ਬੋਰਡ ਦੀ ਪ੍ਰਧਾਨ ਅਨੰਦੀਬੇਨ ਪਟੇਲ ਇੱਥੇ ਆਏ ਸਨ। ਉਹ ਵੀ ਇਸ ਨੂੰ ਕਾਫ਼ੀ ਦੇਰ ਤਕ ਨਿਹਾਰਦੀ ਰਹੀ ਅਤੇ ਕਿਹਾ ਕਿ ਇਹ ਤਾਂ ਕਮਾਲ ਹੈ। ਲਾਇਬ੍ਰੇਰੀ ਗਿਆਨ ਦਾ ਸਾਗਰ ਹੈ।

Real Estate