ਲੋਕ ਤਾਂ ਡੀ.ਸੀ ਦੇ ਹੁਕਮਾਂ ਦੇ ਪਾਬੰਦ, ਸਰਾਬ ਦੇ ਠੇਕੇ ਖੁੱਲੇ ਪਰ ਸ਼ਹਿਰ ਬੰਦ

291

ਬਰਨਾਲਾ, 24 ਮਈ (ਜਗਸੀਰ ਸਿੰਘ ਸੰਧੂ) : ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਐਤਵਾਰ ਨੂੰ ਬਰਨਾਲਾ ਸ਼ਹਿਰ ਤਾਂ ਪੂਰੀ ਤਰਾਂ ਬੰਦ ਰਿਹਾ, ਪਰ ਸ਼ਰਾਬ ਠੇਕੇ ਖੁੱਲੇ ਰਹੇ। ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਵੱਲੋਂ ਕੀਤੇ ਗਏ ਲਾਕਡਾਊਨ ਤਹਿਤ ਦੁਕਾਨਾਂ ਖੋਲਣ ਅਤੇ ਬੰਦ ਕਰਨ ਦਾ ਸਮਾਂ ਡਿਪਟੀ ਕਮਿਸ਼ਨਰ ਵੱਲੋਂ ਤੈਅ ਕੀਤਾ ਗਿਆ, ਜਿਸ ਦੇ ਤਹਿਤ ਹੀ ਸ਼ਹਿਰ ਦੇ ਬਜ਼ਾਰ ਖੁੱਲਦੇ ਅਤੇ ਬੰਦ ਹੁੰਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਐਤਵਾਰ ਨੂੰ ਸਾਰੀਆਂ ਦੁਕਾਨਾਂ ਬੰਦ ਰੱਖਣੇ ਹੁਕਮ ਜਾਰੀ ਕੀਤੇ ਗਏ ਸਨ, ਜਿਹਨਾਂ ਪ੍ਰਤੀ ਅਖਬਾਰਾਂ, ਟੀ.ਵੀ ਅਤੇ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਇਹਨਾਂ ਹੁਕਮਾਂ ਤਹਿਤ ਅੱਜ ਬਰਨਾਲਾ ਸਹਿਰ ਪੂਰੀ ਤਰਾਂ ਬੰਦ ਰਿਹਾ, ਇਥੋਂ ਤੱਕ ਕਿ ਸਬਜੀਆਂ ਤੇ ਫਲਾਂ ਦੀ ਰੇਹੜੀਆਂ ਵੀ ਨਹੀਂ ਲੱਗੀਆਂ, ਪਰ ਇਸ ਦੇ ਉਲਟ ਸ਼ਰਾਬ ਦੇ ਠੇਕ ਪੂਰੀ ਸ਼ਾਨੋ ਸ਼ੌਕਤ ਨਾਲ ਖੁੱਲੇ ਰਹੇ ਅਤੇ ਉਹਨਾਂ ਵੱਲੋਂ ਧੜੱਲੇ ਨਾਲ ਸ਼ਰਾਬ ਦੀ ਵਿਕਰੀ ਕੀਤੀ ਗਈ। ਇਸ ਵਰਤਾਰੇ ਨੂੰ ਦੇਖਦਿਆਂ ਲੋਕਾਂ ਵਿੱਚ ਚਰਚਾ ਸੀ ਕਿ ਜਦੋਂ ਸਰਕਾਰ ਚਲਦੀ ਹੀ ਸ਼ਰਾਬ ਦੇ ਸਹਾਰੇ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਰਾਬ ਦੇ ਠੇਕਿਆਂ ਨੂੰ ਖੁਲਵਾਉਣ ਲਈ ਪੂਰਾ ਜੋਰ ਲਾਇਆ ਹੋਇਆ ਹੈ, ਫਿਰ ਡੀ.ਸੀ ਦੇ ਸ਼ਰਾਬ ਦੇ ਠੇਕਿਆਂ ਨੂੰ ਕਿਵੇਂ ਬੰਦ ਕਰਵਾ ਸਕਦਾ ਹੈ।

Real Estate