ਲਾਕਡਾਊਨ ਦੌਰਾਨ ਸੈਲਫ ਹੈਲਪ ਗੁਰੱਪਾਂ ਵਾਲੀਆਂ ਔਰਤਾਂ ਨੂੰ ਕਿਸ਼ਤਾਂ ਭਰਨ ਲਈ ਕੀਤਾ ਜਾ ਰਿਹਾ ਮਜਬੂਰ

348

ਬਰਨਾਲਾ, 24 ਮਈ (ਜਗਸੀਰ ਸਿੰਘ ਸੰਧੂ) : ਗਰੀਬ ਔਰਤਾਂ ਨੂੰ ਸੈਲਫ ਹੈਲਪ ਗੁਰੱਪ ਬਣਾ ਕੇ ਆਪਣਾ ਰੋਜਗਾਰ ਸ਼ੁਰੂ ਕਰਨ ਲਈ ਦਿੱਤੇ ਗਏ ਕਰਜ਼ੇ ਹੁਣ ਇਹਨਾਂ ਗਰੀਬ ਔਰਤਾਂ ਲਈ ਗਲੇ ਦਾ ਜੰਜਾਬ ਬਣ ਗਏ ਹਨ, ਕਿਉਂਕਿ ਲਾਕਡਾਊਨ ਕਾਰਨ ਦੋ ਮਹੀਨਿਆਂ ਤੋਂ ਲੋਕ ਤਾਂ ਘਰਾਂ ਵਿੱਚ ਬੰਦ ਹਨ, ਪਰ ਸੈਲਫ ਹੈਲਪ ਗਰੱਪਾਂ ਨੂੰ ਕਰਜੇ ਦੇਣ ਵਾਲੀਆਂ ਬੈਂਕਾਂ ਵੱਲੋਂ ਇਹਨਾਂ ਔਰਤਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਥਾਨਿਕ ਪ੍ਰੇਮ ਨਗਰ ਦੀਆਂ ਔਰਤਾਂ ਵੱਲੋਂ ਵੱਡੀ ਗਿਣਤੀ ਵਿੱਚ ਇੱਕਤਰ ਹੋ ਕੇ ਬੈਂਕਾਂ ਦੇ ਮਾੜੇ ਰਵੱਈਏ ਵਿਰੁੱਧ ਨਾਅਰੇਬਾਜੀ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਦੋਂ ਉਹਨਾਂ ਦਾ ਕੋਈ ਕੰਮ ਹੀ ਨਹੀਂ ਚੱਲ ਰਿਹਾ ਤਾਂ ਉਹਨਾਂ ਦਾ ਇਹ ਕਰਜ਼ਾ ਮਾਫ਼ ਕੀਤਾ ਜਾਣਾ ਹੈ। ਇਸ ਮੌਕੇ ਪੂਜਾ ਰਾਣੀ ਨੇ ਕਿਹਾ ਕਿ ਜਦੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਹੋਏ ਲਾਕਡਾਊਨ ਕਰਕੇ ਸਰਕਾਰ ਵੱਲੋਂ ਭਾਵੇਂ ਲੋਕਾਂ ਵੱਲੋਂ ਬੈਂਕਾਂ ਤੋਂ ਲਏ ਕਰਜੇ ਦੀਆਂ ਕਿਸ਼ਤਾਂ ਦੋ ਮਹੀਨੇ ਲਈ ਅੱਗੇ ਕੀਤੀਆਂ ਗਈਆਂ ਹਨ, ਤਾਂ ਇਹ ਬੈਂਕਾਂ ਵਾਲੇ ਸਾਨੂੰ ਕਿਉਂ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕੁਝ ਔਰਤਾਂ ਨੇ ਗਰੁੱਪ ਬਣਾ ਕੇ ਇਹ ਕਰਜਾ ਲਿਆ ਸੀ, ਜਿਸ ਨਾਲ ਸਿਲਾਈ ਮਸ਼ੀਨਾਂ ਅਤੇ ਕੱਪੜਾ ਖਰੀਦ ਕੇ ਉਹਨਾਂ ਨੇ ਆਪੋ ਆਪਣਾ ਰੋਜਗਾਰ ਸੁਰੂ ਕੀਤਾ ਸੀ, ਪਰ ਹੁਣ ਲਾਕਡਾਊਨ ਹੋਣ ਕਰਕੇ ਉਹਨਾਂ ਦਾ ਕੰਮ ਾ ਹੈ, ਪਰ ਹੁਣ ਲਾਕਡਾਊਨ ਕਰਕੇ ਉਹ ਕਰਜੇ ਦੀਆਂ ਕਿਸਤਾਂ ਦੇ ਅਸਮਰੱਥ ਹਨ, ਇਸ ਲਈ ਸਰਕਾਰ ਨੂੰ Àਵੀ ਬਿਲਕੁੱਲ ਠੱਪ ਹੋ ਗਿਆ ਹੈ ਅਤੇ ਉਹਨਾਂ ਦੇ ਆਦਮੀ ਵੀ ਬੇਰੁਜਗਾਰ ਹੋਕੇ ਘਰਾਂ ਵਿੱਚ ਬੈਠੇ ਹਨ। ਇਸ ਸਮੇਂ ਉਹਨਾਂ ਨੂੰ ਤਾਂ ਦੋ ਵਕਤ ਦੀ ਰੋਟੀ ਦਾ ਫਿਕਰ ਪਿਆ ਹੋਇਆ ਹੈ, ਪਰ ਸੈਲਫ ਹੈਲਪ ਗਰੁੱਪਾਂ ਨੂੰ ਕਰਜਾ ਦੇਣ ਵਾਲੀਆਂ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਫੋਨ ਕਰਕੇ ਧਮਕੀਆਂ ਦਿੱਤੀ ਜਾ ਰਹੀਆਂ ਹਨ ਕਿ ਜਾਂ ਕਿਸਤਾਂ ਭਰੋ ਜਾਂ ਫਿਰ ਕਾਰਵਾਈ ਲਈ ਤਿਆਰ ਰਹੋ। ਇਸ ਮੌਕੇ ਹੋਰ ਔਰਤਾਂ ਨੇ ਵੀ ਦੱਸਿਆ ਕਿ ਉਹਨਾਂ ਨੇ ਵੀ ਸੈਲਫ ਹੈਲਪ ਗੁਰੱਪ ਬਣਾਕੇ ਕਈ ਤਰਾਂ ਦੇ ਕੰਮ ਸੁਰੂ ਕਰਨ ਲਈ ਕਰਜਾ ਲਿਆ ਹੋਇਆ ਹੈ, ਪਰ ਲਾਕਡਾਊਨ ਕਰਕੇ ਉਹਨਾਂ ਦਾ ਕੰਮ ਹੁਣ ਬਿਲਕੁੱਲ ਬੰਦ ਹੋ ਗਿਆ ਹੈ, ਇਸ ਸਰਕਾਰ ਨੂੰ ਉਹਨਾਂ ਦਾ ਕਰਜਾ ਮਾਫ ਕਰਨਾ ਚਾਹੀਦਾ ਹੈ।

Real Estate