ਫ਼ਿਰੋਜ਼ਪੁਰ ‘ਚ ਕੋਰੋਨਾ ਨੇ ਫਿਰ ਮਾਰਿਆ ਡੰਗ 

295
ਮਮਦੋਟ ਦੇ ਪਿੰਡ ਮਾਛੀਵਾੜਾ ਦਾ ਟਰੱਕ ਡਰਾਈਵਰ ਕੋਰੋਨਾ ਪਾਜ਼ੀਟਿਵ 
ਫ਼ਿਰੋਜ਼ਪੁਰ, 24 ਮਈ (ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਦੇ ਲੋਕਾਂ ਦਾ ਇੱਕ ਹਫ਼ਤਾ ਵਧੀਆ ਬੀਤਣ ਤੋਂ ਬਾਅਦ ਕਰੋਨਾ ਨੇ ਫਿਰ ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ । ਕਿਉਂਕਿ ਬੀਤੇ ਦਿਨੀਂ ਜਿਲ੍ਹੇ  ਨੂੰ ਕਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਅੱਜ ਕਰੋਨਾ ਦਾ ਨਵਾਂ ਪੋਜਟਿਵ ਮਰੀਜ਼ ਆਉਣ ਕਾਰਨ ਫਿਰ ਜ਼ਿਲੇ ਚ ਹਫੜਾ ਦਫੜੀ ਮੱਚ ਗਈ ਹੈ ।ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ਕਰੋਨਾ ਮੁਕਤ ਜ਼ਿਲ੍ਹਿਆਂ ਦੀ ਸੂਚੀ ਵਿੱਚੋਂ ਬਾਹਰ ਹੋ ਗਿਆ ਹੈ । ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਟਰੱਕ ਡਰਾਈਵਰ ਹੈ ਜੋ 19 ਮਈ ਨੂੰ ਜੰਮੂ ਤੋਂ ਫ਼ਿਰੋਜ਼ਪੁਰ ਆਇਆ ਸੀ , ਜਿਸ ਦੇ ਜੰਮੂ ਵਿਖੇ ਸੈਂਪਲ ਲਏ ਗਏ ਸਨ ਜਿਸ ਦੀ ਰਿਪੋਰਟ ਪਾਜ਼ੀਟਿਵ ਨਿਕਲੀ ਸਬੰਧੀ ਜੰਮੂ ਪ੍ਰਸ਼ਾਸਨ ਵੱਲੋਂ ਅੱਜ ਫ਼ਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਜਾਣੂ ਕਰਵਾਇਆ ਗਿਆ ਹੈ
Real Estate