ਅੰਮ੍ਰਿਤਸਰ ‘ਚ ਕੋਰੋਨਾ ਦੇ 1 ਮਰੀਜ ਦੀ ਮੌਤ, ਅੱਜ 15 ਨਵੇਂ ਕੇਸ ਆਏ

278

ਚੰਡੀਗੜ, 24 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦਾ 15 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2060 ਹੋ ਗਈ ਹੈ, ਜਦਕਿ ਅੱਜ 28 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਅੱਜ ਅੰਮ੍ਰਿਤਸਰ ਜਿਲੇ ਵਿੱਚ 1 ਮਰੀਜ਼ ਦੀ ਮੌਤ ਹੋ ਜਾਣ ਨਾਲ ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ।
ਅੱਜ ਪਠਾਨਕੋਟ ਜ਼ਿਲੇ ਵਿੱਚ 7, ਹੁਸਿਆਰਪੁਰ ਜ਼ਿਲੇ ਵਿੱਚ 4, ਗੁਰਦਾਸਪੁਰ ਜ਼ਿਲੇ ਵਿੱਚ 2 ਅਤੇ ਜਲੰਧਰ ਅਤੇ ਅੰਮ੍ਰਿਤਸਰ ਜਿਲਿਆਂ ਵਿੱਚ ਇੱਕ-ਇੱਕ ਨਵੇਂ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2060  ਹੋ ਗਈ ਹੈ ਤੇ ਹੁਣ ਤਕ ਸੂਬੇ ‘ਚ 40 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 122 ਐਕਟਿਵ ਕੇਸ ਹਨ, ਜਿਹਨਾਂ ਵਿਚੋਂ 2 ਮਰੀਜ਼ ਆਕਸੀਜਨ ‘ਤੇ ਹਨ ਅਤੇ ਇੱਕ ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਹੈ, ਜਦਕਿ ਹੁਣ ਤੱਕ 1898 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 66142 ਸੈਂਪਲ ਲਏ, ਜਿਹਨਾਂ ‘ਚੋਂ 60114 ਸੈਂਪਲ ਨੈਗੇਟਿਵ ਆਏ ਹਨ, ਜਦਕਿ 3968 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 2060 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 122 ਐਕਟਿਵ ਕੇਸ ਹਨ । ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 40 ਮੌਤਾਂ ਹੋ ਚੁੱਕੀਆਂ ਅਤੇ 1898 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Real Estate