ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਗੈਂਗਸਟਰ ਕੋਲੋ ਮੋਬਾਇਲ ਬਰਾਮਦ

168
ਫਿਰੋਜ਼ਪੁਰ, 23 ਮਈ (ਬਲਬੀਰ ਸਿੰਘ ਜੋਸਨ) : ਫਿਰੋਜ਼ਪੁਰ ਕੇਂਦਰੀ ਜੇਲ ਵਿਚੋਂ ਇਕ ਗੈਂਗਸਟਰ ਹਵਾਲਾਤੀ ਕੋਲੋਂ ਟੱਚ ਮੋਬਾਇਲ ਬਰਾਮਦ ਹੋਇਆ ਹੈ।ਦੱਸ ਦੇਈਏ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਇਹ ਕੋਈ ਪਹਿਲੀ ਵਾਰ ਫੋਨ ਬਰਾਮਦ ਨਹੀਂ ਹੋਇਆ ਸਗੋਂ ਪਹਿਲਾਂ ਵੀ ਕਈ ਵਾਰ ਕੈਦੀਆਂ ਅਤੇ ਹਵਾਲਾਤੀਆਂ ਕੋਲ਼ੋਂ ਮੋਬਾਇਲ, ਨਸ਼ੀਲੀਆਂ ਵਸਤੂਆਂ ਤੋੰ ਇਲਾਵਾ ਕਈ ਹੋਰ ਇਤਰਾਜ਼ ਯੋਗ ਸਮੱਗਰੀ ਬਰਾਮਦ ਹੋ ਚੁੱਕੀ ਹੈ। ਅੱਜ ਇਕ ਵਾਰ ਫਿਰ ਫਿਰੋਜ਼ਪੁਰ ਕੇਂਦਰੀ ਜੇਲ ‘ਚ ਪੁਲਿਸ ਮੁਲਾਜ਼ਮਾਂ ਵੱਲੋਂ ਜੇਲ੍ਹ ਅੰਦਰ ਤਲਾਸ਼ੀ ਦੌਰਾਨ ਹਵਾਲਾਤੀ ਗੈਂਗਸਟਰ ਦੀਪਕ ਕੁਮਾਰ ਉਰਫ ਟੀਨੂੰ ਤੋਂ ਇਕ ਟੱਚ ਮੋਬਾਇਲ ਫੋਨ  ਫੜ੍ਹਿਆ ਗਿਆ ਹੈ। ਦੱਸਣਯੋਗ ਹੈ ਕਿ ਜਦ ਪੁਲਿਸ ਕਰਮਚਾਰੀਆਂ ਵੱਲੋਂ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਉਕਤ ਗੈਂਗਸਟਰ ਵਲੋਂ ਬੜੀ ਚਲਾਕੀ ਨਾਲ ਮੋਬਾਇਲ ਫੋਨ ਨੂੰ ਕੰਧ ‘ਚ ਮਾਰ ਕੇ ਉਸ ਦੀ ਟਚ ਤੋੜ ਦਿੱਤੀ ਅਤੇ ਮੋਬਾਇਲ ਫੋਨ ਦੀ ਸਿਮ ਮੂੰਹ ‘ਚ ਪਾ ਕੇ ਦੰਦਾਂ ਨਾਲ ਚਬਾ ਕੇ ਤੋੜ ਦਿੱਤੀ । ਕੇਂਦਰੀ ਜੇਲ ਫਿਰੋਜ਼ਪੁਰ ਦੇ ਸੁਪਰੀਡੈਂਟ ਸੁਖਵੰਤ ਸਿੰੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ‘ਚ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ  ਕਾਰਵਾਈ ਕੀਤੀ ਜਾ ਰਹੀ ਹੈ।
Real Estate