ਨਕਲੀ ਦੁੱਧ ‘ਤੇ ਨਕੇਲ ਕਸਣ ਲਈ ਪੰਜਾਬ ਦੇ ਸਾਰੇ ਜਿਲਿਆਂ ‘ਚ ਦੁੱਧ ਪਰਖ ਲੈਬਾਟਰੀਆਂ ਹੋਣਗੀਆਂ ਸਥਾਪਤ : ਤ੍ਰਿਪਤ ਬਾਜਵਾ

ਦੁੱਧ ਦੀ ਜਾਂਚ ਦੇ ਨਤੀਜੇ ਮੌਕੇ ‘ਤੇ ਹੀ ਖਪਤਕਾਰ ਨੂੰ ਮੁਫਤ ਦਿੱਤੇ ਜਾਣਗੇ
ਚੰਡੀਗੜ, 23 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੂਬੇ ਭਰ ਵਿਚ ਚਲਾਈਆਂ ਜਾਰੀਆਂ ਵੱਖ ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸੇ ਦੇ ਤਹਿਤ ਡੇਅਰੀ ਵਿਕਾਸ ਵਿਭਾਗ, ਪੰਜਾਬ ਵਲੋਂ ਜ਼ਿਲਾ ਪੱਧਰ ‘ਤੇ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਗੈਰ ਸਮਾਜੀ ਅਨਸਰਾਂ ਨੂੰ ਨੱਥ ਪਾਉਣ ਅਤੇ ਸੂਬੇ ਦੇ ਲਕਾਂ ਨੂੰ ਬਿਨਾਂ ਮਿਲਾਵਟਰ ਦੇ ਦੁੱਧ ਉਪਲੱਬਧ ਕਰਵਾਉਣ ਲਈ ਵਿਭਾਗ ਦੇ ਸਾਰੇ ਜਿਲਾ ਪੱਧਰੀ ਦਫਤਰਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਦੁੱਧ ਦੀ ਗੁੱਣਵਤਾ ਅਤੇ ਮਿਲਾਵਟ ਨੂੰ ਪਰਖਣ ਲਈ ਵਿਸੇਸ ਲੈਬਾਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ।
ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗੀ ਕਰਮਚਾਰੀਆਂ ਨੂੰ ਦੁੱਧ ਪਰਖ ਸਬੰਧੀ ਸਿਖਲਾਈ ਦੇ ਕੇ ਤੈਨਾਤ ਕੀਤਾ ਗਿਆ ਹੈ। ਕੋਈ ਵੀ ਖਪਤਕਾਰ ਆਪਣੇ ਜਿਲੇ  ਦੇ ਦਫਤਰ ਜਾਂ ਨੇੜੇ ਦੇ ਸਿਖਲਾਈ ਕੇਂਦਰ ਵਿੱਚ ਸਵੇਰੇ 9.00 ਵਜੇ ਤੋਂ 11.00 ਵਜੇ ਤੱਕ 50 ਗ੍ਰਾਮ ਬਿਨਾਂ ਉਬਾਲੇ ਦੁੱਧ ਦਾ ਨਮੂਨਾ ਲੈ ਕੇ ਚੈਕ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਦੁੱਧ ਦੀ ਜਾਂਚ ਮੁਫਤ ਕੀਤੀ ਜਾਵੇਗੀ ਅਤੇ ਜਿਸ ਦਾ ਨਤੀਜਾ ਮੌਕੇ ‘ਤੇ ਹੀ ਦਿੱਤਾ ਜਾਵੇਗਾ। ਸ੍ਰੀ ਬਾਜਵਾ ਨੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤਰਾਂ ਦੁੱਧ ਪਰਖ ਕਰਵਾ ਕੇ ਅਸੀਂ ਯਕੀਨੀ ਬਣਾ ਸਕਦੇ ਹਾਂ ਕਿ ਅਸੀਂ ਜਿਸ ਭਾਅ ਦੁੱਧ ਖਰੀਦਦੇ ਹਾਂ ਕਿ ਉਹ ਸਾਡੇ ਪੈਸਿਆਂ ਦਾ ਪੂਰਾ ਮੁੱਲ ਮੋੜਦਾ ਹੈ।ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕੀ ਦੁੱਧ ਰਾਹੀਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਹਾਨੀਕਾਰਕ ਤੱਤ ਤਾਂ ਨਹੀਂ ਪਿਲਾ ਰਹੇ।
ਖਪਤਕਾਰਾਂ ਨੂੰ ਦੁੱਧ ਦੀ ਪਰਖ ਕਰਵਾਉਣ ਦੀ ਅਪੀਲ ਕਰਦਿਆਂ ਹੋਇਆਂ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਨਾ ਸਿਰਫ ਖਪਤਕਾਰਾਂ ਵਿੱਚ ਦੁੱਧ ਦੀ ਵਰਤੋਂ ਨੂੰ ਵਧਾ ਕੇ ਤੰਦਰੁਸਤ ਪੰਜਾਬ ਮਿਸਨ ਵਿੱਚ ਯੋਗਦਾਨ ਪਾਏਗੀ ਬਲਕਿ ਦੁੱਧ ਦੀ ਮੰਗ ਵਧਣ ਨਾਲ ਦੁੱਧ ਉਤਪਾਦਕ ਵੀਰਾਂ ਨੂੰ ਵੀ ਸੁੱਚਜਾ ਮੰਡੀਕਰਨ ਅਤੇ ਵਧੀਆ ਕੀਮਤਾਂ ਦੇਵੇਗੀ।

Real Estate