ਅਮਰੀਕਾ ‘ਚ ਧਰਮ ਕਰਕੇ ਸਤਾਏ ਗਏ ਸਿੱਖ ਵਿਦਿਆਰਥੀ ਨੇ ਸਿੱਖਿਆ ਵਿਭਾਗ ਖਿਲਾਫ ਮੁਕੱਦਮਾ ਠੋਕਿਆ

172

ਨਿਊਜਰਸੀ, 23 ਮਈ (ਪੰਜਾਬੀ ਨਿਊਜ ਆਨਲਾਇਨ) : ਅਮਰੀਕਾ ਦੇ ਨਿਊਜਰਸੀ ‘ਚ ਸਤਾਏ ਗਏ ਸਿੱਖ ਵਿਦਿਆਰਥੀ ਨੇ ਸਿੱਖਿਆ ਵਿਭਾਗ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਇਸ ਨਾਬਾਲਗ ਸਿੱਖ ਵਿਦਿਆਰਥੀ ਨੇ ਦੋਸ਼ ਲਗਾਏ ਹਨ ਕਿ ਉਸ ਨੂੰ ਪੜਾਈ ਦੌਰਾਨ ਬਹੁਤ ਉਸਦੇ ਧਰਮ ਕਰਕੇ ਬਹੁਤ ਤੰਗ ਪ੍ਰੇਸ਼ਾਨ ਕੀਤਾ ਗਿਆ ਅਤੇ ਤਰਾਂ ਤਰਾਂ ਨੇ ਛੋਟੇ ਛੋਟੇ ਨਾਂਵਾਂ ਨਾਲ ਉਸ ਨੂੰ ਪੁਕਾਰਿਆ ਜਾਂਦਾ ਰਿਹਾ, ਜਿਸ ਕਾਰਨ ਉਸਨੂੰ ਸਕੂਲ ਛੱਡਣਾ ਪਿਆ ਹੈਸਿੱਖ ਭਾਈਚਾਰੇ ਦੇ ਸੰਗਠਨ ਸਿੱਖ ਕੁਲੀਸ਼ਨ ਨੇ ਕਿਹਾ ਕਿ ਉਸ ਨੇ ਕਾਨੂੰਨ ਦਫ਼ਤਰ ਦੇ ਸਹਿ ਵਕੀਲ ਬ੍ਰਾਇਨ ਐੱਮ ਕਿਗੇ ਨਾਲ ਮਿਲ ਕੇ ਨਿਊਜਰਸੀ ਦੇ ਸੀਵੇਲ ਸਥਿਤ ਗਲੂਸੈਸਟਰ ਕਾਊਂਟੀ ਸਪੈਸ਼ਲ ਸਰਵਿਸਿਜ਼ ਸਕੂਲ ਡਿਸਟਿ੍ਕਟ ਬੋਰਡ ਆਫ ਐਜੂਕੇਸ਼ਨ ਖ਼ਿਲਾਫ਼ ਮੁਕੱਦਮਾ ਕੀਤਾ ਹੈ। ਇਹ ਮਾਮਲਾ ਗਲੂਸੈਸਟਰ ਕਾਊਂਟੀ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪੜ੍ਹਨ ਵਾਲੇ ਇਕ ਸਿੱਖ ਵਿਦਿਆਰਥੀ ਨਾਲ ਜੁੜਿਆ ਹੈ। ਨਾਬਾਲਿਗ ਹੋਣ ਕਾਰਨ ਉਸ ਦਾ ਨਾਂ ਨਸ਼ਰ ਨਹੀਂ ਕੀਤਾ ਗਿਆ ਹੈ। ਇਹ ਦੋਸ਼ ਹੈ ਕਿ ਸਾਲ 2018 ਤੋਂ ਵਿਦਿਆਰਥੀ ਨੂੰ ਡਰਾਇਆ-ਧਮਕਾਇਆ ਜਾ ਰਿਹਾ ਸੀ। ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਮੇਰੇ ਪੁੱਤਰ ਨੂੰ ਜਿਸ ਕਸ਼ਟ ਦਾ ਸਾਹਮਣਾ ਕਰਨਾ ਪਿਆ ਉਹੋ ਜਿਹਾ ਕਿਸੇ ਬੱਚੇ ਨਾਲ ਨਹੀਂ ਹੋਣਾ ਚਾਹੀਦਾ। ਮੈਨੂੰ ਉਮੀਦ ਹੈ ਕਿ ਅਦਾਲਤ ਇਸ ਨੂੰ ਡਰਾਉਣ-ਧਮਕਾਉਣ ਦਾ ਮਾਮਲਾ ਮੰਨੇਗੀ ਅਤੇ ਨਿਰਣਾਇਕ ਕਾਰਵਾਈ ਕਰੇਗੀ। ਇਸ ਨਾਲ ਮੇਰੇ ਪੁੱਤਰ ਨੂੰ ਨਿਆਂ ਮਿਲਣ ਦੇ ਨਾਲ ਹੀ ਜ਼ਿਲ੍ਹੇ ‘ਚ ਸਾਰੇ ਵਿਦਿਆਰਥੀਆਂ ਲਈ ਪੜ੍ਹਾਈ ਦਾ ਸੁਰੱਖਿਅਤ ਮਾਹੌਲ ਵੀ ਬਣੇਗਾ। ਦੱਸਣਯੋਗ ਹੈ ਕਿ ਇਸ ਵਿਦਿਆਰਥੀ ਨੂੰ ਸਿਰ ‘ਤੇ ਕੇਸ ਰੱਖਣ ਅਤੇ ਕਕਾਰਾਂ ਕਾਰਨ ਸਤਾਇਆ ਜਾ ਰਿਹਾ ਸੀ ਤੇ ਉਸ ਦੇ ਕਈ ਨਿਕਨੇਮ ਰੱਖ ਕੇ ਉਸ ਨੂੰ ਹਮੇਸ਼ਾ ਪਰੇਸ਼ਾਨ ਕੀਤਾ ਜਾਂਦਾ ਰਿਹਾ।

Real Estate