ਹਿੰਦ ਪਾਕਿ ਸਰਹੱਦ ਤੋਂ ਅੱਠ ਕਿਲੋ ਹੈਰੋਇਨ ਬਰਾਮਦ 

210
ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 40 ਕਰੋੜ 
ਫਿਰੋਜ਼ਪੁਰ 22 ਮਈ  (ਬਲਬੀਰ ਸਿੰਘ ਜੋਸਨ) : ਹਿੰਦ ਪਾਕਿ ਸਰਹੱਦ ਦੇ ਕੋਲੋਂ  ਬੀ ਐਸ ਐਫ ਦੀ 136 ਬਟਾਲੀਅਨ ਦੇ ਜਵਾਨਾਂ ਵੱਲੋਂ 8 ਕਿਲੋ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੀ.ਐਸ.ਐਫ ਦੇ ਅਧਿਕਾਰੀਆਂ ਮੁਤਾਬਕ  ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਚੋਕੀ ਬਾਰੇ ਕੇ ਦੇ ਕੋਲੋ ਅੱਜ ਸਵੇਰੇ ਜ਼ਮੀਨ ‘ਚ ਦੱਬੀ ਪਲਾਸਟਿਕ ਦੀ ਬੋਤਲ ਵਿੱਚੋ 8 ਕਿਲੋ ਹੈਰੋਇਨ ਬਰਾਮਦ ਹੋ ਹੋਈ ਹੇੈ । ਹੈਰੋਇਨ ਦੀ ਬਰਾਮਦਗੀ ਬਾਰਡਰ ਸਕਿਉਰਿਟੀ ਫੋਰਸ ਅਤੇ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈਲ ਸੀ.ਆਈ.ਏ ਵੱਲੋਂ ਸਾਂਝੇ ਅਪ੍ਰੇਸ਼ਨ ਦੌਰਾਨ ਕੀਤੀ । ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 40 ਕਰੋੜ ਦੱਸੀ ਜਾ ਰਹੀ ਹੈ। ਬੀ ਐਸ ਅੇੈਫ ਦੇ ਅਧਿਕਾਰੀਆਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਕਿ ਇਹ ਹੇੈਰੋਇਨ ਕਿੱਥੋਂ ਆਈ ਹੈ ਅਤੇ ਕਿਸ ਸਮੱਗਲਰ ਨੂੰ ਪਹੁੰਚਾਈ ਜਾਣੀ ਸੀ ਬਾਰੇ ਪਤਾ ਲਗਾਇਆ ਜਾ ਰਿਹਾ ਹੈ ।
Real Estate