ਸਰਹੱਦ ਤੋਂ ਫੜੀ 8 ਕਿਲੋ ਹੈਰੋਇਨ ‘ਤੇ ਬੀ.ਐਸ.ਐਫ ਤੋਂ ਬਰਨਾਲਾ ਪੁਲਸ ਨੇ ਦਾਅਵਾ ਠੋਕਿਆ

190

ਬਰਨਾਲਾ, 22 ਮਈ (ਜਗਸੀਰ ਸਿੰਘ ਸੰਧੂ) : ਸਰਹੱਦ ਨੇੜਿਓਂ ਫੜੀ ਗਈ 8 ਕਿਲੋ ਹੈਰੋਇਨ ਨੂੰ ਲੈਕੇ ਬਰਨਾਲਾ ਪੁਲਸ ਅਤੇ ਬੀ.ਐਸ.ਐਫ ਦੀ 136 ਬਟਾਲੀਅਨ ਆਪੋ ਆਪਣੇ ਸਿਰ ਸਿਹਰਾ ਬੰਨ ਰਹੀ ਹੈ। ਅੱਜ ਬਰਾਮਦੀ ਸਬੰਧੀ ਅੱਜ ਦੁਪਹਿਰ ਸਮੇਂ ਬੀ.ਐਸ.ਐਫ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਫਿਰੋਜਪੁਰ ਪ੍ਰੈਸ ਨੂੰ ਜਾਣਕਾਰੀ ਦਿੱਤੀ ਗਈ ਕਿ ਬੀ.ਐਸ.ਐਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ ਬਾਰੇ ਕੇ ਪੁਲਸ ਚੌਂਕੀ ਖੇਤਰ ਵਿੱਚੋਂ ਜਮੀਨ ਵਿੱਚ ਦੱਬੀਆਂ ਪਲਾਸਟਿਕ ਦੀਆਂ ਬੋਤਲਾਂ ਵਿੱਚਂ 8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਅਪ੍ਰੇਸ਼ਨ ਪੰਜਾਬ ਪੁਲਸ ਦੀ ਵਿਸੇਸ਼ ਸੈਲ ਸੀ.ਆਈ.ਏ ਨਾਲ ਮਿਲ ਕੇ ਸਾਂਝੇ ਤੌਰ ‘ਤੇ ਕੀਤਾ ਗਿਆ ਹੈ। ਹੁਣ ਬੀ.ਐਸ.ਐਫ ਦੇ ਅਧਿਕਾਰੀ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਇਹ ਹੈਰੋਇਨ ਕਿਥੋਂ ਆਈ ਸੀ ਅਤੇ ਅੱਗੇ ਕੇਹੜੇ ਸਮੱਗਲਰਾਂ ਕੋਲ ਪੁਹੰਚਾਈ ਜਾਣੀ ਸੀ।
ਉਧਰ ਬਾਅਦ ਦੁਪਹਿਰ ਬਰਨਾਲਾ ਦੇ ਐਸ.ਐਸ.ਪੀ ਸੰਦੀਪ ਗੋਇਲ ਨੇ ਇਸ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀਂ ਬਰਨਾਲਾ ਪੁਲਿਸ ਨੇ 55 ਗ੍ਰਾਮ ਹੈਰੋਇਨ ਨਾਲ ਇੱਕ ਔਰਤ ਨੂੰ ਗ੍ਰਿਫਤਾਰ ਕਰ ਪੁੱਛਗਿਛ ਅਤੇ ਜਾਂਚ ਕੀਤੀ ਗਈ ਅਤੇ ਉਸਦੇ ਅਧਾਰ ‘ਤੇ ਹੈਰੋਇਨ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਗਈ ਹੈ, ਜਿਸ ਵਿੱਚ 8 ਕਿਲੋ 290 ਗਰਾਮ ਹੈਰੋਇਨ ਅਤੇ 15 ਪਾਕਿਸਤਾਨੀ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ 40 ਕਰੋੜ ਰੁਪਏ ਤੋਂ ਵੱਧ ਦੱਸਦਿਆਂ ਐਸ.ਐਸ. ਪੀ ਬਰਨਾਲਾ ਨੇ ਇਸ ਹੈਰੋਇਨ ਨਾਲ ਕਿਸੇ ਦੀ ਵੀ ਗ੍ਰਿਫਤਾਰੀ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਅਜੇ ਇਸ ਬਾਰੇ ਕੁਝ ਵੀ ਜ਼ਾਹਰ ਨਹੀਂ ਕਰ ਸਕਦੇ, ਪਰ ਉਹਨਾਂ ਨੇ ਦੱਸਿਆ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਅਤੇ ਜ਼ਿੰਦਾ ਕਾਰਤੂਸ ਪਾਕਿਸਤਾਨੀ ਹਨ।

Real Estate