ਪੱਤਰਕਾਰ ਜੈ ਸਿੰਘ ਛਿੱਬਰ ਖਿਲਾਫ਼ ਦਰਜ ਝੂਠੇ ਮਾਮਲੇ ਦੀ ਜਰਨਲਿਸਟਸ ਯੂਨੀਅਨ ਵੱਲੋਂ ਨਿੰਦਾ

185

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਪੰਜਾਬ ਪੁਲੀਸ ਵਲੋਂ ਮੀਡੀਆ ਦੀ ਆਵਾਜ਼ ਬੰਦ ਕਰਨ ਲਈ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਵਿਰੁੱਧ ਚਮਕੌਰ ਸਾਹਿਬ ਦੇ ਥਾਣੇ ਵਿੱਚ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਪੀਸੀਜੇਯੂ ਨੂੰ ਮਿਲੀ ਅਨੁਸਾਰ ਚਮਕੌਰ ਸਾਹਿਬ ਪੁਲੀਸ ਨੇ ਇਕ ਦਿਨ ਪਹਿਲਾਂ ਦੈਨਿਕ ਜਾਗਰਣ ਅਖਬਾਰ ਵਿੱਚ ਛਪੀ ਖਬਰ ਨੂੰ ਅਧਾਰ ਬਣਾ ਕੇ ਪੱਤਰਕਾਰ ਵਿਰੁੱਧ ਧਾਰਾ 188,505 ਅਤੇ ਸੂਚਨਾ ਐਕਟ ਦੀ ਧਾਰਾ 67 ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਹ ਕੇਸ ਇਕ‌ ਮੰਤਰੀ ਦੇ ਦਬਾਅ ਹੇਠ ਦਰਜ ਕੀਤਾ ਹੈ।
ਪੁਲੀਸ ਨੇ ਅੱਜ ਸਵੇਰੇ ਪੱਤਰਕਾਰ ਨੂੰ ਗਿਰਫ਼ਤਾਰ ਕਰਨ ਲਈ ਚੰਡੀਗੜ੍ਹ ਸਥਿਤ ਉਸ ਦੇ ਘਰ ਛਾਪਾ ਮਾਰਿਆ ਪਰ ਪੱਤਰਕਾਰ ਘਰ ਵਿੱਚ ਨਾ ਹੋਣ ਕਰਕੇ ਗਿਰਫ਼ਤਾਰੀ ਤੋਂ ਬਚ ਗਿਆ।
ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਸਕੱਤਰ ਜਨਰਲ ਪ੍ਰੀਤਮ ਸਿੰਘ ਰੁਪਾਲ,ਨਲਿਨ ਅਚਾਰੀਆ, ਸਕੱਤਰ ਬਲਵਿੰਦਰ ਸਿੰਘ ਸਿਪਰੇ, ਚੰਡੀਗੜ੍ਹ ਦੀ ਜਨਰਲ ਸਕੱਤਰ ਬਿੰਦੂ ਸਿੰਘ ਤੇ ਹੋਰ ਆਗੂਆਂ ਨੇ ਕੇਸ ਦਰਜ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਕੇਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਆਗੂਆਂ ਨੇ ਕਿਹਾ ਹੈ ਕਿ ਇਸ ਮੁੱਦੇ ਨੂੰ ਲੈਕੇ ਚੰਡੀਗੜ੍ਹ ਦੇ ਸੈਕਟਰ 17 ਵਿਚ ਕੌਫੀ ਹਾਊਸ ਨੇੜੇ ਦੁਪਹਿਰੇ ਮੀਟਿੰਗ ਸੱਦੀ ਹੈ ਤੇ ਪੱਤਰਕਾਰ ਭਾਈਚਾਰੇ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਇਸ ਮਾਮਲੇ ਤੇ ਕਾਰਵਾਈ ਚਰਚਾ ਕਰਕੇ ਕਦਮ ਚੁੱਕੇ ਜਾ ਸਕਣ।
ਇਸ ਮਗਰੋਂ ਜਥੇਬੰਦੀ ਦਾ ਵਫਦ ਸਬੰਧਤ ਮੰਤਰੀ ਨੂੰ ਮਿਲਿਆ ਅਤੇ ਜਥੇਬੰਦੀ ਦੇ ਆਗੂਆਂ ਨੇ ਇਹ ਕੇਸ ਜਲਦੀ ਤੋਂ ਜਲਦੀ ਵਾਪਸ ਲੈਣ ਦੀ ਮੰਗ ਰੱਖੀ ।

Real Estate