ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਇੱਕ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ।
ਇਹ ਜਹਾਜ਼ ਪਾਕਿਸਤਾਨ ਦੀ ਸਰਕਾਰੀ ਕੰਪਨੀ ਪੀਆਈਏ ਦਾ ਸੀ ਜੋ ਜਿਹੜਾ ਕਰਾਚੀ ਵਿੱਚ ਉਤਰਨ ਵਾਲਾ ਹੀ ਸੀ ।
ਹਾਦਸੇ ਮਗਰੋਂ ਆਸੇ-ਪਾਸੇ ਕਾਲਾ ਧੂੰਆ ਹੀ ਨਜ਼ਰ ਆ ਰਿਹਾ ਹੈ।।
ਪਾਕਿਸਤਾਨ ਸਰਕਾਰ ਹਾਲੇ ਤੱਕ ਇਸ ਹਾਦਸੇ ਦੇ ਮ੍ਰਿਤਕਾਂ ਜਾਂ ਜ਼ਖ਼ਮੀਆਂ ਨਾਲ ਜੁੜੀਆਂ ਕੋਈ ਅਧਿਕਾਰਤ ਖ਼ਬਰ ਸਾਹਮਣੇ ਨਹੀਂ ਆਈ।
ਲੌਕਡਾਊਨ ਮਗਰੋਂ ਪਾਕਿਸਤਾਨ ਵਿੱਚ ਇੱਕ ਵਾਰ ਹਵਾਈ ਉਡਾਨਾਂ ਸੁਰੂ ਹੋਈਆਂ ਹਨ।
ਬੀਬੀਸੀ ਦੀ ਖ਼ਬਰ ਮੁਤਾਬਿਕ ਜਹਾਜ਼ ਵਿੱਚ 91 ਯਾਤਰੀ ਅਤੇ 8 ਕਰੂ ਮੈਂਬਰ ਸਵਾਰ ਸਨ।
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਇਹ ਏਅਰ ਬੱਸ ਏ-320 ਪੀਕੇ 8303 ਨੇ ਸਥਾਨਕ ਸਮੇਂ ਮੁਤਾਬਿਕ ਦੁਪਹਿਰ 1 ਵਜੇ ਲਾਹੌਰ ਤੋਂ ਉਡਾਣ ਭਰੀ ਸੀ ।
ਜਹਾਜ਼ ਏਅਰਪੋਰਟ ਦੇ ਕੋਲ ਜਿਨਾਹ ਕਾਲੋਨੀ ਦੇ ਘਰਾਂ ਉਪਰ ਡਿੱਗਿਆ ।
ਮੁੱਢਲੀਆਂ ਖ਼ਬਰਾਂ ਮੁਤਾਬਿਕ ਲੈਂਡਿੰਗ ਗੇਅਰ ‘ਚ ਸਮੱਸਿਆ ਆਉਣ ਕਾਰਨ ਹਾਦਸਾ ਵਾਪਰਿਆ ।
ਪੀਆਈਏ ਦੇ ਬੁਲਾਰੇ ਨੇ ਦੱਸਿਆ ਕਿ ਜਹਾਜ਼ 10 ਸਾਲ ਪੁਰਾਣਾ ਸੀ । ਪਾਇਲਟ ਸੱਜਾਦ ਗੁਲ ਨਾਲ ਇੱਕ ਕੋ ਪਾਇਲਟ ਤੋਂ ਬਿਨਾ 3 ਏਅਰ ਹੋਸਟੈਸ ਵੀ ਇਸ ਵਿੱਚ ਸਵਾਰ ਸਨ। ਉਹਨਾ ਕਿਹਾ ਕਿ ਅਜਿਹੀ ਸਥਿਤੀ ‘ਚ ਕਿਸੇ ਦਾ ਜਿੰਦਾ ਬਚਣਾ ਮੁਸ਼ਕਿਲ ਹੈ।
ਇਸ ਦੁਰਘਟਨਾ ਤੋਂ ਬਾਅਦ ਰਿਕਾਰਡ ਕੀਤੇ ਵੀਡਿਓਜ ਵਿੱਚ ਗਲੀ ਵਿੱਚ ਖੜੀਆਂ ਹੋਈਆਂ ਗੱਡੀਆਂ ਸੜਦੀਆਂ ਦਿਖਾਈ ਦੇ ਰਹੀਆਂ ਹਨ।