ਪਾਕਿਸਤਾਨੋਂ ਆਇਆ ਟਿੱਡੀ ਦਲ ਰਾਜਸਥਾਨ, ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ‘ਚ ਦਾਖਲ ਹੋਇਆ

299

ਚੰਡੀਗੜ, 22 ਮਈ (ਜਗਸੀਰ ਸਿੰਘ ਸੰਧੂ) : ਪਾਕਿਸਤਾਨ ਵੱਲੋਂ ਆਇਆ ਟਿੱਡੀ ਦਲ ਰਾਜਸਤਾਨ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ ਵਿੱਚ ਦਾਖਲ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ  ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਤਰਫੋਂ ਦਾਖਲ ਹੋਇਆ ਇਹ ਟਿੱਡੀ ਦਲ ਭਾਰਤ ਦੇ ਇਹਨਾਂ ਰਾਜਾਂ ਵਿੱਚ ਨਰਮੇ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਇਲਾਵਾ ਸਬਜ਼ੀਆਂ ਦਾ ਵੱਡਾ ਪੱਧਰ ‘ਤੇ ਨੁਕਸਾਨ ਕਰ ਰਿਹਾ ਹੈ। ਬੁਲਾਰੇ ਦੇ ਮੁਤਾਬਿਕ ਰਾਜਸਥਾਨ ਨੂੰ ਇਸ ਟਿੱਡੀ ਦਲ ਦੀ ਵੱਧ ਮਾਰ ਪੈ ਰਹੀ ਹੈ। ਉਧਰ ਸੰਯੁਕਤ ਰਾਸ਼ਟਰ ਦੀ ਖੁਰਾਕ ਅਤੇ ਖੇਤੀਬਾੜੀ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਚੇਤਾਵਨੀ ਦਿੱਤੀ ਹੈ ਕਿ ਜਾਨ-ਮਾਲ ਅਤੇ ਖੁਰਾਕ ਸੁਰੱਖਿਆ ਨੂੰ ਖ਼ਤਰਾ ਪੈਦਾ ਕਰਨ ਵਾਲੇ ਰੇਗਿਸਤਾਨ ਤੋਂ ਟਿੱਡੀਆਂ ਦੇ ਇਹ ਦਲ ਅਗਲੇ ਮਹੀਨੇ ਪੂਰਬੀ ਅਫਰੀਕਾ ਤੋਂ ਭਾਰਤ ਅਤੇ ਪਾਕਿਸਤਾਨ ਵੱਲ ਵੱਧ ਸਕਦੇ ਹਨ ਅਤੇ ਉਨ•ਾਂ ਦੇ ਨਾਲ ਹੋਰ ਕੀੜਿਆਂ ਦੇ ਦਲ ਦੀ ਆ ਸਕਦੇ ਹਨ। ਮੌਜੂਦਾ ਸਮੇਂ ਵਿੱਚ ਟਿੱਡੀਆਂ ਦਾ ਹਮਲਾ ਕੀਨੀਆ, ਸੋਮਾਲੀਆ, ਈਥੋਪੀਆ, ਦੱਖਣੀ ਈਰਾਨ ਅਤੇ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਟਿੱਡੀਆਂ ਦੇ ਹਮਲੇ ਸਭ ਤੋਂ ਵੱਧ ਨੁਕਸਾਨ ਕਰ ਰਹੇ ਹਨ ਅਤੇ ਹੁਣ ਭਾਰਤ ਦੇ ਸੂਬੇ ਰਾਜਸਥਾਨ ਵਿੱਚ ਵੀ ਟੱਡੀਆਂ ਦੇ ਇਹ ਦਲ ਕਾਫੀ ਨੁਕਸਾਨ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ ਦੇ ਕੁਝ ਹਿੱਸਿਆਂ ਵਿੱਚ ਵੀ ਇਹ ਟਿੱਡੀ ਦਲ ਨੁਕਸਾਨ ਕਰ ਸਕਦਾ ਹੈ।

Real Estate