ਛਾਪੇ ਮਾਰਦੀ ਪੁਲਸ ਪਈ ਫਿਰਦੀ, ਲੱਭਦਾ ਨਹੀਂ ਮੂਸੇਵਾਲੀਆ

134

ਬਰਨਾਲਾ, 22 ਮਈ (ਜਗਸੀਰ ਸਿੰਘ ਸੰਧੂ) : ਵਿਵਾਦਤ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੀ ਗ੍ਰਿਫਤਾਰੀ ਲਈ ਬਰਨਾਲਾ ਤੇ ਸੰਗਰੂਰ ਪੁਲਸ ਵੱਲੋਂ ਲਗਾਤਾਰ ਛਾਪੇਮਾਰੀਕੀਤੀ ਜਾ ਰਹੀ, ਪਰ ਸਿੱਧੂ ਮੂਸੇਵਾਲਾ ਪੁਲਸ ਦੇ ਹੱਥ ਨਹੀਂ ਲੱਗ ਰਿਹਾ। ਜਦੋਂ ਤੋਂ ਬਰਨਾਲਾ ਪੁਲਸ ਵੱਲੋਂ ਸਿੱਧੂ ਮੂਸੇਵਾਲਾ ਖਿਲਾਫ ਦਰਜ ਹੋਈ ਐਫ.ਆਈ.ਆਰ ਵਿੱਚ ਆਰਮਜ਼ ਐਕਟ ਦਾ ਵਾਧਾ ਕੀਤਾ ਗਿਆ ਹੈ, ਉਦੋਂ ਤੋਂ ਬਰਨਾਲਾ ਪੁਲਸ ਲਗਾਤਾਰ ਸਿੱਧੂ ਮੂਸੇਵਾਲਾ ਦੀ ਗ੍ਰਿਫਤਾਰੀ ਲਈ ਸਰਗਰਮ ਦਿਸ ਰਹੀ ਹੈ, ਪਰ ਸਿੱਧੂ ਮੂਸੇਵਾਲਾ ਪੁਲਿਸ ਦੇ ਹੱਥ ਨਹੀਂ ਆ ਰਿਹਾ। ਹੁਣ ਪੁਲਿਸ ਦਾ ਕਹਿਣਾ ਹੈ ਕਿ ਉਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਸਿੱਧੂ ਦੇ ਪਿੰਡ ਉਸਦੇ ਘਰ ਤਾਲਾ ਲੱਗਾ ਹੋਇਆ ਹੈ, ਜਦੋਂ ਪੁਲਸ ਇਹਨਾਂ ਦਾਅਵਿਆਂ ਦੇ ਉਲਟ ਮੂਸੇ ਪਿੰਡ ਦੇ ਕੁਝ ਵਸਨੀਕਾਂ ਦਾ ਕਹਿਣਾ ਹੈ ਸਿੱਧੂ ਜ਼ਿਆਦਾ ਤਰ ਪਿੰਡ ‘ਚ ਹੀ ਹੁੰਦਾ ਹੈ ਅਤੇ ਉਹ ਬੀਤੇ ਕੱਲ ਵੀ ਪਿੰਡ ਹੀ ਸੀ। ਜਿਕਰਯੋਗ ਹੈ ਕਿ ਸੰਗਰੂਰ ਦੇ ਨੇੜੇ ਅਤੇ ਬਰਨਾਲਾ ਜਿਲੇ ਵਿੱਚ ਪੈਂਦੇ ਪਿੰਡ ਬਡਬਰ ਦੇ ਰਕਬੇ ਵਿੱਚ ਇੱਕ ਪੁਲਸ ਅਧਿਕਾਰੀ ਦੇ ਮੁੰਡੇ ਵੱਲੋਂ ਬਣਾਈ ਨਿੱਜੀ ਰੇਂਜ ਵਿੱਚ ਪੁਲਸ ਦੀ ਹਾਜਰੀ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਏ.ਕੇ ਸੰਤਾਲੀ ਅਸਾਲਟ ਰਾਇਫਲ ਨਾਲ ਫਾਇਰਿੰਗ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਸੰਗਰੂਰ ਤੇ ਬਰਨਾਲਾ ਪੁਲਿਸ ਨੇ ਮੂਸੇਵਾਲਾ ਤੇ ਪੰਜ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਦਰਜ ਦੋਵਾਂ ਐਫਆਈਆਰਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25 ਤੇ 30 ਸ਼ਾਮਲ ਕਰ ਦਿੱਤੀ ਸੀ। ਇੱਕ ਸਬ-ਇੰਸਪੈਕਟਰ, ਦੋ ਹੈੱਡ ਕਾਂਸਟੇਬਲ, ਦੋ ਕਾਂਸਟੇਬਲ ਤੇ ਤਿੰਨ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿੱਚ ਇੱਕ ਡੀ.ਐਸ.ਪੀ ‘ਤੇ ਵੀ ਵਿਭਾਗੀ ਕਾਰਵਾਈ ਹੋ ਚੁੱਕੀ ਹੈ।

Real Estate