ਗੁਜਰਾਤ – ਵਿਵਾਦਿਤ ਵੈਂਟੀਲੇਟਰ ਬਣਾਉਣ ਵਾਲੀ ਕੰਪਨੀ ਦੇ ਪ੍ਰਮੋਟਰ ਭਾਜਪਾ ਦੇ ਨਜਦੀਕੀ

185

ਰੋਹਿਣੀ ਸਿੰਘ
ਕਰੋਨਾ ਨਾਲ ਨਜਿੱਠਣ ਲਈ ਕੇਂਦਰ ਦੀ ਮੋਦੀ ਸਰਕਾਰ ਨੇ ਰਾਜਕੋਟ ਦੀ ਜਿਸ ਫਰਮ ਨੂੰ 5,000 ਵੈਂਟੀਲੇਟਰ ਖਰੀਦਣੇ ਦਾ ਆਰਡਰ ਦਿੱਤਾ ਹੈ , ਇਸ ਵੱਲੋਂ ਸਪਲਾਈ ਕੀਤੀਆਂ ਮਸ਼ੀਨਾਂ ੂੰ ਅਹਿਮਦਾਬਾਦ ਦੇ ਸਭ ਤੋਂ ਵੱਡੇ ਕੋਵਿਡ -19 ਹਸਪਤਾਲ ਦੇ ਡਾਕਟਰਾਂ ਵੱਲੋਂ ਮਾਪਦੰਡਾਂ ਦੇ ਅਨਕੂਲ ਨਹੀਂ ਪਾਇਆ ਗਿਆ।
ਇਸ ਫਰਮ ਦੇ ਵਰਤਮਾਨ ਅਤੇ ਸਾਬਕਾ ਪ੍ਰਮੋਟਰਾਂ ਦੇ ਸੀਨੀਅਰ ਭਾਜਪਾ ਆਗੂਆਂ ਨਾਲ ਨੇੜਲੇ ਸਬੰਧ ਹਨ ਅਤੇ ਇਹਨਾਂ ਵਿੱਚ ਘੱਟ ਤੋਂ ਘੱਟ ਇੱਕ ਉਦਯੋਗਪਤੀ ਦਾ ਪਰਿਵਾਰ ਪ੍ਰਧਾਨ ਮੰਤਰੀ ਨਰਿੰਦਰ ਨੂੰ ਤੋਹਫੇ ‘ਚ ਮਿਲੇ ਉਸਨਾਂ ਦੇ ਨਾਂਮ ਵਾਲੇ ਮੋਨੋਗ੍ਰਾਮ ਵਾਲੇ ਮਹਿੰਗੇ ਸੂਟ ਕਾਰਨ ਵਿਵਾਦ ‘ਚ ਆਇਆ ਸੀ ।
ਗੁਜਰਾਤ ਸਰਕਾਰ ਦੀ ਪ੍ਰਮੁੱਖ ਸਕੱਤਰ , ਸਿਹਤ ਜਯੰਤੀ ਰਵਿ ਦੇ ਮੁਤਾਬਿਕ 5000 ਵੈਂਟੀਲੇਟਰ ਦਾ ਇਹ ਆਰਡਰ ਸਰਕਾਰ ਵੱਲੋਂ ਸੰਚਾਲਿਤ ਐਚਐਲਐਲ ਲਾਈਫਕੇਅਰ ਵੱਲੋਂ ਦਿੱਤਾ ਗਿਆ ਹੈ।
ਸੰਭਵ ਹੈ ਕਿ ਇਸਦੇ ਲਈ ਰਾਸ਼ੀ ‘ਪੀਐਮ ਕੇਅਰ ਫੰਡ ਵਿੱਚੋਂ ਦਿੱਤੀ ਗਈ ਹੋਵੇ , ਜਿਸਦੇ ਬਾਰੇ ਇਸ ਮਹੀਨੇ ਦੀ ਸੁਰੂਆਤ ਵਿੱਚ ਦੱਸਿਆ ਗਿਆ ਸੀ ਕਿ ਫੰਡ ਦੇ ਦੋ ਹਜ਼ਾਰ ਕਰੋੜ ਰੁਪਏ ਦਾ ਉਪਯੋਗ 50,000 ਮੇਡ ਇਨ ਇੰਡੀਆ ਵੈਂਟੀਲੇਟਰ ਖਰੀਦਣ ਲਈ ਕੀਤਾ ਗਿਆ ਜਾਵੇਗਾ।
ਬੀਤੇ ਕੁਝ ਹਫ਼ਤਿਆਂ ਤੋਂ ਅਹਿਮਦਾਬਾਦ ਸਿਵਲ ਹਸਪਤਾਲ ਵਿੱਚ ਵਿੱਚ ਸੌ ਮੇਡ ਇਨ ਇੰਡੀਆ ਵੈਂਟੀਲੇਟਰ ਸਪਲਾਈ ਕਰਨ ਨੂੰ ਲੈ ਕੇ ਜਯੋਤੀ ਸੀਐਨਸੀ ਆਟੋਮੇਸ਼ਨ ਲਿਮਿਟਿਡ ਚਰਚਾ ਵਿੱਚ ਹੈ, ਇਸ ਦੇ ਮੁੱਖੀ ਅਤੇ ਮੈਨੇਜਿੰਗ ਡਾਇਰੈਕਟਰ ਪਰਾਕ੍ਰਮ ਸਿੰਘ ਜਡੇਜਾ ਨੂੰ ਮੁੱਖ ਮੰਤਰੀ ਵਿਜੈ ਰੁਪਾਣੀ ਦਾ ਨੇੜਲਾ ਮੰਨਿਆ ਜਾਂਦਾ ਹੈ।
ਹਾਲਾਂਕਿ ਕੁਝ ਸਮੇਂ ਬਾਅਦ ਇਸ ਕੰਪਨੀ ਵੱਲੋਂ ਭੇਜੇ ਧਮਨ-1 ਵੈਂਟੀਲੇਟਰ ਨੂੰ ਇਸ ਹਸਪਤਾਲ ਦੇ ਡਾਕਟਰਾਂ ਵੱਲੋਂ ਕੋਵਿਡ -19 ਦੇ ਮਰੀਜ਼ਾਂ ਦੇ ਅਨਕੂਲ ਨਹੀਂ ਪਾਇਆ ਗਿਆ ਸੀ , ਪਰ ਗੁਜਰਾਤ ਸਰਕਾਰ ਵੱਲੋਂ ਇਸ ਨੂੰ ਇੱਕ ਮਹਾਨ ਉਪਲਬੱਧੀ ਦੇ ਰੂਪ ‘ਚ ਪ੍ਰਚਾਰਿਆ ਗਿਆ।
ਜਿ਼ਕਰਯੋਗ ਹੈ ਕਿ ਕੋਵਿਡ ਨਾਲ ਹੋਈ ਸਭ ਤੋਂ ਵੱਧ ਮੌਤਾਂ ਦੀ ਸੂਚੀ ਵਿੱਚ ਅਹਿਮਦਾਬਾਦ (600 ) ਦਾ ਦੇਸ਼ ਵਿੱਚ ਦੂਜੇ ਸਥਾਨ ਤੇ ਹੈ।
ਅਹਿਮਦਾਬਾਦ ਮਿਰਰ ਵੱਲੋਂ ਇਸ ਹਫ਼ਤੇ ਦੀ ਸੁਰੂਆਤ ਵਿੱਚ ਰਿਪੋਰਟ ‘ਚ ਦੱਸਿਆ ਗਿਆ ਸੀ ਕਿ ਗੁਜਰਾਤ ਵਿੱਚ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰਾਂ ਵੱਲੋਂ ਜਯੋਤੀ ਸੀਐਨਸੀ ਵੱਲੋਂ ਭੇਜੇ ਗਏ ਵੈਂਟੀਲੇਟਰਜ ਤੇ ‘ਇੱਛਕ ਨਤੀਜੇ’ ਨਾ ਮਿਲਣ ਤੋਂ ਬਾਅਦ ਰਾਜ ਸਰਕਾਰ ਤੋਂ ਉਚਿਤ ਵੈਂਟੀਲੇਟਰਜ ਦੀ ਮੰਗ ਕੀਤੀ ਗਈ ਸੀ ।
ਅਖਬਾਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਇਸ ਦੌਰਾਨ ਕੰਪਨੀ ਦੀਆਂ ਮਸ਼ੀਨਾਂ ਨੂੰ ਲੈ ਕੇ ਖੁਦ ਮੁੱਖ ਮੰਤਰੀ ਰੂਪਾਣੀ ਨੇ ਦਾਅਵਾ ਕੀਤਾ ਕਿ ਇਹ ਸਸਤੀਆਂ ਮਸ਼ੀਨਾਂ ਸਿਰਫ 10 ਦਿਨਾਂ ਵਿੱਚ ਤਿਆਰ ਕੀਤੀਆਂ ਗਈਆਂ ਹਨ। ਪਰ ਉਹਨਾਂ ਦੇ ਇਸ ਦਾਅਵੇ ਦਾ ਸਮਰਥਨ ਗੁਜਰਾਤ ਸਰਕਾਰ ਦੇ ਡਾਕਟਰਾਂ ਨੇ ਨਹੀਂ ਕੀਤਾ ਸੀ ।
ਸਿਵਲ ਹਸਪਤਾਲ ਦੇ ਐਨੇਥੀਸੀਆ ਵਿਭਾਗ ਦੇ ਮੁੱਖੀ ਡਾ : ਸੈ਼ਲੇਸ਼ ਸ਼ਾਹ ਨੇ ਦੱਸਿਆ ਕਿ ਹੁਣ ਤੱਕ ਧਮਨ-1 ਦਾ ਇਸਤੇਮਾਲ ਬੇਹੱਦ ਘੱਟ ਮੌਕਿਆਂ ‘ਤੇ ਕੀਤਾ ਗਿਆ ਕਿਉਂਕਿ ਹਾਈ-ਐਂਡ ਵੈਂਟੀਲੇਟਰਜ ਲੋੜੀਂਦੀ ਮਾਤਰਾ ‘ਚ ਸਨ ।
ਉਹਨਾ ਕਿਹਾ ਸੀ,’ ਧਮਨ-1 ਹਾਈ ਐਂਡ ਵੈਂਟੀਲੇਟਰਸ ਦਾ ਚੰਗਾ ਵਿਕੱਲਪ ਨਹੀਂ ਹੈ , ਪਰ ਬੇਹੱਦ ਐਮਰਜੈਂਸੀ ਦੇ ਸਮੇਂ ਵਿੱਚ ਤੁਹਾਡਾ ਕੋਲ ਕੁਝ ਨਾ ਕੁਝ ਤਾਂ ਹੋਵੇ ਜਿਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ’ ਡਾ: ਸ਼ਾਹ ਦਾ ਇਹ ਵੀ ਕਹਿਣਾ ਸੀ ਕਿ ਇਸ ਤਰ੍ਹਾਂ ਨਾਲ ਕਰੋਨਾ ਦੇ ਮਰੀਜ਼ਾਂ ਦੀ ਸੰਖਿਆ ਵੱਧ ਰਹੀ ਹੈ, ਅਜਿਹੇ ਵਿੱਚ ਇਹਨਾਂ ਤੇ ਨਿਰਭਰ ਰਹਿਣਾ ਸਹੀ ਨਹੀਂ ਹੋਵੇਗਾ।
ਹੁਣ ਤੱਕ ਰਾਜ ਵਿੱਚ ਇਸ ਤਰ੍ਹਾਂ ਦੇ 900 ਵੈਂਟੀਲੇਟਰ ਲੱਗੇ ਹਨ। ਜਿਸ ਵਿੱਚ 230 ਕੇਵਲ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਹਨ ।
ਵਿਰੋਧੀ ਧਿਰ ਕਾਂਗਰਸ ਨੇ ਇਸ ਦੇ ਬਾਰੇ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਉਸਦਾ ਦੋਸ਼ ਹੈ ਕਿ ਸਰਕਾਰ ਜਾਣ-ਬੁੱਝ ਕੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਰਹੀ ਹੈ।
ਇਹਨਾਂ ਵੈਂਟੀਲੇਟਰਜ ਦੀ ਦੇਸ਼ ਦੇ ਡਰੱਗ ਕੰਟਰੋਲਰ ਜਨਰਲ ਵਿੱਚ ਲਾਈਸੈਂਸ ਵੀ ਨਹੀਂ ਮਿਲਿਆ ਅਤੇ ਇਹਨਾ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੱਲੋਂ 5 ਅਪ੍ਰੈਲ ਨੂੰ ਲਾਂਚ ਕੀਤੇ ਜਾਣ ਤੋਂ ਪਹਿਲਾਂ ਸਿਰਫ਼ ਇੱਕ ਵਿਅਕਤੀ ‘ਤੇ ਹੀ ਪ੍ਰੀਖਣ ਕੀਤਾ ਗਿਆ ਸੀ ।
ਇਸ ਬਾਰੇ ਵਿਵਾਦ ਹੋਣ ਤੋ ਬਾਅਦ ਗੁਜਰਾਤ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹਨਾ ਕਦੇ ਵੀ ਜਯੋਤੀ ਸੀਐਨਸੀ ਦੀ ਮਸ਼ੀਨਾਂ ਨੂੰ ਵੈਂਟੀਲੇਟਰ ਨਹੀਂ ਆਖਿਆ । ਹਾਲਾਂਕਿ ਉਹਨਾਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਇਸਨੂੰ 9 ਵਾਰ ‘ਵੈਂਟੀਲੇਟਰ’ ਪ੍ਰਚਾਰਦੇ ਹੋਏ ਨਰਿੰਦਰ ਮੋਦੀ ਦੇ ਮੇਕ ਇਨ ਇੰਡੀਆ ਪ੍ਰੋਜੈਕਟ ਦੀ ਇੱਕ ‘ਮਹੱਤਵਪੂਰਨ ਉਪਲਬੱਧੀ ’ ਦੱਸਿਆ ਗਿਆ ।
ਇਹਨਾਂ ਮਸ਼ੀਨਾਂ ਨੂੰ ਲੈ ਕੇ ਹੋਏ ਪ੍ਰਚਾਰ ਮਗਰੋਂ ਕੁਝ ਰਾਜਾਂ ਨੇ ਕੋਵਿਡ -19 ਨਾਲ ਨਿਪਟਣ ਦੀ ਤਿਆਰੀ ਦੇ ਮੱਦੇਨਜ਼ਰ ਇਸਦੇ ਆਰਡਰ ਦਿੱਤੇ ਗਏ ਸਨ। ਪਰ 20 ਮਈ ਨੂੰ ਪਾਂਡੂਚਰੀ ਦੇ ਮੁੱਖ ਮੰਤਰੀ ਵੀ ਨਰਾਇਣ ਸਵਾਮੀ ਨੇ ਟਵਿੱਟਰ ‘ਤੇ ਲਿਖਿਆ ਸੀ ਕਿ ਉਹ ਆਪਣੇ ਰਾਜ ਲਈ ਦਿੱਤੇ ਧਮਨ-1 ਦੇ ਆਰਡਰ ਰੱਦ ਕਰ ਰਹੇ ਹਨ।

Real Estate