ਕਿਰਤ ਕਾਨੂੰਨਾਂ ਵਿੱਚ ਸੋਧਾਂ ਦੇ ਖਿਲਾਫ ਸੰਘਰਸ਼ ਵਿੱਢਿਆ

174

ਰੋਸ ਮਾਰਚ ਕਰਕੇ ਡੀ.ਸੀ ਬਰਨਾਲਾ ਨੂੰ ਸੌਂਪਿਆ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ
ਬਰਨਾਲਾ, 22 ਮਈ (ਜਗਸੀਰ ਸਿੰਘ ਸੰਧੂ) : ਕਰੋਨਾ ਸੰਕਟ ਦੇ ਚਲਦਿਆਂ ਹੀ ਮੁਲਕ ਦੇ ਸਭ ਤੋਂ ਵੱਧ ਵਸੋਂ ਵਾਲੇ ਰਾਜ ਯੂ.ਪੀ ਦੀ ਯੋਗੀ ਅਦਿਤਿਆ ਨਾਥ ਸਰਕਾਰ ਵੱਲੋਂ 8 ਮਈ ਨੂੰ ਕਿਰਤੀਆਂ ਕੋਲੋਂ ਹਜਾਰਾਂ ਕੁਰਬਾਨੀਆਂ ਦੇਕੇ ਹਾਸਲ ਕੀਤੇ ਕੰਮ ਕਰਨ ਦੇ 8 ਘੰਟੇ ਦੇ ਬੁਨਿਆਦੀ ਹੱਕ ਨੂੰ ਖਤਮ ਕਰਕੇ ਫੈਕਟਰੀ ਐਕਟ-1948 ਦਾ ਕੀਰਤਨ ਸੋਹਲਾ ਪੜਨ ਵਿਰੁੱਧ ਕੇਂਦਰੀ ਟ੍ਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੇ ਸੱਦੇ ਭਰਾਤਰੀ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਸਾਂਝਾ ਰੋਸ ਧਰਨਾ ਦੇਣ ਤੋਂ ਬਾਅਦ ਜੋਸ਼ੀਲਾ ਮਾਰਚ ਕਰਕੇ ਡੀਸੀ ਬਰਨਾਲਾ ਨੂੰ ਮੁੱਖ ਮੰਤਰੀ,ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ। ਇਹ ਧਰਨੇ ਦੀ ਅਗਵਾਈ ਭੋਲਾ ਸਿੰਘ ਕਲਾਲਮਾਜਰਾ, ਖੁਸ਼ੀਆ ਸਿੰਘ, ਗੁਰਮੀਤ ਸਿੰਘ ਸੁਖਪੁਰ, ਮਾ ਮਨੋਹਰ ਲਾਲ ਜੀ ਨੇ ਕੀਤੀ। ਸੰਬੋਧਨ ਕਰਨ ਵਾਲੇ ਬੁਲਾਰਿਆਂ ਕਰਮਜੀਤ ਸਿੰਘ ਬੀਹਲਾ, ਨਰਾਇਣ ਦੱਤ, ਜਗਰਾਜ ਰਾਮਾ ਨੇ ਕਿਹਾ ਕਿ ਕਰੋਨਾ ਸੰਕਟ ਦੇ ਚਲਦਿਆਂ ਯੂ.ਪੀ. ਦੀ ਯੋਗੀ ਸਰਕਾਰ ਨੇ ਨਵਾਂ ਫੁਰਮਾਨ ਜਾਰੀ 8 ਘੰਟੇ ਪ੍ਰਤੀ ਦਿਨ ਦੀ ਥਾਂ 12 ਘੰਟੇ ਪ੍ਰਤੀ ਦਿਨ ਕੰਮ ਕਰਨ ਦਾ ਫੈਕਟਰੀ ਮਾਲਕਾਂ ਨੂੰ ਕਿਰਤੀਆਂ ਦਾ ਹੋਰ ਵਧੇਰੇ ਖੂਨ ਚੂਸਣ ਦਾ ਕਾਨੂੰਨੀ ਅਧਿਕਾਰ ਦੇ ਦਿੱਤਾ ਹੈ। ਗੱਲ ਸਿਰਫ ਇਥੇ ਹੀ ਨਹੀਂ ਰੁਕਦੀ ਸਗੌਂ ਕਿਰਤ ਕਾਨੂੰਨਾਂ ਦੀਆਂ ਮੁੱਖ 38 ਧਾਰਾਵਾਂ ਵਿਚੋਂ 35 ਨੂੰ ਖਤਮ ਕਰਕੇ ਸਿਰਫ ਤਿੰਨ ਧਾਰਵਾਂ ਤੱਕ ਸੀਮਤ ਕਰ ਦਿਤਾ। ਇਨਾਂ ਹੀ ਕਦਮਾਂ ‘ਚ ਕਦਮ ਧਰਦਿਆਂ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨੇ ਵੀ ਕਿਰਤ ਕਾਨੂੰਨਾਂ ਦਾ ਭੋਗ ਪਾਉਂਦਿਆਂ ਆਪਣੇ ਸੂਬਿਆਂ ਅੰਦਰ ਇਹ ਕਾਨੂੰਨ ਲਾਗੂ ਕਰਨ ਦਾ ਐਲਾਨ ਕਰ ਦਿਤਾ ਹੈ। ਭਾਜਪਾ ਦੀ ਤਰਾਂ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਅਤੇ ਰਾਜਸਥਾਨ, ਬੀਜੂ ਜਨਤਾ ਦਲ ਦੀ ਅਗਵਾਈ ਵਾਲੀ ਉੜੀਸਾ ਸਰਕਾਰ ਵੀ ਕਿਰਤ ਕਾਨੂੰਨਾਂ ਦਾ ਗਲਾ ਘੁੱਟਣ ਲਈ ਲਲੂਰੀਆਂ ਲੈ ਰਹੀਆਂ ਹਨ।  ਇਨਾਂ ਰਾਜਾਂ ਵੱਲੋਂ ਅਜਿਹਾ ਮਜਦੂਰ ਵਿਰੋਧੀ ਫੈਸਲਾ ਗੈਰ ਸੰਵਿਧਾਨ, ਕੌੰਮਾਂਤਰੀ ਕਿਰਤ ਕਾਨੂੰਨਾਂ ਦੇ ਮਤਾ ਨੰ.144 ਦੀ ਉਲੰਘਣਾ ਅਤੇ ਗੈਰ ਮਨੁੱਖੀ ਵੀ ਹੈ। ਅਜਿਹਾ ਹੋਣ ਨਾਲ ਕਾਮਿਆਂ ਕੋਲ ਨੌਕਰੀ ਤੋਂ ਛਾਂਟੀ ਹੋਣ ਦੀ ਸੂਰਤ ਵਿਚ ਅਦਾਲਤ ਵਿਚ ਜਾਣ, ਛੁੱਟੀਆਂ ਦੀ ਅਦਾਇਗੀ, ਮੁਆਵਜਾ ਹਾਸਲ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਹੈ। ਮਜਦੂਰਾਂ ਕੋਲ ਆਪਣੇ ਹੱਕ ਜਤਾਈ ਲਈ ਯੂਨੀਅਨ ਬਨਾਉਣ ਦਾ ਅਧਿਕਾਰ ਵੀ ਖੋਹ ਲਿਆ ਹੈ। ਇਸ ਲਈ ਇਸ ਮਜਦੂਰ ਵਿਰੋਧੀ ਕਾਨੂੰਨ ਦੇ ਵਿਰੱਧ ਮੁਲਕ ਪੱਧਰ ਤੇ ਮਜਦੂਰ ਜਮਾਤ ਦਾ ਗੁੱਸਾ ਵੇਖਣ ਨੂੰ ਮਿਲਿਆ ਹੈ। ਬੁਲਾਰਿਆਂ ਅਨਿਲ ਕੁਮਾਰ, ਰਮੇਸ਼ ਹਮਦਰਦ, ਗੁਰਦੇਵ ਸਿੰਘ ਮਾਂਗੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਮਹਿਮਾ ਸਿੰਘ ਢਿੱਲੋਂ, ਬਲੌਰ ਸਿੰਘ ਛੰਨਾਂ, ਨੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ-ਮਜਦੂਰਾਂ ਦਾ ਮਹਿੰਗਾਈ ਭੱਤਾ ਜਾਮ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਬਿਨਾਂ ਸ਼ਰਤ ਤੁਰਂੰਤ ਮਹਿੰਗਾਈ ਭੱਤਾ ਜਾਰੀ ਕਰਨ ਦੀ ਮੰਗ ਕੀਤੀ ਅਤੇ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਇਹ ਸੰਘਰਸ਼ ਲੰਬਾ ਚੱਲਣਾ ਹੈ ਇਸ ਲਈ ਪੂਰੀ ਤਿਆਰੀ ਨਾਲ ਹਰ ਸੰਘਰਸ਼ ਸੱਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ। ਇਸ ਸਮੇਂ ਗੁਰਮੇਲ ਧਨੇਰ, ਖੁਸ਼ਮੰਦਰਪਾਲ, ਗੁਰਪ੍ਰੀਤ ਮਾਨ, ਗੁਰਜੰਟ ਕੈਰੇ, ਸੁਖਜੰਟ ਸਿੰਘ, ਰਾਮਪਾਲ ਸਿੰਘ, ਡਾ ਰਜਿੰਦਰਪਾਲ, ਮੇਲਾ ਸਿੰਘ ਕੱਟੂ, ਅਮਰਜੀਤ ਕੌਰ, ਹਰਚਰਨ ਚਹਿਲ, ਸੋਹਣ ਸਿੰਘ ਮਾਝੀ, ਸਰਬਜੀਤ ਸਿੰਘ, ਦਰਸ਼ਨ ਚੀਮਾ, ਜਗਮਿੰਦਰਪਾਲ, ਬਲਵੰਤ ਉੱਪਲੀ, ਮਲਕੀਤ ਸਿੰਘ , ਸੁਰੰਦਰ ਸ਼ਰਮਾ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ।

Real Estate