ਸਰਪੰਚ ਦੇ ਲੜਕੇ ਦੀ ਨਸ਼ੇ ਦਾ ਟੀਕਾ ਲਗਾਉਣ ਕਰਕੇ ਮੌਤ

ਚੰਡੀਗੜ, 21 ਮਈ (ਜਗਸੀਰ ਸਿੰਘ ਸੰਧੂ) : ਮਾਝੇ ਦੇ ਪੱਟੀ ਏਰੀਆ ਵਿੱਚ ਪੈਂਦੇ ਪਿੰਡ ਆਸਲ ਦੀ ਸਰਪੰਚ ਦੇ ਲੜਕੇ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਆਸਲ ਦੀ ਕਾਂਗਰਸੀ ਸਰਪੰਚ ਬੀਬੀ ਬਲਵਿੰਦਰ ਕੌਰ ਪਤਨੀ ਸਵ: ਜਸਬੀਰ ਸਿੰਘ ਦਾ ਲੜਕਾ ਹਰਪ੍ਰੀਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਕਰਨ ਦਾ ਆਦੀ ਹੋ ਚੁੱਕਿਆ ਸੀ, ਜਿਸ ਦਾ ਕਈ ਵਾਰ ਨਸ਼ਾ ਛੁਡਾਊ ਸੈਂਟਰਾਂ ਤੋਂ ਇਲਾਜ ਵੀ ਕਰਵਾਇਆ ਸੀ, ਪਰ ਉਸਦੀ ਨਸ਼ੇ ਕਰਨ ਦੀ ਆਦਤ ਵਿੱਚ ਕੋਈ ਫਰਕ ਨਹੀਂ ਪਿਆ, ਜਿਸ ਦੇ ਚਲਦਿਆਂ ਹੀ ਬੀਤੀ ਰਾਤ ਹਰਪ੍ਰੀਤ ਸਿੰਘ ਨੇ ਨਸ਼ੇ ਦਾ ਟੀਕਾ ਲਗਾਇਆ ਜੋ ਉਸ ਲਈ ਜਾਨਲੇਵਾ ਸਾਬਤ ਹੋਇਆ। ਇਸ ਮੌਕੇ ਹਾਜ਼ਰ ਰਿਸ਼ਤੇਦਾਰਾਂ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪਹਿਲਾਂ ਸੂਬੇ ਵਿਚ ਕਰਫਿਊ ਲੱਗਾ ਸੀ ਅਤੇ ਹੁਣ ਲਾਕਡਾਊਨ ਜਾਰੀ ਹੈ। ਫਿਰ ਵੀ ਨਸ਼ਾ ਆਮ ਵਾਂਗ ਵਿਕ ਰਿਹਾ ਹੈ। ਪਰ ਨਸ਼ਿਆਂ ‘ਤੇ ਅਜੇ ਤਕ ਕੋਈ ਰੋਕ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਮਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਮਿਤਕ ਦੀ ਪਤਨੀ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਜੇਕਰ ਨਸ਼ਾ ਬੰਦ ਹੋ ਜਾਂਦਾ ਤਾਂ ਉਸਦਾ ਸੁਹਾਗ ਨਾ ਉੱਜੜਦਾ। ਪਿੰਡ ਦੇ ਸਮਸ਼ਾਨਘਾਟ ਵਿਖੇ ਗਮਗੀਨ ਮਾਹੌਲ ‘ਚ ਬਾਅਦ ਦੁਪਹਿਰ ਹਰਪ੍ਰੀਤ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਹੈ।

Real Estate