ਚੰਡੀਗੜ, 21 ਮਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਬਚਾਓ ਵਿੱਚ ਉਤਰਦਿਆਂ ਕਿਹਾ ਹੈ ਕਿ ਗੁਰਦੁਆਰਿਆਂ ‘ਤੇ ਲੱਗਿਆ ਸੋਨਾ ਅਤੇ ਹੋਰ ਬਾਕੀ ਪਵਿੱਤਰ ਵਸਤਾਂ ਸਿੱਖ ਕੌਮ ਦੀ ਸਾਂਝੀ ਵਿਰਾਸਤ ਐ ਸਰਮਾਇਆ ਹਨ, ਕਿਸੇ ਵੀ ਵਿਅਕਤੀ ਜਾਂ ਸੰਸਥਾ ਵੱਲੋ. ਇਸ ਸਰਮਾਏ ਦਾ ਛੋਟਾ ਜਿਹਾ ਹਿੱਸਾ ਵੀ ਦਾਨ ਕਰਨ ਬਾਰੇ ਸੋਚਣ ਦਾ ਵੀ ਸਵਾਲ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਜਦੋਂ ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਅਣਭੋਲ ਗਲਤੀ ‘ਤੇ ਪਛਤਾਵਾ ਕਰਦਿਆਂ ਸਿੱਖ ਕੌਮ ਕੋਲੋ ਮੁਆਫੀ ਮੰਗ ਲਈ ਹੈ ਤਾਂ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਸਿਰਸਾ ਦੀ ਫਿਸਲੀ ਜੁਬਾਨ ਦਾ ਫਾਇਦਾ ਉਠਾ ਕੇ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਘਟਨਾ ਨੇ ਸਿੱਖ ਆਗੂਆਂ ਨੂੰ ਸਿਆਣੇ ਕਰ ਦਿੱਤਾ ਹੈ ਕਿ ਉਹ ਸਾਡੇ ਸ਼ਾਨਦਾਰ ਧਾਰਮਿਕ ਵਿਰਸੇ ‘ਤੇ ਅਸਰ ਪਾਉਣ ਵਾਲੇ ਸੁਝਾਵਾਂ ਤੇ ਸਵਾਲਾਂ ਦੇ ਜਵਾਬ ਦੇਣ ਵੇਲੇ ਹਮੇਸ਼ਾ ਬੇਹੱਦ ਸੁਚੇਤ ਤੇ ਚੌਕਸ ਰਹਿਣ। ਜਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਿਆਂ ਦਾ ਸੋਨਾ ਮਾਨਵਤਾ ਦੀ ਸੇਵਾ ਲਈ ਮੋਦੀ ਸਰਕਾਰ ਨੂੰ ਦੇਣ ਸਬੰਧੀ ਇੱਕ ਬਿਆਨ ਦਿੱਤਾ ਗਿਆ ਸੀ, ਜਿਸ ਦਾ ਪੂਰੇ ਸਿੱਖ ਜਗਤ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ ਅਤੇ ਵਿਦੇਸ਼ਾਂ ਦੇ ਸੈਂਕੜੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸਿਰਸਾ ਖਿਲਾਫ ਮਤੇ ਪਾਏ ਸਨ। ਸਿੱਖ ਜਗ਼ਤ ਵਿੱਚ ਹੋ ਰਹੇ ਜਬਰਦਸਤ ਵਿਰੋਧ ਦੇ ਚਲਦਿਆਂ ਹੀ ਸ੍ਰੋਮਣੀਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਨਜਿੰਦਰ ਸਿੰਘ ਸਿਰਸਾ ਦਾ ਬਚਾਓ ਕੀਤਾ ਜਾ ਰਿਹਾ ਹੈ।
ਮਨਜਿੰਦਰ ਸਿੰਘ ਸਿਰਸਾ ਦੇ ਬਚਾਓ ਲਈ ਸੁਖਬੀਰ ਸਿੰਘ ਬਾਦਲ ਖੁਦ ਉਤਰਿਆ ਮੈਦਾਨ ‘ਚ
Real Estate