ਪੈਸਿਆਂ ਦੇ ਲਾਲਚ ‘ਚ ਵਿਧਵਾ ਔਰਤ ਦੇ ਕਤਲ ਮਾਮਲੇ ‘ਚ 3 ਗ੍ਰਿਫਤਾਰ

183
ਹੁਸੈਨਪੁਰ,21ਮਈ (ਕੌੜਾ)-ਸਬ-ਡਵੀਜਨ ਸੁਲਤਾਨਪੁਰ ਲੋਧੀ ਦੇ ਪਿੰਡ ਕਾਲਰੂ ਵਿਖੇ ਇਕ ਬਜੁਰਗ ਵਿਧਵਾ ਔਰਤ ਦੇ ਕਤਲ ਦੇ ਮਾਮਲੇ ਵਿੱਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ 3 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਐਸਐਚਓ ਇੰਸ.ਸਰਬਜੀਤ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਗਸ਼ਤ ਦੌਰਾਨ ਪਿੰਡ ਮਸੀਤਾਂ ਵਿਖੇ ਮੌਜੂਦ ਸਨ ਜਿੱਥੇ ਪਿੰਡ ਕਾਲਰੂ ਦੇ ਦਲੀਪ ਰਾਮ ਪੁਤਰ ਸੋਹਣ ਵਾਸੀ ਕਾਲਰੂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਲਿਖਵਾਇਆ ਕਿ ਉਸਦੀ ਮਾਤਾ ਬਾਵੀ ਪਤਨੀ ਸਵ.ਸੋਹਣ ਉਮਰ 80 ਸਾਲ, ਜੋ 18 ਮਈ 2020 ਦਿਨ ਸੋਮਵਾਰ ਨੂੰ ਪਿੰਡ ਟਿੱਬਾ ਵਿਖੇ ਸਵੇਰੇ 10 ਵਜੇ ਪੰਜਾਬ ਨੈਸ਼ਨਲ ਬੈਂਕ ‘ਚ ਆਪਣੀ ਪੈਨਸ਼ਨ ਲੈਣ ਗਈ ਸੀ ਪਰ ਉਹ ਘਰ ਵਾਪਿਸ ਨਹੀ ਆਈ। ਜਿਸਦੀ ਉਹਨਾਂ ਆਪਣੇ ਤੌਰ ‘ਤੇ ਕਾਫੀ ਭਾਲ ਕੀਤੀ। ਇਸ ਸਬੰਧੀ ਮਕੰਦਮਾ ਨੰ.151 ਮਿਤੀ 20.5.2020 ਅ/ਧ 302/34 ਤਹਿਤ ਥਾਣਾ ਸੁਲਤਾਨਪੁਰ ਲੋਧੀ ਦਰਜ ਕੀਤਾ ਗਿਆ।ਜਿਸਦੀ ਤਫਤੀਸ਼ ਦੌਰਾਨ ਹਰਜਿੰਦਰ ਸਿੰਘ ਪੁਤਰ ਗੁਰਦਿਆਲ ਸਿੰਘ ਵਾਸੀ ਕਾਲਰੂ ਨੇ ਦੱਸਿਆ ਕਿ ਮ੍ਰਿਤਕ ਬਾਵੀ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਪਿੰਡ ਕਾਲਰੂ ਦੇ ਚੁਰਾਹੇ ਦੇ ਕੋਲ ਛੱਡ ਕੇ ਚਲਾ ਗਿਆ ਸੀ ਜਿਸਦੇ ਅਧਾਰ ‘ਤੇ ਪਿੰਡ ਕਾਲਰੂ ਦੇ ਨਜਦੀਕ ਪੈਂਦੇ ਮੱਕੀ ਦੇ ਖੇਤਾਂ ਦੀ ਸਰਚ ਕੀਤੀ ਤਾਂ ਮੱਕੀ ਦੇ ਖੇਤ ਵਿੱਚ ਖਾਈ ਦੇ ਅੱਧ ਵਿਚਕਾਰ ਕਾਫੀ ਮੱਕੀ ਟੁੱਟੀ ਹੋਈ ਸੀ ਅਤੇ ਉਥੇ ਇੱਕ ਮਾਸਕ ਡਿੱਗਾ ਪਿਆ ਸੀ।ਜਦੋਂ ਥੋੜ੍ਹਾ ਅੱਗੇ ਗਏ ਤਾਂ ਉੱਥੇ ਬਾਵੀ ਪਤਨੀ ਸੋਹਣ ਮੂਥੈ ਮੂੰਹ ਪਈ ਸੀ, ਜਿਸਦੇ ਗੱਲ ਵਿੱਚ ਚੁੱਨੀ ਦਾ ਇੱਕ ਸਿਰਾ ਬੰਨਿਆ ਹੋਇਆ ਸੀ। ਮੂੰਹ ਅਤੇ ਚਿਹਰੇ ‘ਤੇ ਵੀ ਜਖਮਾਂ ਦੇ ਨਿਸ਼ਾਨ ਸਨ। ਉਹਨਾਂ ਦੱਸਿਆ ਕਿ ਦੌਰਾਨੇ ਤਫਤੀਸ਼ ਪਤਾ ਲੱਗਿਆ ਕਿ ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ, ਗੁਰਨੂਰ ਸਿੰਘ ਪੁਤਰ ਬਲਦੇਵ ਸਿੰਘ, ਦਲੇਰ ਸਿੰਘ ਪੁਤਰ ਮੀਤਾ ਸਿੰਘ ਤਿੰਨੇ ਵਾਸੀ ਕਾਲਰੂ ਨੇ ਬਾਵੀ ਨੂੰ ਬੈਂਕ ‘ਚੋ ਆਈ ਹੋਣ ਕਰਕੇ ਅਤੇ ਪੈਸੇ ਲਾਲਚ ਵਿੱਚ ਬਾਵੀ ਉਕਤ ਨੂੰ ਮਾਰ ਦਿੱਤਾ। ਦੋਸ਼ੀਆਂ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਅੰਨਾ ਕਤਲ ਪੁਲਿਸ ਨੇ ਤਕਰੀਬਨ 8 ਘੰਟੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ
Real Estate