ਪਤੀ ਨੇ ਕੋਰੋਨਾ ਦੀ ਆੜ ‘ਚ ਫਿਰੌਤੀ ਦੇ ਕੇ ਪਤਨੀ ਦੇ ਕਥਿਤ ਪ੍ਰੇਮੀ ਤੇ ਉਹਦੇ ਪਰਵਾਰ ਨੂੰ ਜ਼ਹਿਰ ਦਾ ਟੀਕੇ ਲਗਵਾਏ

190

ਚੰਡੀਗੜ, 21 ਮਈ (ਜਗਸੀਰ ਸਿੰਘ ਸੰਧੂ) : ਕੋਰੋਨਾ ਨੂੰ ਹਥਿਆਰ ਬਣਾਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਕਥਿਤ ਪ੍ਰੇਮੀ ਅਤੇ ਉਸਦੇ ਪਰਵਾਰ ਨੂੰ ਖਤਮ ਕਰਨ ਲਈ ਚਾਰ ਜਣਿਆਂ ਦੇ ਜ਼ਹਿਰ ਦੇ ਟੀਕੇ ਲਗਵਾ ਦਿੱਤੇ।  ਦੇਸ਼ ਦੀ ਰਾਜਧਾਨੀ ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਇਸ ਸਾਜਿਸ਼ ਨੂੰ ਅੰਜਾਮ ਦੇਣ ਲਈ 42 ਸਾਲਾ ਇੱਕ ਵਿਅਕਤੀ ਨੇ ਦੋ ਔਰਤਾਂ ਨ ਫਿਰੌਤੀ ਦੇ ਕੇ ਸਿਹਤ ਕਰਮੀ ਬਣਾ ਕੇ ਉਸ 38 ਸਾਲਾ ਹੋਮਗਾਰਡ ਦੇ ਪਰਿਵਾਰ ਨੂੰ ਖ਼ਤਮ ਕਰਨ ਲਈ ਭੇਜਿਆ, ਜਿਸ ‘ਤੇ ਉਸ ਨੂੰ ਆਪਣੀ ਪਤਨੀ ਨਾਲ ਪ੍ਰੇਮ ਸਬੰਧ ਦਾ ਸ਼ੱਕ ਸੀ। ਉੱਤਰੀ ਜ਼ਿਲ•ਾ ਡਿਪਟੀ ਕਮਿਸ਼ਨਰ ਗੌਰਵ ਸ਼ਰਮਾ ਅਨੁਸਾਰ ਫਿਰੌਤੀ ਲੈਣ ਵਾਲੀਆਂ ਦੋਵੇਂ ਔਰਤਾਂ ਐਤਵਾਰ ਦੁਪਹਿਰ ਵੇਲੇ ਹੋਮ ਗਾਰਡ ਜਵਾਨ ਦੇ ਘਰ ਪਹੁੰਚੀਆਂ ਅਤੇ ਆਪਣੇ ਆਪ ਨੂੰ ਸਿਹਤ ਕਰਮਚਾਰੀ ਦੱਸਿਆ। ਉਨਾਂ ਨੇ ਹੋਮ ਗਾਰਡ ਜਵਾਨ, ਉਸ ਦੀ ਮਾਂ ਅਤੇ ਦੋ ਰਿਸ਼ਤੇਦਾਰਾਂ ਨੂੰ ਜ਼ਹਿਰ ਦਾ ਟੀਕਾ ਲਗਾ ਦਿੱਤਾ, ਜਿਸ ਕਾਰਨ ਚਾਰਾਂ ਦੀ ਸਿਹਤ ਵਿਗੜ ਗਈ ਅਤੇ ਆਸਪਾਸ ਦੇ ਲੋਕਾਂ ਨੇ ਉਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ। ਦਿੱਲੀ ਪੁਲਿਸ ਨੇ ਮੁਤਾਬਿਕ ਉਹਨਾਂ ਚਾਰਾਂ ਦੀ ਹਾਲਤ ਹੁਣ ਸਥਿਰ ਹੈ। ਸ੍ਰੀ ਗੌਰਵ ਸ਼ਰਮਾ ਨੇ ਕਿਹਾ ਸੀਸੀਟੀਵੀ ਰਾਹੀਂ ਦੋ ਔਰਤਾਂ ਦੀ ਪਛਾਣ ਕੀਤੀ ਗਈ ਹੈ, ਜਿਨਾਂ ਨੇ ਪੁੱਛਗਿੱਛ ‘ਚ ਮੁੱਖ ਸਾਜ਼ਸ਼ਘਾੜੇ ਦਾ ਖੁਲਾਸਾ ਕੀਤਾ। ਤਿੰਨਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ।

Real Estate