ਤੇਰੀ ਕਲਮ ਤੇ ਸੋਨੇ ਦਾ ਪੱਤਰਾ ਚੜ ਗਿਆ

1234

ਗੁਰਸੇਵਕ ਕੋਟ ਕਰੋੜ
ਸੁਣਿਆ ਕਿ ਤੇਰੀ ਕਲਮ ਤੇ ਸੋਨੇ ਦਾ ਪੱਤਰਾ ਚੜ ਗਿਆ
ਸੁਣਿਆ ਕਿ ਤੇਰੀ ਸੋਚ ਨੂੰਸੱਪ ਦੌਲਤ ਦਾ ਲੜ ਗਿਆ

ਹੁਣ ਇਹਦੇ ਹਰਫ਼ਾਂ ਚੋਂ ਆਉਂਦੀ ਬਦਬੂ ਬਾਸੇ ਖੂਨ ਦੀ
ਸਿਆਹੀ ਦੀ ਥਾਂ ਤੂੰ ਕਲਮ ਨੂੰ ਨਾਲ ਲਹੂ ਦੇ ਭਰ ਲਿਆ

ਘਰ ਪਰਤਦੇ ਲੋਕ ਮਰ ਗਏ ਅੱਧਵਾਟੇ ਆਪਣੀ ਮੰਜ਼ਲ ਤੋਂ
ਹਾਕਮਾ ਸਾਹਵੇਂ ਪੂਛ ਹਿਲਾੳਦਾਂ ਜਾਂ ਦਰਬਾਰੇ ਵੜ ਗਿਆ

ਨਾ ਮਹਿਲਾਂ ਦੇ ਕਿੰਗਰੇ ਰਹਿਣੇਤੂੰ ਨਾ, ਨਾ ਹੀ ਕਲਮ ਤੇਰੀ
ਜਦ ਜ਼ਮਾਨਾ ਗਿਆ ਤਾਂ ਸਮਝੀ ਘੜਾ ਪਾਪਾਂ ਦਾ ਭਰ ਗਿਆ

ਕਾਨੇ ਦੀ ਇਸ ਕਲਮ ਚੋਂ ਉੱਕਰੇਅੱਖਰ ਵਾਧਾ ਘਾਟਾ ਹੋਊ
ਨਾ ਵਾਧਾ ਘਾਟਾ ਰੱਖਣਾ ਹਿਸਾਬ ‘ਸੇਵਕ’ ਕਰ ਗਿਆ

 

 

Real Estate