ਕੁੜੀਆਂ ਵੈਂਟੀਲੇਟਰ ਬਣਾ ਕੇ ਬਚਾ ਰਹੀਆਂ ਹਨ ਜਿੰਦਗੀਆਂ

157
ਤਿਵਾਦੀ ਹਮਲੇ ਅਤੇ ਕਰੋਨਾ ਵਾਇਰਸ ਦੀ ਦੋਹਰੀ ਮਾਰ ਝੱਲ ਰਹੇ ਅਫ਼ਗਾਨਿਸਤਾਨ ਵਿੱਚ ਕੁੜੀਆਂ ਕਰੋਨਾ ਵਾਇਰਸ ਤੋਂ ਪੀੜਤ ਮਰੀਜਾਂ ਨੂੰ ਨਵੀਂ ਜਿੰਦਗੀ ਦੇ ਰਹੀਆਂ ਹਨ। ਉਹ ਵੈਂਟੀਲੇਟਰ ਬਣਾ ਰਹੀਆਂ ਹਨ, ਉਹ ਵੀ ਆਪਣੇ ਹੀ ਅੰਦਾਜ ਵਿੱਚ । ਕਾਰ ਦੇ ਪੁਰਜਿਆਂ ਤੋਂ ਵੈਂਟੀਲੇਟਰ ਤੱਕ ਤਿਆਰ ਕਰਨ ਵਾਲੀਆਂ ਕੁੜੀਆਂ ਨੂੰ ‘ਰੈਬੋਟਿਕਸ ਗਰਲਜ ਗੈਂਗ’ ਕਿਹਾ ਜਾ ਰਿਹਾ ਹੈ।
ਇਹਨਾਂ ਦੀਆਂ ਪ੍ਰਾਪਤੀਆਂ ਨੂੰ ਸਲਾਮ ਕਰਨ ਦੇ ਦੋ ਕਾਰਨ ਹਨ। ਪਹਿਲਾ , ਇਹ ਜੋ ਵੈਂਟੀਲੇਟਰ ਬਣਾ ਰਹੀਆਂ ਹਨ , ਉਸ ਨੂੰ ਘੱਟ ਕੀਮਤ ‘ਤੇ ਹਰ ਕਿਸੇ ਨੂੰ ਮੁਹੱਈਆ ਕਰਵਾਇਆ ਜਾ ਸਕਦਾ ਹੈ। ਦੂਜਾ, 3 ਕਰੋੜ 90 ਲੱਖ ਦੀ ਆਬਾਦੀ ਵਾਲੇ ਦੇਸ਼ ਵਿੱਚ ਸਿਰਫ਼ 400 ਹੀ ਵੈਂਟੀਲੇਟਰ ਹਨ। ਅਜਿਹੇ ਦੌਰ ‘ਚ ਇਹਨਾ ਦਾ ਕੰਮ ਸਿਫ਼ਤਯੋਗ ਹੈ ਅਤੇ ਇਹਨਾ ਵੈਂਟੀਲੇਟਰ ਦਾ ਟਰਾਇਲ ਵੀ ਹੋ ਚੁੱਕਿਆ ਹੈ।
ਅਫ਼ਗਾਨਿਸਤਾਨ ਦੀ ਲੜਕੀਆਂ ਦੇ ਇਸ ਗਰੁੱਪ ਵੀ ‘ਅਫ਼ਗਾਨ ਡਰੀਮਰਸ’ ਆਖਿਆ ਜਾਂਦਾ ਹੈ । 2017 ਵਿੱਚ ਅਮਰੀਕਾ ਨੇ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਇੱਕ ਵਿਸ਼ੇਸ ਪੁਰਸਕਾਰ ਨਾਲ ਨਿਵਾਜਿਆ ਸੀ । ਇਸਦਾ ਟੀਚਾ ਮਈ ਦੇ ਅੰਤ ਤੱਕ ਬਾਜ਼ਾਰ ਵਿੱਚ ਬਹੁਤ ਘੱਟ ਕੀਮਤ ‘ਤੇ ਵੱਧ ਤੋਂ ਵੱਧ ਵੈਂਟੀਲੇਟਰ ਮਹੁੱਈਆ ਕਰਵਾਉਣਾ ਹੈ। 17 ਸਾਲ ਦੀ ਟੀਮ ਮੈਂਬਰ ਨਾਹਿਦੀ ਰਹੀਮੀ ਦਾ ਕਹਿਣਾ ਹੈ ਕਿ ਇਸ ਸਮੇਂ ਇੱਕ –ਇੱਕ ਜਿੰਦਗੀ ਬਚਾਉਣਾ ਵੱਡੀ ਗੱਲ ਹੈ। ਇਸ ਗਰੁੱਪ ਵਿੱਚ ਸ਼ਾਮਿਲ ਬੱਚੀਆਂ ਜੋ ਉਮਰ ਵਿੱਚ 14 ਤੋਂ 17 ਸਾਲ ਦੇ ਵਿੱਚ ਹਨ । ਉਹਨਾਂ ਨੇ ਟੋਇਟਾ ਕਰੋਲਾ ਬਰਾਂਡ ਦੀ ਕਾਰ ਅਤੇ ਹਾਂਡਾ ਮੋਟਰਸਾਈਕਲ ਦੀ ਚੇਨ ਡ੍ਰਾਈਵ ਦੀ ਵਰਤੋ ਆਪਣੇ ਵੈਂਟੀਲੇਟਰ ਵਿੱਚ ਕੀਤੀ ਹੈ। ਇਸਦਾ ਕਹਿਣਾ ਹੈ ਕਿ ਸਟੈਂਡਰਡ ਵੈਂਟੀਲੇਂਟਰ ਮੁਹੱਈਆ ਨਾ ਹੋਣ ਕਰਕੇ ਸਾਡਾ ਬਣਾਇਆ ਵੈਂਟੀਲੇਟਰ ਐਮਰਜੈਂਸੀ ਵਿੱਚ ਸਾਹ ਦੀ ਤਕਲੀਫ ਨਾਲ ਜੂਝ ਰਹੇ ਮਰੀਜਾਂ ਨੂੰ ਤੁਰੰਤ ਰਾਹਤ ਦੇਵੇਗਾ।
ਗਰਲ ਗੈਂਗ ਦੀ ਕੈਪਟਨ ਸੋਮਾਇਆ ਫਾਰੂਕੀ ਦੇ ਮੁਤਾਬਿਕ , ਇਸ ਟੀਮ ਦੀ ਮੈਂਬਰ ਹੋਣ ਦੇ ਨਾਤੇ ਮੈਨੂੰ ਗਰਵ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਸਾਡੇ ਹੀਰੋਜ਼ ਡਾਕਟਰ ਅਤੇ ਨਰਸ ਦੀ ਮੱਦਦ ਕਰ ਰਿਹਾ ਹੈ। ਇਹਨਾਂ ਦਿਨਾਂ ‘ਚ ਮਾਰਕੀਟ ‘ਚ ਵੈਂਟੀਲੇਟਰ ਦੀ ਕੀਮਤ 22 ਲੱਖ ਤੋਂ 37 ਲੱਖ ਰੁਪਏ ਤੱਕ ਹੈ, ਜਿਸਨੂੰ ਜਿ਼ਆਦਾਤਰ ਗਰੀਬ ਦੇਸ਼ ਖਰੀਦ ਨਹੀਂ ਸਕਦੇ। ਜਦਕਿ ਇਸਨੂੰ 45 ਹਜ਼ਾਰ ਰੁਪਏ ਤੋਂ ਘੱਟ ਕੀਮਤ ‘ਚ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੇ ਹਾਂ ।
ਗਰਲ ਗੈਂਗ ਦੀ ਫਾਊਂਡਰ ਰੋਆ ਮਹਿਬੂਬ ਖੁਦ ਵੀ ਇੱਕ ਕਾਰੋਬਾਰੀ ਹੈ ਅਤੇ ਟਾਈਮ ਮੈਗਜ਼ੀਨ ਦੀ 100 ਪ੍ਰੇਰਿਤ ਕਰਨ ਵਾਲੇ ਲੋਕਾਂ ਦੀ ਲਿਸਟ ਵਿੱਚ ਥਾਂ ਬਣਾ ਚੁੱਕੀ ਹੈ। ਰੋਆ ਦਾ ਕਹਣਿਾ ਹੈ ਕਿ ਮਈ ਦੇ ਅੰਤ ਲੋਕਾਂ ਦੀ ਮੱਦਦ ਦੇ ਲਈ ਇਹ ਡਿਲੀਵਰ ਕਰ ਦਿੱਤੇ ਜਾਣਗੇ। ਹਾਲੇ ਇਹ 70 ਫੀਸਦੀ ਤਿਆਰ ਹਨ । ਇਸ ਵਿੱਚ ਏਅਰ ਸੈਂਸਰ ਲਗਾਉਣਾ ਬਾਕੀ ਹੈ।
ਅਫ਼ਗਾਨਿਸਤਾਨ ਵਿੱਚ ਔਰਤਾਂ ਦੀ ਸਾਖਰਤਾ ਦਰ 30 ਫੀਸਦੀ ਹੈ । ਅਜਿਹੇ ਵਿੱਚ ਗਰਲ ਗੈਂਗ ਲੜਕੀਆਂ ਨੂੰ ਸਿੱਖਿਅਤ ਕਰਨ ਦੀ ਸੋਚ ਲੈ ਕੇ ਚੱਲ ਰਿਹਾ ਹੈ। ਸਮੂਹ ਦੀ ਇੱਕ ਹੋਰ ਮੈਂਬਰ ਅਲਹਮ ਮੰਸੂਰੀ ਦਾ ਕਹਿਣਾ ਹੈ ਕਿ ਲੜਕੀਆਂ ਨੂੰ ਵੀ ਘੱਟ ਉਮਰ ਵਿੱਚ ਹੀ ਸਿੱਖਿਅਤ ਕਰਨਾ ਜਰੂਰੀ ਹੈ ਕਿਉਂਕਿ ਸਾਡੇ ਸਮਾਜ ਵਿੱਚ ਔਰਤਾਂ ਦੀ ਇੱਕ ਨਾਗਰਿਕ ਤੇ ਤੌਰ ‘ਤੇ ਵੀ ਸਰਗਰਮ ਭਾਗੀਦਾਰੀ ਹੁੰਦੀ ਹੈ।
ਗਰਲ ਗੈਂਗ ਦੀ ਇਸ ਪਹਿਲ ਨੂੰ ਅਫ਼ਗਾਨ ਸਰਕਾਰ ਨੇ ਕਾਫੀ ਸਲਾਹਿਆ ਹੈ। ਫਾਊਂਡਰ ਰੋਆ ਮਹਿਬੂਬ ਕਹਿੰਦੀ ਹੈ ਕਿ , ਰਾਸ਼ਟਰਪਤੀ ਅਸ਼ਰਫ਼ ਗਨੀ ਨੂੰ ਇਸ ਪ੍ਰੋਜੈਕਟ ਦੇ ਬਾਰੇ ਜਾਣ ਕੇ ਬੇਹੱਦ ਖੁਸ਼ੀ ਹੋਈ ਅਤੇ ਉਹਨਾਂ ਨੇ ਅਧਿਕਾਰੀਆਂ ਨੂੰ ਸਾਡੀ ਹਰ ਸੰਭਵ ਸਹਾਇਤਾ ਕਰਨ ਭੇਜਣ ਨੂੰ ਕਿਹਾ ਹੈ।
Real Estate