ਕਰੋਨਾ ਤੇ ਨਵੀਂ ਖੋਜ – ਠੀਕ ਹੋਏ ਮਰੀਜ਼ਾਂ ਦੀ ਰਿਪੋਰਟ ਦੂਜੀ ਵਾਰ ਪਾਜਿਟਿਵ ਆਉਣ ਤੇ ਲਾਗ ਦਾ ਖ਼ਤਰਾ ਨਹੀਂ –ਸਾਊਥ ਕੋਰੀਆ

461

ਇਲਾਜ ਤੋਂ ਬਾਅਦ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਹਫ਼ਤਿਆਂ ਮਗਰੋਂ ਵੀ ਰਿਪੋਰਟ ਪਾਜਿਟਿਵ ਆ ਰਹੀਆਂ ਹਨ। ਖੋਜੀਆਂ ਦਾ ਕਹਿਣਾ ਹੈ ਕਿ ਇਸ ਨਾਲ ਇਨਫੈਕਸਨ ਨਹੀਂ ਫੈਲ ਸਕਦੀ। ਇਹ ਦਾਅਵਾ ਸਾਊਥ ਕੋਰੀਆ ਦੇ ਵਿਗਿਆਨੀਆਂ ਨੇ ਕੀਤਾ । ਕੋਰੀਆ ਦੇ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਮਾਹਿਰਾਂ ਨੇ ਅਜਿਹੇ 285 ਕਰੋਨਾ ਤੋਂ ਠੀਕ ਹੋਏ ਵਿਆਕਤੀਆਂ ਉਪਰ ਖੋਜ ਕੀਤੀ ਜੋ ਇਲਾਜ ਮਗਰੋਂ ਵੀ ਪਾਜਿਟਿਵ ਮਿਲੇ ਸਨ।
ਖੋਜੀ ਦਲ ਦਾ ਦਾਅਵਾ ਹੈ ਕਿ ਮਰੀਜਾਂ ਵਿੱਚ ਇਲਾਜ ਦੇ ਬਾਅਦ ਜੋ ਰਿਪੋਰਟ ਪਾਜਿਟਿਵ ਆਈ ਹੈ ਉਸਦਾ ਕਾਰਨ ਸ਼ਰੀਰ ਵਿੱਚ ਮੋਜੂਦ ਕਰੋਨਾਵਾਇਰਸ ਦੇ ਮ੍ਰਿਤਕ ਕਣ ਹੋ ਸਕਦੇ ਹਨ। ਇਸ ਨਾਲ ਕਿਸੇ ਨੂੰ ਇਨਫੈਕਸ਼ਨ ਨਹੀਂ ਫੈਲ ਸਕਦੀ । ਅਜਿਹੇ ਮਰੀਜ਼ਾਂ ਵਿੱਚੋਂ ਵਾਇਰਸ ਦਾ ਸੈਂਪਲ ਲਿਆ ਗਿਆ । ਲੈਬ ਵਿੱਚ ਉਸ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਸਾਬਿਤ ਨਹੀਂ ਹੋਇਆ।
ਸਾਊਥ ਕੋਰੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਦਲੀ ਹੋਈ ਗਾਈਡਲਾਈਨ ਦੇ ਮੁਤਾਬਿਕ , ਹੁਣ ਠੀਕ ਹੋ ਚੁੱਕੇ ਲੋਕਾਂ ਨੂੰ ਸਕੂਲ ਜਾਂ ਦਫ਼ਤਰ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਨੈਗੇਟਿਵ ਰਿਪੋਰਟ ਦਿਖਾਉਣਾ ਜਰੂਰੀ ਨਹੀਂ ਹੋਵੇਗਾ। ਕੋਰੀਆ ਦੇ ਸੈਂਟਰਸ ਫਾਰ ਡਿਸੀਜ ਕੰਟਰੋਲ ਐਂਡ ਪ੍ਰਿਵੈਂਸਨ ਦੇ ਮੁਤਾਬਿਕ, ਹੁਣ ਇਕਾਂਤਵਾਸ ਤੋਂ ਬਾਦ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਟੈਸਟ ਕਰਾਉਣ ਦੀ ਜਰੂਰਤ ਨਹੀਂ ਹੈ।
ਸਰਕਾਰੀ ਸਿਹਤ ਏਜੰਸੀ ਨੇ ਮੁਤਾਬਿਕ , ਲਾਗ ਦੇ 82 ਦਿਨਾਂ ਤੱਕ ਕੁਝ ਮਰੀਜ਼ਾਂ ਦੀ ਰਿਪੋਰਟ ਦੂਜੀ ਵਾਰ ਪਾਜਿਟਿਵ ਆ ਸਕਦੀ ਹੈ । ਲਗਭਗ ਸਾਰੇ ਮਾਮਲਿਆਂ ਵਿੱਚ ਕਰੋਨਾ ਤੋਂ ਠੀਕ ਹੋਏ ਵਿਅਕਤੀਆਂ ਦੇ ਸ਼ਰੀਰ ਵਿੱਚ ਵਾਇਰਸ ਵਿੱਚ ਲੜਣ ਵਾਲੀ ਐਂਟੀਬਾਡੀ ਵਿਕਸਤ ਹੋ ਜਾਂਦੀ ਹੈ। ਬਲੱਡ ਟੈਸਟ ਵਿੱਚ ਇਸਦੀ ਪੁਸ਼ਟੀ ਵੀ ਹੋਈ ਹੈ।

Real Estate