ਮੈਂ ਤਾਂ ਪਰਛਾਵਾਂ ਹਾਂ

1261
ਫੋਟੋ ਤਾਰਾ ⭐ ਆਰਟਿਸਟ ਰੁਪਾਣਾ

ਕਿਰਨਪਾਲ ਸਿੰਘ ਸਿੱਧੂ
ਬੀਦੋਵਾਲੀ
20 ਮਈ ੨੦੨੦

ਮੈਂ ਤਾਂ ਪਰਛਾਵਾਂ ਹਾਂ
ਢਲ ਜਾਵਾਂਗਾ ਪਿਛਲੇ ਪਹਿਰ
ਤੂੰ ਤਾਂ ਰੂਹ ਹੈ ਓਵੀ ਬਦਬਖਤ
ਕਿਸਨੂੰ ਆਪਣਾ ਕਹੇਗੀ
ਮੇਰੇ ਚਲੇ ਜਾਣ ਬਾਅਦ

ਤੇਰੀ ਮਿੱਟੀ ਤੇ ਮੇਰੀ ਮਿੱਟੀ
ਮੈ ਬਹੁਤਾ ਫਰਕ ਨੀ ਸਮਝਦਾ
ਮੈਂ ਤਾ ਸਮਝਦਾ ਹਾਂ
ਬਸ ਇਸੇ ਵਿੱਚ ਰਾਖ ਹੋਣਾ

ਮੇਰਾ ਮਤਲਬ ਵੱਟ ਖੇਤ ਬੰਨਾ
ਮੈਂ ਨਹੀ ਲੰਘਦਾ ਹਰ ਦਹਿਲੀਜ਼
ਮੇਰਾ ਤੇ ਤੇਰਾ ਰੂਹਾਨੀਅਤ
ਲਈ ਇੱਕ ਮਿੱਕ ਹੋ ਜਾਣਾ ਮੁਨਾਸਿਬ ਹੈ

ਮੈਂ ਪਰਛਾਵਾਂ ਹਾਂ
ਢਲ ਜਾਵਾਂਗਾ ਪਿਛਲੇ ਪਹਿਰ

 

Real Estate