ਮਹਿੰਗੇ ਬਿਜਲੀ ਸਮਝੌਤੇ ਤੇ ਬਿਜਲੀ ਸੋਧ ਬਿਲ 2020 ਰੱਦ ਕੀਤੇ ਜਾਣ

178

ਰਾਜ ਸਰਕਾਰ ਤੇ ਬਿਜਲੀ ਕਾਰਪੋਰੇਸਨ ਲੋਕਾਂ ਨੂੰ ਲੁੱਟ ਰਹੀਆਂ ਹਨ-ਕਿਸਾਨ ਸਭਾ

ਬਠਿੰਡਾ/20 ਮਈ/ ਬਲਵਿੰਦਰ ਸਿੰਘ ਭੁੱਲਰ
ਪੰਜਾਬ ਸਰਕਾਰ ਅਤੇ ਬਿਜਲੀ ਕਾਰਪੋਰੇਸਨ ਦੂਜੇ ਸੂਬਿਆਂ ਨਾਲੋਂ ਮਹਿੰਗੀ ਬਿਜਲੀ ਵੇਚ ਕੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੀਆਂ ਹਨ। ਇਹ ਦੋਸ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਕਰਜਕਾਰੀ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਲਾਇਆ। ਉਹ ਕੁੱਲ ਹਿੰਦ ਕਿਸਾਨ ਸੰਘਰਸ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਗੋਨਿਆਣਾ ਮੰਡੀ ਵਿਖੇ ਬਿਜਲੀ ਨਾਲ ਸਬੰਧਤ ਵੱਖ ਵੱਖ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਤੇ ਚੇਅਰਮੈਨ ਪੰਜਾਬ ਰਾਜ ਪਾਵਰ ਕਾਰਪੋਰੇਸਨ ਨੂੰ ਬਿਜਲੀ ਅਧਿਕਾਰੀਆਂ ਰਾਹੀਂ ਮੈਮੋਰੰਡਮ ਦੇਣ ਤੋਂ ਪਹਿਲਾਂ ਉ¤ਥੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਤ ਕਰ ਰਹੇ ਸਨ।
ਉਹਨਾਂ ਮੰਗ ਕੀਤੀ ਕਿ ਬਿਜਲੀ ਦੀ ਲੁੱਟ ਨੂੰ ਰੋਕਣ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਪਣ ਬਿਜਲੀ ਪੈਦਾਵਾਰ ਨੂੰ ਪਹਿਲ ਦੇ ਕੇ ਸਸਤੀ ਬਿਜਲੀ ਪੈਦਾ ਕੀਤੀ ਜਾਵੇ। ਉਹਨਾਂ ਬਿਜਲੀ ਦੇ ਰੇਟ ਘਟਾ ਕੇ ਪੰਜਾਬ ਵਾਸੀਆਂ ਨੂੰ ਘਰੇਲੂ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦੇਣ ਦੀ ਵੀ ਮੰਗ ਕੀਤੀ।
ਕਾ: ਬਰਾੜ ਨੇ ਮੰਗ ਕੀਤੀ ਕਿ ਝੋਨੇ ਦੀ ਬਿਜਾਈ ਦੇ ਸੁਰੂ ਹੋ ਚੁੱਕੇ ਸੀਜਨ ਦੌਰਾਨ ਖੇਤੀ ਮੋਟਰਾਂ ਲਈ ਘੱਟੋ ਘੱਟ ਸੋਲਾਂ ਘੰਟੇ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਜਿਹਨਾਂ ਕਿਸਾਨਾਂ ਕੋਲ ਮੋਟਰ ਕੁਨੈਕਸਨ ਨਹੀਂ ਹਨ ਉਹਨਾਂ ਨੂੰ ਝੋਨੇ ਦੇ ਸੀਜਨ ਲਈ ਆਰਜੀ ਕੁਨੈਕਸਨ ਜਾਰੀ ਕੀਤੇ ਜਾਣ। ਉਹਨਾਂ ਬਿਜਲੀ ਸਪਲਾਈ ਦਾ ਸਮੁੱਚਾ ਪ੍ਰਬੰਧ ਦਰੁਸਤ ਕਰਨ ਅਤੇ ਓਵਰਲੋਡ ਗਰਿੱਡਾਂ ਤੇ ਟਰਾਂਸਫਾਰਮਾਂ ਨੂੰ ਤੁਰੰਤ ਡੀ ਲੋੜ ਕਰਨ ਦੀ ਵੀ ਮੰਗ ਕੀਤੀ। ਮੌਜੂਦਾ ਮਹਾਂਮਾਰੀ ਦੇ ਦੌਰ ’ਚ ਕੀਤੇ ਲਾਕਡਾਉਨ ਸਮੇਂ ਆਮ ਲੋਕਾਂ ਤੇ ਕਿਸਾਨਾਂ ਦੇ ਹੋਏ ਆਰਥਿਕ ਨੁਕਸਾਨ ਦਾ ਜਿਕਰ ਕਰਦਿਆਂ ਉਹਨਾਂ ਇਸ ਸਮੇਂ ਦੇ ਬਿਜਲੀ ਬਿੱਲ ਮੁਆਫ ਕੀਤੇ ਜਾਣ ਦੀ ਵੀ ਮੰਗ ਕੀਤੀ।
ਸੁਬਾਈ ਆਗੂ ਨੇ ਬਿਜਲੀ ਨੂੰ ਪ੍ਰਾਈਵੇਟ ਖੇਤਰਾਂ ਦੇ ਹੱਥ ਦੇਣ ਲਈ ਅਤੇ ਲੋਕਾਂ ਦੀ ਲੁੱਟ ਤੇਜ ਕਰ ਕਰਨ ਲਈ ਲਿਆਂਦੇ ਜਾ ਰਹੇ ਦੇਸ ਵਿਰੋਧੀ ਬਿਜਲੀ ਸੋਧ ਬਿਲ 2020 ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ, ਕਿਉਂਕਿ ਇਸ ਨਾਲ ਆਮ ਲੋਕਾਂ ਅਤੇ ਬਿਜਲੀ ਪ੍ਰਬੰਧਨ ਅਧੀਨ ਕੰਮ ਕਰਦੇ ਮੁਲਾਜਮਾਂ ਦੇ ਹੱਕਾਂ ਨੂੰ ਕੁਚਲ ਦੇਣ ਦਾ ਖਦਸ਼ਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਮਨਦੀਪ ਸਿੰਘ ਗੰਗਾ, ਗੁਰਚੇਤਨ ਸੰਘ , ਬਖਸੀਸ ਸਿਘ ਜੀਦਾ ਮੈਂਬਰ ਸੂਬਾ ਮੇਟੀ ਕਿਸਾਨ ਸਭਾ, ਗੁਰਚਰਨ ਸਿੰਘ ਬਲਾਹੜ ਮਹਿਮਾ, ਹਰਦੇਵ ਸਿੰਘ ਜੰਡਾਂਵਾਲਾ, ਰਾਜਾ ਸਿੰਘ, ਗਗਦੀਪ ਸੰਘ, ਜਸਵਿੰਦਰ ਸਿਘ ਅਬਲੂ, ਬਸੰਤ ਸਿੰਘ ਜੰਡਾਂਵਾਲਾ ਆਦਿ ਵੀ ਹਾਜਰ ਸਨ।

Real Estate