ਚੱਕਰਵਰਤੀ ਤੂਫਾਨ ‘ਅਮਫਾਨ’ ਨੇ ਪੂਰਬੀ ਭਾਰਤ ਤੇ ਬੰਗਲਾ ਦੇਸ਼ ‘ਚ ਤਬਾਹੀ ਮਚਾਈ

389

ਚੰਡੀਗੜ, 20 ਮਈ (ਜਗਸੀਰ ਸਿੰਘ ਸੰਧੂ) : ਪੂਰੀ ਦੁਨੀਆਂ ਸਮੇਤ ਭਾਰਤ ਅਜੇ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਕਿ ਭਾਰਤ ‘ਤੇ ਇੱਕ ਹੋਰ ਆਫ਼ਤ ਚੱਕਰਵਰਤੀ ਤੂਫਾਨ ‘ਅਮਫਾਨ’ ਦੇ ਰੂਪ ਵਿੱਚ ਆ ਪਈ ਹੈ। ‘ਅਮਫਾਨ’ ਬੰਗਾਲ ਅਤੇ ਉੜੀਸ਼ਾ ਵਿਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਨਾਲ ਦਸਤਕ ਦੇ ਦਿੱਤੀ ਹੈ, ਜਿਸ ਦੇ ਚਲਦਿਆਂ 6.5 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਅਮਫਾਨ ਦੀ ਆਮਦ ‘ਤੇ ਪੱਛਮੀ ਬੰਗਾਲ ਦੇ ਕਈ ਜ਼ਿਲਿਆਂ ਵਿਚ ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ ਸ਼ੁਰੂ ਹੋ ਗਈ ਹੈ। ਮੰਗਲਵਾਰ ਰਾਤ ਤੋਂ ਹੀ ਉੜੀਸਾ ਦੇ ਤੱਟੀ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਰੁੱਖ ਡਿੱਗਣ ਰਹੇ ਹਨ। ਇਸ ਚੱਕਰਵਰਤੀ ਤੂਫਾਨ ਦੀ ਦਸਤਕ ਤੋਂ ਬਾਅਦ ਪੱਛਮ ਬੰਗਾਲ ਤੋਂ 5 ਲੱਖ, ਉਡੀਸਾ ਤੋਂ 1.58 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਚੱਕਰਵਾਤੀ ਤੂਫ਼ਾਨ ‘ਅਮਫ਼ਾਨ’ ਨੇ ਅੱਜ ਲਗਭਗ 2.30 ਵਜੇ ਪੱਛਮ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਤੂਫ਼ਾਨ ਦੇ ਆਉਣ ਸਮੇਂ ਇਸ ਦੀ ਰਫ਼ਤਾਰ 160-170 ਕਿਲੋਮੀਟਰ ਪ੍ਰਤੀ ਘੰਟਾ ਸੀ ਅਗਲੇ ਕੁਝ ਘੰਟਿਆਂ ਵਿੱਚ ਇਸ ਦੀ ਰਫ਼ਤਾਰ 190 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਦੀ ਸੰਭਾਵਨਾ ਹੈ। ਅਮਫ਼ਾਨ’ ਦੇ ਬੰਗਾਲ ਤੱਟ ‘ਤੇ ਪਹੁੰਚਦੇ ਹੀ ਪੱਛਮੀ ਬੰਗਾਲ ਦੇ ਸੁੰਦਰਬਨ ਦੇ ਨੇੜੇ ਤੇਜ਼ ਮੀਂਹ ਸ਼ੁਰੂ ਹੋ ਗਿਆ ਹੈ। ਇਹ ਤੂਫਾਨ ਇਸ ਸਮੇਂ ਪੂਰਬੀ ਭਾਰਤ ਅਤੇ ਬੰਗਲਾਦੇਸ਼ ਵਿੱਚ ਗੁਜਰ ਰਿਹਾ ਹੈ, ਜਿਸ ਦੇ ਆਉਂਦੇ ਦਿਨਾਂ ਵਿੱਚ ਭਾਰਤ ਦੇ ਹੋਰ ਹਿੱਸਿਆਂ ਨੂੰ ਵੀ ਲਪੇਟ ਵਿੱਚ ਲੈਣ ਦੀ ਸੰਭਾਵਨਾ ਹੈ।

Real Estate