ਗੁਰਦੁਆਰਾ ਰੀਠਾ ਸਾਹਿਬ ਦੇ ਲੰਗਰ ਲਈ 50 ਹਜਾਰ ਰੁਪਏ ਭੇਟ ਕੀਤੇ

358

ਬਰਨਾਲਾ, 20 ਮਈ (ਹਰਵਿੰਦਰ ਕਾਲਾ) : ਸ੍ਰੀ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿ ਬਰਨਾਲਾ ਵੱਲੋ ਸੂਬਾ ਉਤਰਾਖੰਡ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਰੀਠੇ ਮਿੱਠੇ ਕੀਤੇ ਜਾਣ ਵਾਲੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਵਿਖੇ ਚੱਲ ਰਹੇ ਅਤੁੱਟ ਗੁਰੂ ਕੇ ਲੰਗਰ ਲਈ 50 ਹਜਾਰ ਰੁਪਏ ਭੇਜੇ ਗਏ ਹਨ। ਇਸ ਦੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਸ੍ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਕਰੋਨਾ ਵਾਇਰਸ ਸੰਕਟ ਦੇ ਚਲਦਿਆ ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਸਾਮ ਸਿੰਘ ਜੀ ਦੀ ਸਰਪ੍ਰਸਤੀ ਹੇਠ ਗਰੀਬਾ ਤੇ ਲੋੜਵੰਦਾ ਲਈ ਕੀਤੀ ਜਾ ਰਹੀ ਲੰਗਰ ਦੀ ਅਤੁੱਟ ਸੇਵਾ ਦੇ ਮੱਦੇ ਨਜ਼ਰ ਹੀ ਕਲੱਬ ਵੱਲੋ ਸੰਗਤਾ ਦੇ ਸਹਿਯੋਗ ਨਾਲ ਉਤਕ ਰਕਮ ਭੇਜ ਕੇ ਸੇਵਾ ਦੇ ਇਸ ਮਹਾ ਕੁੰਭ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਸ ਪਰਮਜੀਤ ਸਿੰਘ ਖਾਲਸਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਿਛਲੇ 10 ਸਾਲਾ ਤੋ ਗੁਰਦੁਆਰਾ ਰੀਠਾ ਸਾਹਿਬ ਲਈ ਰਸਮਾ ਨਗਦੀ ਤੇ ਗਰਮ ਬਿਸਤਰੇ ਪੱਖੇ ਆਦਿ ਭੇਜੇ ਜਾਣ ਦੀ ਕਲੱਬ ਵੱਲੋ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ। ਇਸ ਮੋਕੇ ਕਲੱਬ ਦੇ ਸਰਪ੍ਰਸਤ ਗਿ ਕਰਮ ਸਿੰਘ ਭੰਡਾਰੀ, ਮੀਤ ਪ੍ਰਧਾਨ ਮਲਕੀਤ ਸਿੰਘ ਰਖਰਾ, ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤਮ ਸਿੰਘ ਗਰੇਵਾਲ, ਸਕੱਤਰ ਕੁਲਜੀਤ ਸਿੰਘ, ਸਟੇਜ ਸਕੱਤਰ ਗੁਰਪ੍ਰੀਤਮ ਸਿੰਘ ਗਰੇਵਾਲ, ਖਜਾਨਚੀ ਬਲਜਿੰਦਰ ਸਿੰਘ ਮਾਛੀਕੇ, ਮਨੈਜਰ ਇਕਬਾਲ ਸਿੰਘ ਛੀਨੀਵਾਲ, ਮੈਬਰਾਨ ਨਿਰਮਲਜੀਤ ਸਿੰਘ ਮਿੱਠਾ, ਮੈਡਮ ਆਸਾ ਰਾਣੀ, ਯਗਾਸੂ ਮਿੱਤਲ, ਕਰਨੈਲ ਸਿੰਘ ਰਾਏਕੋਟ, ਮਹਿਤਾਬਜੋਤ ਸਿੰਘ, ਹਰਦੇਵ ਸਿੰਘ, ਭਰਭੂਰ ਸਿੰਘ ਬੇਦੀ, ਮਾਤਾ ਸੁਰਜੀਤ ਕੋਰ, ਗੁਰਜੀਤ ਸਿੰਘ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਬੇਅੰਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

Real Estate