ਕਰੋਨਾ ਲੌਕਡਾਊਨ- ਰਾਮ ਪੁਕਾਰ ਦੀ ਪੁਕਾਰ ਰੱਬ ਨੇ ਵੀ ਨਹੀਂ ਸੁਣੀ

150

ਨੀਰਜ ਪ੍ਰਿਆਦਰਸ਼ੀ / ਬੀਬੀਸੀ ਹਿੰਦੀ
ਲੌਕਡਾਊਨ ਦੇ ਕਾਰਨ ਘਰ ਵਾਪਸ ਮੁੜ ਰਹੇ ਪ੍ਰਵਾਸੀ ਮਜਦੂਰਾਂ ਦੀਆਂ ਕਈ ਤਸਵੀਰਾਂ ਅਤੇ ਵੀਡਿਓ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਉਹਨਾਂ ਵਿੱਚ ਇੱਕ ਤਸਵੀਰ ਬਿਹਾਰ ਦੇ ਬੇਗੁਸਰਾਏ ਵਿੱਚ ਰਹਿਣ ਵਾਲੇ ਰਾਮਪੁਕਾਰ ਪੰਡਿਤ ਦੀ ਵੀ ਹੈ। ਜਿਸ ਵਿੱਚ ਉਹ ਫੋਨ ‘ਤੇ ਗੱਲ ਕਰਦੇ ਦਿਖਾਈ ਦਿੰਦੇ ਹਨ।
ਖ਼ਬਰਾਂ ਮੁਤਾਬਿਕ ਰਾਮਪੁਕਾਰ ਬੇਟੇ ਦੀ ਮੌਤ ਦੀ ਖ਼ਬਰ ਸੁਣਕੇ 11 ਮਈ ਨੂੰ ਦਿੱਲੀ ਤੋਂ ਪੈਦਲ ਹੀ ਬੇਗੂਸਰਾਏ ਵੱਲ ਆਪਣੇ ਪਿੰਡ ਤਾਰਾ ਬੁਰਿਆਰਪੁਰ ਵਾਸਤੇ ਚੱਲ ਪਿਆ , ਪਰ ਪੁਲੀਸ ਨੇ ਉਸਨੂੰ ਯੂਪੀ ਗੇਟ ਦੇ ਕੋਲ ਹੀ ਦਿੱਲੀ – ਯੁਪੀ ਬਾਰਡਰ ‘ਤੇ ਰੋਕ ਦਿੱਤਾ।
ਯੂਪੀ ਪੁਲੀਸ ਨੇ ਉਸਨੂੰ ਪੈਦਲ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਸੀ ਅਤੇ ਰਾਮ ਪੁਕਾਰ ਕੋਲ ਐਨੇ ਪੈਸੇ ਨਹੀਂ ਸਨ ਕਿ ਉਹ ਕੋਈ ਪ੍ਰਾਈਵੇਟ ਗੱਡੀ ਬੁੱਕ ਕਰਕੇ ਘਰ ਜਾਵੇ। ਉਹ ਸਮਾਰਟਫੋਨ ਦਾ ਇਸਤੇਮਾਲ ਵੀ ਨਹੀਂ ਕਰਦਾ ਸੀ ਕਿ ਰੇਲ ਦੀ ਆਨਲਾਈਨ ਟਿਕਟ ਬੁੱਕ ਕਰਾ ਸਕੇ ਜਾਂ ਬਿਹਾਰ ਸਰਕਾਰ ਨੂੰ ਮੱਦਦ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕੇ।
ਬਿਨਾ ਸਾਧਨ ਅਤੇ ਪੈਸੇ ਦੇ ਤਿੰਨ ਦਿਨਾਂ ਤੱਕ ਦਿੱਲੀ –ਯੂਪੀ ਬਾਰਡਰ ‘ਤੇ ਫਸੇ ਰਹਿਣ ਤੋਂ ਬਾਅਦ ਆਖਿ਼ਰਕਾਰ ਇੱਕ ਸਮਾਜ ਸੇਵਕ ਦੀ ਮੱਦਦ ਨਾਲ ਰਾਮਪੁਕਾਰ 15 ਮਈ ਨੂੰ ਸ਼ਰਮਿਕ ਸਪੈਸ਼ਲ ਟਰੇਨ ਰਾਹੀਂ ਦਰਭੰਗਾ ਮੁਵੇ ਅਤੇ ਉੱਥੋਂ ਦੇ ਆਪਣੇ ਬਲਾਕ ਖੋਦਾਵਨਪੁਰ ਵਿੱਚ ਬਣੇ ਕੁਆਰਨਟੀਨ ਸੈਂਟਰ ਪਹੁੰਚੇ।
ਪੁਲੀਸ ਨੇ ਰੋਕਿਆ , ਬਦਮਾਸਾਂ ਨੇ ਪੈਸੇ ਖੋਹੇ
ਸੋਮਵਾਰ ਨੂੰ ਬੀਬੀਸੀ ਨਾਲ ਫੋਨ ‘ਤੇ ਗੱਲ ਕਰਦੇ ਹੋਏ ਰਾਮਪੁਕਾਰ ਉਸ ਤਸਵੀਰ ਬਾਰੇ ਦੱਸਦੇ ਹਨ ,’ਬੇਟਾ ਚਾਰ ਪਹਿਲਾਂ ਮਰਿਆ ਸੀ , ਉਸਨੂੰ ਆਖਿਰੀ ਵਾਰ ਦੇਖ ਨਹੀਂ ਸਕਿਆ ਇਸ ਲਈ ਚਾਹੁੰਦਾ ਸਾਂ ਕਿ ਘੱਟੋ ਘੱਟ ਉਸਦੀ ਤੇਰਵੀਂ ਤੇ ਸ਼ਾਂਮਿਲ ਹੋ ਕੇ ਪਿਤਾ ਹੋਣ ਦਾ ਫਰਜ਼ ਨਿਭਾਵਾਂ ।’
‘ਪੁਲੀਸ ਨੇ ਰੋਕ ਦਿੱਤਾ ਤਾਂ ਅਸੀਂ ਇੱਧਰ- ਉਧਰ ਭਟਕ ਕੇ ਲੋਕਾਂ ਤੋਂ ਮੱਦਦ ਮੰਗਣ ਲੱਗੇ। ਉਹਨਾਂ ਵਿੱਚੋਂ ਹੀ ਦੋ ਵਿਅਕਤੀਆਂ ਨੇ ਕਿਹਾ ਕਿ ਉਹ ਸਾਨੂੰ ਬਾਰਡਰ ਪਾਰ ਕਰਾ ਕੇ ਅਤੇ ਅੱਗੇ ਲਿਜਾ ਕੇ ਛੱਡ ਦੇਣਗੇ। ਪਰ ਉਹਨਾਂ ਦੋਨਾਂ ਨੇ ਮੈਨੂੰ ਘਰ ਬਿਠਾ ਕੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਕੋਲ ਜੋ ਬਚੇ-ਖੁਚੇ ਪੈਸੇ ਸੀ ਉਹ ਵੀ ਖੋਹ ਲਏ’
ਉਹ ਦੱਸਦੇ ਹਨ ਕਿ ਇੱਕ ਮੈਡਮ ਜੀ ਜੋ ਰਾਤ ਨੂੰ ਖਾਣਾ ਵੰਡਣ ਆਏ ਸੀ , ਉਹ ਆਪਣਾ ਕਾਰਡ ਵੀ ਸਾਨੂੰ ਦੇ ਕੇ ਗਈ ਸੀ । ਉਹਨਾਂ ਨੂੰ ਫੋਨ ਕਰਕੇ ਮੈਂ ਸਭ ਕੁਝ ਦੱਸ ਰਿਹਾ ਸੀ ਤਾਂ ਕਿਸੇ ਨੇ ਮੇਰਾ ਇਹ ਫੋਟੋ ਲੈ ਲਿਆ ।’
ਜਿਸ ‘ਮੈਡਮਜੀ’ ਦਾ ਜਿ਼ਕਰ ਰਾਮਪੁਕਾਰ ਕਰਦੇ ਹਨ ਉਹਨਾਂ ਦਾ ਨਾਂਮ ਸਲਮਾ ਫ੍ਰਾਂਸਿਸ ਹੈ। ਉਹ ਇੱਕ ਸਮਾਜਿਕ ਕਾਰਕੁੰਨ ਹਨ ਅਤੇ ਦਿੱਲੀ ਵਿੱਚ ਇੱਕ ਸੰਗਠਨ ਨਾਲ ਵੀ ਜੁੜੀ ਹੋਈ ਹੈ।
ਸਲਮਾ ਦੇ ਬਾਰੇ ਉਹ ਕਹਿੰਦੇ ਹਨ ਕਿ ਉਹ ਮੇਰੇ ਲਈ ਮਾਂ-ਬਾਪ ਤੋਂ ਵੱਧ ਹਨ । ਜਦੋਂ ਸਭ ਨੇ ਮੇਰੇ ਨਾਲ ਧੋਖਾ ਕੀਤਾ ਤਾਂ ਉਹਨਾਂ ਨੇ ਮੇਰੀ ਮੱਦਦ ਕੀਤੀ।
ਸਲਮਾ ਫ੍ਰਾਂਸਿਸ ਨਾਲ ਜਦੋ ਬੀਬੀਸੀ ਨੇ ਗੱਲ ਕੀਤੀ ਤਾਂ ਦੱਸਿਆ ਰਾਮਪੁਕਾਰ ਨੂੰ ਘਰ ਭੇਜਣ ਲਈ ਅਸੀਂ ਸਪੈਸ਼ਲ ਸੀਪੀ ਸਾਊਥ ਈਸਟ , ਦਿੱਲੀ ਤੋਂ ਮੱਦਦ ਮੰਗੀ, ਉਹਨਾਂ ਨੇ ਸਪੈਸ਼ਲ ਟ੍ਰੇਨ ਵਿੱਚ ਉਸਦੇ ਲਈ ਟਿਕਟ ਦਾ ਇੰਤਜ਼ਾਮ ਕਰਵਾਇਆ।
ਕਾਫੀ ਮੁਸ਼ੱਕਤ ਮਗਰੋਂ ਰਾਮਪੁਕਾਰ ਆਪਣੇ ਪਿੰਡ ਨੇ ਨਜ਼ਦੀਕ ਪਹੁੰਚੇ ਪਰ ਹਾਲੇ ਤੱਕ ਘਰ ਨਹੀਂ ਜਾ ਸਕਦੇ। ਨਿਯਮਾਂ ਮੁਤਾਬਿਕ ਉਹਨਾਂ ਨੂੰ ਕੁਆਰਨਟੀਨ ਸੈਂਟਰ ਵਿੱਚ ਰਹਿਣਾ ਪਵੇਗਾ । ਉਧਰ ਉਹਨਾਂ ਦੇ ਪੁੱਤ ਦੀ ਤੇਰਵੀਂ ਵੀ ਲੰਘ ਗਈ ।
ਰਾਮਪੁਕਾਰ ਦੱਸਦੇ ਹਨ , ‘ ਕੱਲ੍ਹ ਬੇਟੀ ਅਤੇ ਪਤਨੀ ਮੈਨੂੰ ਮਿਲਣ ਆਈ ਸੀ । ਸੱਤੂ , ਚੂੜਾ, ਗੁੜ , ਦਾਲਮੋਠ ਅਤੇ ਦਵਾਈ ਲੈ ਕੇ ਆਏ ਸੀ , ਪਰ ਸਾਡੀ ਗੱਲ ਨਹੀਂ ਹੋ ਸਕੀ ਸਾਰਾ ਸਮਾਂ ਰੋਂਦੇ ਹੀ ਰਹੇ ਹੀ ਨਿਕਲ ਗਿਆ ।
ਅੱਖਾਂ ਅੱਗੇ ਬੇਟੇ ਦਾ ਚਿਹਰਾ ਘੁੰਮਦਾ ਰਿਹਾ , ਕੁਝ ਸਮਝ ਨਹੀਂ ਆ ਰਹਿਾ, ਮਰਿਆ ਨਹੀਂ ਮੈਂ, ਬੱਸ ਇਹ ਸੋਚ ਕੇ ਖੁਦ ਨੂੰ ਹੌਸਲਾ ਦੇ ਰਿਹਾਂ, ਪਤਾ ਹੁਣ ਅੱਗੇ ਕੀ ਹੋਵੇਗਾ ।’
ਰਾਮਪੁਕਾਰ ਪਹਿਲਾਂ ਪਿੰਡ ਹੀ ਰਹਿੰਦੇ ਸੀ । ਕੁਝ ਦਿਨ ਉਹਨਾਂ ਨੇ ਫੇਰੀਵਾਲੇ ਦਾ ਕੰਮ ਕੀਤਾ ਸੀ , ਮਗਰੋਂ ਇੱਟਾਂ ਦੇ ਭੱਠੇ ਕੰਮ ਕਰਨ ਲੱਗੇ, ਤਿੰਨ ਦਆਂਿ ਤੋਂ ਬਾਅਦ ਪਿਛਲੇ ਸਾਲ ਹੀ ਮੁੰਡਾ ਹੋਇਆ ਸੀ । ਇਸ ਮਗਰੋਂ ਉਹ ਕੰਮ ਦੀ ਤਲਾਸ਼ ਵਿੱਚ ਦਿੱਲੀ ਚਲੇ ਗਏ। ਇਸ ਦੌਰਾਨ ਛੋਟੇ ਭਰਾ ਨੇ ਘਰ –ਪਰਿਵਾਰ ਸੰਭਾਲਿਆ।
ਅੱਗੇ ਕੀ ਕਰਨਾ ? ਇਸ ਬਾਰੇ ਉਹ ਕਹਿੰਦੇ ਹਨ, ਪਹਿਲਾਂ ਇਕਾਂਤਵਾਸ ਵਿੱਚੋਂ ਘਰ ਪਹੁੰਚ ਜਾਵਾਂ , ਸ਼ਰੀਰ ਜਵਾਬ ਦੇ ਰਿਹਾ ਹੈ, ਬਹੁਤ ਕਮਜ਼ੋਰੀ ਹੋ ਗਈ , ਜਿਵੇਂ ਹੀ ਉੱਠਦਾ ਹਾਂ , ਸਿਰ ਨੂੰ ਚੱਕਰ ਆਉਂਦਾ ਅਤੇ ਇਥੇ ਲੋਕ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਦੇ ਰਹੇ , ਕਹਿੰਦੇ ਹਨ ਟੈਸਟ ਦੀ ਰਿਪੋਰਟ ਆਉਣ ਮਗਰੋਂ ਦੇਵਾਂਗੇ। ਘਰ ਪਹੁੰਚ ਕੇ 15-20 ਦਿਨ ਤਾਂ ਘੱਟੋ ਘੱਟ ਸਿਹਤ ਠੀਕ ਹੋਣ ਨੂੰ ਲੱਗਣਗੇ। ਤਾਂ ਜਾ ਕੇ ਕਿਸੇ ਕੰਮ ਬਾਰੇ ਸੋਚ ਸਕਾਂਗੇ।
ਉਹ ਦਿੱਲੀ ‘ਚ ਮਜਦੂਰੀ ਦਾ ਕੰਮ ਕਰਦੇ ਸਨ ਜਦੋਂ ਤੋਂ ਲੌਕਡਾਊਨ ਹੋਇਆ ਉਦੋਂ ਤੋਂ ਕੰਮ ਬੰਦ ਹੈ।
ਇਕਲੌਤੇ ਪੁੱਤ ਦੀ ਮੌਤ ਹੋ ਗਈ ਹੁਣ ਬੇਟੀਆਂ ਹੀ ਬਚੀਆਂ ਹਨ।
ਰਾਮਪੁਕਾਰ ਕਹਿੰਦੇ ਹਨ,’ ਹੁਣ ਚਾਹੋ ਜੋ ਜਾਵੇ , ਕੰਮ ਮਿਲੇ ਨਾ ਮਿਲੇ , ਪੈਸੇ ਘੱਟ ਵੀ ਕਮਾਵਾਂ , ਲੱਕੜਾਂ ਪਾੜ ਕੇ ਵੇਚ ਲਊ, ਭੱਠੇ ‘ਤੇ ਕੰਮ ਕਰਲੂ ਪਰ ਦੋਬਾਰਾ ਦਿੱਲੀ ਨਹੀਂ ਜਾਣਾ , ਮੈਂ ਕਸਮ ਖਾ ਲਈ ਹੈ।

Real Estate