ਐਮਰਜੈਂਸੀ ‘ਚ ਘਰ ਦੀ ਦਵਾਈ

720

ਵੈਦ ਬੀ .ਕੇ ਸਿੰਘ
98726-10005

ਸ਼ਹਿਰਾਂ ਵਿੱਚ ਹਰ ਚੀਜ਼ ਦੀ ਸਹੂਲਤ ਹੁੰਦੀ ਹੈ।ਹਰ ਚੀਜ਼ ਦਾ ਹਸਪਤਾਲ ਲਗਭਗ ਸ਼ਹਿਰ ਵਿੱਚ ਹੁੰਦਾ ਹੀ ਹੈ।ਜੇਕਰ ਕਿਸੇ ਦੀ ਤਬੀਅਤ ਅਚਾਨਕ ਖਰਾਬ ਹੋ ਜਾਂਦੀ ਹੈ ਤਾਂ ਤੁਰੰਤ ਇਲਾਜ ਦੀ ਸੁਵਿਧਾ ਉੱਥੇ ਦੇ ਵਸਨੀਕਾਂ ਨੂੰ ਮਿਲ ਜਾਂਦੀ ਹੈ।ਇਸਦੇ ਉਲਟ ਪਿੰਡਾਂ ਵਿੱਚ ਇਹ ਸੁਵਿਧਾਵਾਂ ਨਾ ਹੋਣ ਕਰਕੇ ਪਿੰਡਾਂ ਦੇ ਲੋਕਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਕਈ ਪਿੰਡ ਤਾਂ ਸ਼ਹਿਰ ਤੋ ਬੜੀ ਦੂਰ ਪੈਂਦੇ ਹਨ।ਅਚਾਨਕ ਕਿਸੇ ਪਰਿਵਾਰਿਕ ਮੈਂਬਰ ਦੀ ਸਿਹਤ ਵਿਗੜ ਜਾਵੇ ਤਾਂ ਬੜੀ ਮੁਸ਼ਕਿਲਾਂ ਆਉਦੀਆਂ ਹਨ।ਕਈ ਵਾਰੀ ਕੋਈ ਸਾਧਨ ਨਾ ਮਿਲੇ ਤਾਂ ਗਰੀਬ ਬੰਦੇ ਨੂੰ ਹੋਰ ਵੀ ਮੁਸ਼ਕਿਲਾਂ ਝੱਲਣੀਆਂ ਪੈਦੀਆਂ ਹਨ।ਕਿਉਕਿ ਕਈ ਪਿੰਡਾਂ ਵਿੱਚ ਦਿਨ ਵਿੱਚ ਸਰਕਾਰੀ ਡਿਸਪੈਂਸਰੀਆਂ ਜਾਂ ਪ੍ਰਾਈਵੇਟ ਡਾਕਟਰ ਤਾਂ ਉਪਲਬਧ ਹੋ ਜਾਂਦਾ ਹੈ ,ਪਰ ਰਾਤ ਦੇ ਸਮਂੇ ਬਹੁਤ ਹੈਰਾਨ ਹੋਣਾ ਪੈਦਾ ਹੈ।ਅਜਿਹੇ ਸਮੇ ਪਹਿਲਾਂ ਤਾਂ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੇਕਰ ਦਿਨ ਵਿੱਚ ਕੋਈ ਤਕਲੀਫ ਹੁੰਦੀ ਹੈ ਤਾਂ ਤੁਰੰਤ ਡਾਕਟਰ ਨੂੰ ਮਿਲੋ।ਕਈ ਤਾਂ ਪਹਿਲਾਂ ਰੋਗ ਸ਼ੁਰੂ ਹੁੰਦੇ-ਹੁੰਦੇ ਗੌਰ ਨਹੀ ਕਰਦੇ ,ਫਿਰ ਸ਼ਾਮ ਜਾਂ ਰਾਤ ਪੈਦੇ ਸਾਰੇ ਪਰਿਵਾਰ ਨੂੰ ਮੁਸ਼ਕਿਲ ਵਿੱਚ ਪਾ ਕੇ ਭਾਜੜਾਂ ਪਾ ਦਿੰਦੇ ਹਨ।ਆਪਣੇ ਸਰੀਰ ਦੀ ਦੇਖਭਾਲ ਕਰੋ।ਕਈ ਵਾਰੀ ਰੋਗੀ ਜਾਂ ਸਵਸਥ ਬੰਦਾ ਅੰਨੇਵਾਹ ਖਾ-ਖਾ ਕੇ ਪੇਟ ਦਾ ਸੱਤਿਆਨਾਸ ਕਰ ਲਂਦਾ ਹੈ।ਜਿਵੇ ਕਿਸੇ ਦੀ ਸ਼ਾਦੀ ਹੋਈ ਤਾਂ ਚੱਲ ਅੰਦਰ ਪਕੌੜੇ ,ਬਰੈਡ ,ਮਿਠਾਈ ,ਕੋਲਡ-ਡਰਿੰਕ ਮਤਲਬ ਮੇਜ਼ਾਂ ਤੇ ਲੱਗੀ ਹਰ ਚੀਜ਼ ਦਾ ਸੁਆਦ ਲੈ-ਲੈ ਕੇ ਪੇਟ ਨੂੰ ਦੱਸ ਦੇਣਾ ਕਿ ਮਿੱਤਰਾਂ ਘਬਰਾ ਨਾ ਅਜੇ ਹੋਰ ਸਾਮਾਨ ਆਉਦਾ ਹੈ ਅੰਦਰ ਫਿਰ ਚੀਜ਼ ਹਜ਼ਮ ਨਹੀ ਹੋਣੀ ,ਗੈਸ ,ਅਫਾਰਾ ,ਤੇਜ਼ਾਬ ,ਉਲਟੀ ,ਪੇਟ ਦਰਦ ਅਨੇਕਾਂ ਬਿਮਾਰੀਆਂ ਨਾਲ ਗ੍ਰਸਤ ਹੋ ਕੇ ਘਰਦਿਆਂ ਨੂੰ ਮੁਸੀਬਤ ਸਹੇੜ ਦੇਣੀ ਹੈ।ਜਿਹੜੇ ਸ਼ਰਾਬ ਦੇ ਸ਼ੋਕੀਨ ਨੇ ਉਹ ਰੱਜ ਕੇ ਸ਼ਰਾਬ ਛੱਕਦੇ ਨੇ ,ਫਿਰ ਬੀ .ਪੀ ਵਧਾ ਲੈਣਾ ,ਚੱਕਰ ,ਉਲਟੀ ਪਤਾ ਨਹੀ ਕਿਹੜੀ ਬਿਮਾਰੀ ਲੁਆ ਲੈਣੀ ।ਭੁਗਤਨ ਨੂੰ ਫਿਰ ਪਰਿਵਾਰ ਦੇ ਮੈਂਬਰ ,ਸੋ ਬੜੀ ਸੋਚ ਸਮਝ ਕੇ ਖਾਉ।ਲੋੜ ਮੁਤਾਬਿਕ ਹੀ ਖਾਉ।ਰੱਜ ਕੇ ਨਾ ਖਾਉ ,ਜਿੰਨਾ ਹਜ਼ਮ ਹੋ ਸਕੇ ਉਨਾਂ ਹੀ ਖਾਉ।ਤੁਹਾਡੀ ਸਿਹਤ ਵਿਗੜ ਹੀ ਨਹੀ ਸਕਦੀ।ਫਿਰ ਵੀ ਕਈ ਵਾਰ ਨਾ ਚਾਹੁੰਦੇ ਹੋਏ ਵੀ ਕੋਈ ਪਰਿਵਾਰਿਕ ਮੈਂਬਰ ਬਿਮਾਰ ਹੋ ਜਾਂਦਾ ਹੈ ਤਾਂ ਕੋਈ ਦੇਸੀ ਦਵਾਈ ਘਰ ਜਰੂਰ ਬਣਾ ਕੇ ਰੱਖੋ ਜੋ ਬਹੁਤ ਹੱਦ ਤੱਕ ਰੋਗੀ ਨੂੰ ਰਾਹਤ ਦੇਵੇਗੀ।ਪੁਰਾਤਨ ਸਮੇ ਵਿੱਚ ਜਦ ਡਾਕਟਰ ਨਹੀ ਹੁੰਦੇ ਸਨ ,ਉਸ ਸਮੇ ਅਜਿਹੀਆਂ ਘਰ ਦੀਆਂ ਦਵਾਈਆਂ ਬਜ਼ੁਰਗ ਔਰਤਾਂ ਰੋਗੀ ਨੂੰ ਦਿੰਦੀਆਂ ਸਨ।ਸੋ ਘਰ ਦੇ ਐੇਮਰਜੈਸੀ ਹੱਲ ਜ਼ਰੂਰ ਕਰਕੇ ਰੱਖੋ।ਪੁਰਾਣੇ ਰੋਗੀਆਂ ਨੂੰ ਪਤਾ ਹੀ ਹੁੰਦਾ ਹੈ ਕਿ ਮੈਨੂੰ ਕਿਹੜੀ ਬਿਮਾਰੀ ਹੈ।ਉਸ ਵਿੱਚ ਪਰਹੇਜ਼ ਵੱਲ ਗੌਰ ਕਰੇ।ਅੱਜ ਤੁਹਾਨੂੰ ਘਰ ਦੇ ਅਚਾਨਕ ਲੋੜ ਪੈਣ ਤੇ ਵਰਤੇ ਜਾਂਦੇ ਨੁਸਖਿਆਂ ਨਾਲ ਜਾਣੂ ਕਰਵਾਂਗੇ।ਉਸ ਤੋ ਪਹਿਲਾਂ 2-3 ਟੋਟਕੇ ਤੁਹਾਨੂੰ ਦੱਸਾਂਗਾ ਜੋ ਕਈ-ਕਈ ਰੋਗਾਂ ਨੂੰ ਰੋਕ ਕੇ ਰੱਖਦੇ ਹਨ ਸ਼ਰਤ ਹੈ ਪਰਹੇਜ਼ ਵੀ ਹੋਣਾ ਚਾਹੀਦਾ ਹੈ।
ਸੁਹਾਜਣਾ ਪਾਊਡਰ ਘਰ ਦੀ ਰਸੋਈ ਵਿੱਚ ਡੱਬਾ ਭਰਕੇ ਰੱਖੋ।ਸਵੇਰੇ ਉੱਠਕੇ 1 ਚਮਚ ਜ਼ਰੂਰ ਖਾਉ।ਸਾਰਾ ਦਿਨ ਸਰੀਰ ਥੱਕੇਗਾ ਨਹੀ, ਕੋਈ ਬਿਮਾਰੀ ਸਰੀਰ ਨੂੰ ਲੱਗੇਗੀ ਨਹੀ ,ਹਰ ਰੋਗ ਤੋ ਬਚਾ ਕੇ ਰੱਖੇਗਾ। ਕਲੌਜੀ ਦਾ ਪਾਊਡਰ ਰੋਜ਼ 1 ਚਮਚ ਖਾਉ ਕੈਸਰ ਨਹੀ ਹੋਵੇਗਾ, ਸ਼ੂਗਰ ,ਹਾਜ਼ਮਾਂ ਅਨੇਕਾਂ ਬਿਮਾਰੀਆਂ ਦਾ ਖਾਤਮਾ ਕਰਦਾ ਹੈ।ਸਦਾ ਜਵਾਨੀ ਕਾਇਮ ਰਹੇਗੀ।ਬਸ ਇਸ ਨੂੰ ਮਾਮੂਲੀ ਚੀਜ਼
ਮੇਥੀ ਦਾ ਪਾਊਡਰ 1 ਚਮਚ ਰੋਜ਼ ਸ਼ੂਗਰ ਨਹੀ ਹੋਵੇਗਾ।ਜੋੜਾ ਦਾ ਦਰਦ ਨਹੀ ਹੋਵੇਗਾ ,ਬੁਢਾਪਾ ਨਹੀ ਆਵੇਗਾ ,ਚਮੜੀ ਦੀ ਚਮਕ ਬਰਕਰਾਰ ਰਹੇਗੀ।
ਅਚਾਨਕ ਲੋੜ ਪੈਣ ਤੇ ਵਰਤੋ ਵਿੱਚ ਆਉਣ ਵਾਲੀਆਂ ਦੇਸੀ ਦਵਾਈਆਂ :-
1. ਦੇਸੀ ਘਰ ਦੀ ਈਨੋ ਬੇਕਿੰਗ ਸੋਡਾ 55 ਗ੍ਰਾਮ ,ਸੇਧਾ ਨਮਕ 5 ਗ੍ਰਾਮ ,ਨਿੰਬੂ ਸਤ 40 ਗ੍ਰਾਮ ,ਇਹ ਸਭ ਅਲੱਗ-ਅਲੱਗ ਪਾਊਡਰ ਬਣਾਉ।ਇੱਕ ਡੱਬੀ ਵਿੱਚ ਪਹਿਲਾਂ ਸਤ ਨਿੰਬੂ ਪਾਉ ,ਫਿਰ ਸੇਧਾ ਨਮਕ ,ਫਿਰ ਬੇਕਿੰਗ ਸੋਡਾ ਚੰਗੀ ਤਰਾਂ ਡੱਬੀ ਵਿੱਚ ਪਾ ਕੇ ਰੱਖ ਲਵੋ।ਜਦੋ ਕਦੇ ਗੈਸ, ਪੇਟ ਦਰਦ,ਅਫਾਰਾ ਹੋ ਜਾਵੇ ਤਾਂ ਅੱਧੇ ਗਿਲਾਸ ਪਾਣੀ ਵਿੱਚ ਪਾ ਕੇ 1 ਚਮਚ ਲੈ ਲਵੋ ,ਤੁਰੰਤ ਰਾਹਤ ਮਿਲੇਗੀ।
2. 50 ਗ੍ਰਾਮ ਕਾਲੀ ਮਿਰਚ,100 ਗ੍ਰਾਮ ਨੌਸਾਦਰ ਅਲੱਗ ਪੀਸ ਲਵੋ।ਤਵੇ ਤੇ ਪਹਿਲਾਂ ਅੱਧਾ ਨੌਸਾਦਰ ਪਾ ਦਿਉ।ਉੁੱਤੇ ਕਾਲੀ ਮਿਰਚ ਦੀ ਢੇਰੀ ਲਾ ਦਿਉ ਇਸ ਉੱਤੇ ਫਿਰ ਬਾਕੀ ਨੌਸਾਦਰ ਪਾ ਕੇ ਕਿਸੇ ਭਾਡੇ ਨਾਲ ਢੱਕ ਦਿਉ।15 ਮਿੰਟ ਹਲਕੀ ਅੱਗ ਤੇ ਤਵਾ ਰੱਖ ਦਿਉ।15 ਮਿੰਟ ਬਾਅਦ ਅੱਗ ਬੰਦ ਕਰਕੇ ਠੰਢਾ ਹੋਣ ਦੇ ਸਾਰ ਪਾਊਡਰ ਕੁੱਟ ਲਵੋ।ਭਾਡੇ ਉੱਪਰ ਵੀ ਜੋ ਦਵਾਈ ਲੱਗੀ ਮਿਲੇਗੀ ਉਹ ਵੀ ਖੁਰਚਕੇ ਇਸ ਵਿੱਚ ਮਿਲਾ ਕੇ ਸਾਂਭ ਲਵੋ।ਡੱਬੀ ਦਾ ਢੱਕਣ ਚੰਗੀ ਤਰਾਂ ਲਗਾ ਕੇ ਰੱਖਣਾ ਹੈ।ਅਚਾਨਕ ਗਲੇ ਦੀ ਖਾਰਸ਼ ਹੋਵੇ ,ਖਾਸੀ ਤੇ ਦਮਾ ਹੋਵੇ ਤਾਂ ਇੱਕ ਚੁਟਕੀ ਮੂੰਹ ਵਿੱਚ ਪਾ ਕੇ ਬੰਦ ਕਰ ਲਵੋ।ਦਵਾਈ ਮੂੰਹ ਵਿੱਚ ਫੁੱਲ ਜਾਵੇਗੀ ,ਫਿਰ ਹਲਕਾ ਕੋਸਾ ਪਾਣੀ ਪੀ ਲਵੋ ,ਤੁਰੰਤ ਖਾਸੀ ਨੂੰ ਆਰਾਮ ਮਿਲਦਾ ਹੈ।ਲੋੜ ਪੈਣ ਤੇ 2-2 ਘੰਟੇ ਬਾਅਦ ਵੀ ਲਈ ਜਾ ਸਕਦੀ ਹੈ।
3. ਕਰੰਜ (ਮਿਚਕਾ)ਇੱਕ ਪੌਦਾ ਹੁੰਦਾ ਹੈ।ਉਹ ਆਪਣੇ ਪਿੰਡ ਵਿੱਚ ਜ਼ਰੂਰ ਲਾ ਕੇ ਰੱਖੋ।ਅਚਾਨਕ ਬੁਖਾਰ ਹੋ ਜਾਵੇ ਤਾਂ ਇਸ ਦੇ 5-7 ਪੱਤੇ ਖਾ ਲਵੋ ਨਾਲ ਥੋੜਾ ਜ਼ੀਰੇ ਦਾ ਪਾਊਡਰ ਤੇ ਗੁੜ ਲੈ ਲਵੋ।ਬੁਖਾਰ ਵਿੱਚ ਰਾਹਤ ਮਿਲੇਗੀ ,ਜੇਕਰ ਬੁਖਾਰ ਜ਼ਿਆਦਾ ਹੈ ਤਾਂ ਨਾਲ ਰੋਗੀ ਦੇ ਮੱਥੇ ਅਤੇ ਪੈਰਾਂ ਤੇ ਪਾਣੀ ਦੀਆਂ ਪੱਟੀਆਂ ਬਣਾ ਕੇ ਰੱਖੋ।
4. ਲੌਗ ਦਾ ਉੱਪਰਲਾ ਹਿੱਸਾ ਤੋੜਕੇ ਪਾਊਡਰ ਬਣਾਉ।ਜੇਕਰ ਅਚਾਨਕ ਹਿਚਕੀ ਲੱਗ ਜਾਵੇ ਤਾਂ 2-3 ਗ੍ਰਾਮ ਸ਼ਹਿਦ ਵਿੱਚ ਮਿਲਾ ਕੇ ਦਿਉ,ਨਾਲ ਪੁਦੀਨੇ ਦਾ ਰਸ 1 ਚਮਚ ਦੇ ਦਿਉ।ਰੋਗੀ ਚੈਨ ਦੀ ਸਾਹ ਲਵੇਗਾ।
5. ਅਸਲੀ ਬੰਸਲੋਚਣ 10 ਗ੍ਰਾਮ ,ਇਲਾਚੀ 100 ਗ੍ਰਾਮ ਦੋਵਾਂ ਨੂੰ ਅਲੱਗ-ਅਲੱਗ ਪੀਸ ਲਵੋ।ਇਸ ਦੀਆਂ 9 ਪੂੜੀਆਂ ਬਣਾ ਲਵੋ।ਜੇਕਰ ਅਚਾਨਕ ਨਕਸੀਰ ਚੱਲ ਪਵੇ ਤਾਂ 1-1 ਪੂੜੀ 3 ਵਾਰ ਖਾਉ।ਨਾਲ 1 ਕੇਲਾ ਖਾ ਕੇ ਦੁੱਧ ਪੀ ਲਵੋ।ਰੋਗੀ ਨੂੰ ਰਾਹਤ ਮਿਲੇਗੀ।
6. ਕਪੂਰ 2 ਗ੍ਰਾਮ ,ਨੌਸਾ ਦਰ 10 ਗ੍ਰਾਮ ਅਲੱਗ-ਅਲੱਗ ਪੀਸ ਕੇ ਸ਼ੀਸ਼ੀ ਵਿੱਚ ਪਾ ਕੇ ਰੱਖ ਲਵੋ।ਜੇਕਰ ਅਚਾਨਕ ਸਿਰ ਦਰਦ ਹੋਵੇ ਤਾਂ ਇੱਕ ਚੁਟਕੀ ਨਸਵਾਰ ਵਾਂਗ ਸੁੰਘ ਲਵੋ।ਸਿਰ ਦਰਦ ਨਹੀ ਹੋਵੇਗਾ।ਜੇਕਰ ਦੰਦ ਦਰਦ ਹੋਵੇ ਤਾਂ ਥੋੜਾਂ ਜਿਹਾ ਰੂੰਈ ਨਾਲ ਦੰਦ ਵਿੱਚ ਲਗਾ ਲਵੋ।ਦੰਦ ਦਰਦ ਨਹੀ ਹੋਵੇਗਾ।
7. ਕਾਲੀ ਮਿਰਚ ,ਸੁੰਢ ,ਮਗਾ ,ਮੁਲੱਠੀ ਬਰਾਬਰ ਲੈ ਕੇ ਕੁੱਟਕੇ ਰੱਖ ਲਵੋ।ਜਦੋ ਅਚਾਨਕ ਜ਼ੁਖਾਮ ਹੋ ਜਾਵੇ ਤਾਂ ਅੱਧਾ ਚਮਚ ਸ਼ਹਿਦ ਨਾਲ ਲੈ ਲਵੋ।ਗਰਮ ਪਾਣੀ ਦੀ ਭਾਫ ਲਵੋ।
8. ਗੁੜਮਾਰ ,ਛੋਟਾ ਕਰੇਲਾ ,ਬਿੱਲ ਦੀ ਗਿਰੀ ,ਪਨੀਰ ਡੋਡੀ ਬਰਾਬਰ ਲੈ ਕੇ ਪਾਊਡਰ ਬਣਾ ਕੇ ਰੱਖ ਲਵੋ।ਜੇਕਰ ਸ਼ੁੂਗਰ ਵੱਧ ਜਾਵੇ ਤਾਂ 1 ਚਮਚ ਖਾਲੀ ਪੇਟ ਲੈ ਕੇ 1 ਘੰਟਾ ਕੁਝ ਨਾ ਖਾਵੋ।ਸ਼ੂਗਰ ਕੰਟਰੋਲ ਹੋਵੇਗਾ।
9. ਅਰਜਨ ਦਾ ਪਾਊਡਰ ਪੀਸ ਕੇ ਘਰ ਰੱਖ ਲਵੋ।ਜੇਕਰ ਕਦੇ ਅਚਾਨਕ ਦਿਲ ਦੀ ਧੜਕਣ ਵੱਧ ਜਾਵੇ।ਬੀ .ਪੀ ਵੱਧ ਜਾਵੇ ਤਾਂ ਤੁਰੰਤ ਅੱਧਾ ਚਮਚ ਮੂੰਹ ਵਿੱਚ ਰੱਖਕੇ ਚੁਸੋ।ਰੋਗੀ ਦਾ ਬਹੁਤ ਹੱਦ ਤੱਕ ਫਾਇਦਾ ਹੋਵੇਗਾ।
10. ਸੁਹਾਗਾ ,ਕਪੂਰ ਦੋਵਾਂ ਦਾ 1-1 ਚਮਚ ਪੀਸ ਕੇ 2 ਚਮਚ ਨਾਰੀਅਲ ਤੇਲ ਵਿੱਚ ਮਿਲਾ ਕੇ ਰੱਖੋ।ਜੇਕਰ ਕਦੇ ਸਰੀਰ ਤੇ ਖੁਜਲੀ ਹੋਵੇ ਤਾਂ ਤੁਰੰਤ ਮਾਲਿਸ਼ ਕਰੋ।ਖਾਜ਼ ਤੋ ਬਚਾ ਹੋਵੇਗਾ।
11. ਕੂਜਾ ਮਿਸ਼ਰੀ 10 ਗ੍ਰਾਮ ,ਸੇਧਾ ਨਮਕ 3 ਗ੍ਰਾਮ ,ਟਾਟਰੀ 1 ਗ੍ਰਾਮ ਬਰੀਕ ਕਰਕੇ ਰੱਖ ਲਵੋ।ਜੇਕਰ ਕਦੇ ਉਲਟੀ ਨੂੰ ਮਨ ਕਰਦਾ ਹੋਵੇ ਤਾਂ 2 ਚੁਟਕੀ ਇਹ ਪਾਊਡਰ ਮੂੰਹ ਵਿੱਚ ਰੱਖ ਕੇ ਚੂਸੋ।ਗਰਭਵਤੀ ਔਰਤ ਨੂੰ ਜੇਕਰ ਕਦੇ ਇਹ ਸਮੱਸਿਆ ਹੋਵੇ ਤਾਂ ਦਿਉ ਹਾਨੀ ਰਹਿਤ ਹੈ।
12. ਕਾਲਾ ਨਮਕ ,ਹਿੰਗ ਭੁੰਨੀ ਹੋਈ ,ਤ੍ਰਿਕੂਟਾ ਚੂਰਣ (ਦੇਸੀ ਦਵਾਈਆਂ ਦੀ ਦੁਕਾਨ ਤੋ ਮਿਲ ਜਾਂਦਾ ਹੈ) ਸ਼ੰਖ ਭਸਮ ਸਭ ਬਰਾਬਰ ਲੈ ਕੇ ਪਾਊਡਰ ਬਣਾ ਲਵੋ।ਜਦੋ ਕਦੇ ਪੇਟ ਦਰਦ ਹੋਵੇ ਤਾਂ 2 ਗ੍ਰਾਮ ਚੂਰਣ ਕੋਸੇ ਪਾਣੀ ਨਾਲ ਲੈ ਲਵੋ।ਦਿਨ ਵਿੱਚ 2-3 ਵਾਰ ਵੀ ਲੈ ਸਕਦੇ ਹੋ।
ਇਹ ਕੁਝ ਨੁਸਖੇ ਜੋ ਤੁਹਾਨੂੰ ਰਾਹਤ ਦੇ ਸਕਦੇ ਹਨ।ਘਰ ਬਣਾ ਕੇ ਰੱਖੋ ਇਸ ਗੱਲ ਦੀ ਗੌਰ ਕਰੋ।ਜਿਵੇ ਦਿਲ ਦੇ ਪਾਸੇ ਤੇਜ਼ ਦਰਦ ਹਾਰਟ ਅਟੈਕ ਦੀ ਅਲਾਮਤ ਹੈ ,ਪੇਟ ਦਰਦ ਜੇਕਰ ਤੇਜ਼ ਹੋਵੇ ਤਾਂ ਅਪੈਡਿਕਸ ਹੋ ਸਕਦੀ ਹੈ।ਸਿਰ ਵਿੱਚ ਬਹੁਤ ਤੇਜ਼ ਦਰਦ ਕਿਸੇ ਗੰਭੀਰ ਬੀਮਾਰੀ ਦਾ ਸੰਕੇਤ ਹੈ।ਹੋਰ ਵੀ ਕਈ ਅਜਿਹੀਆਂ ਬਿਮਾਰੀਆਂ ਹਨ, ਜਿੰਨਾਂ ਵਿੱਚ ਤੁਰੰਤ ਡਾਕਟਰ ਦੀ ਲੋੜ ਪੈ ਸਕਦੀ ਹੈ।ਅਜਿਹੇ ਕੇਸਾਂ ਵਿੱਚ ਮਰੀਜ਼ ਨੂੰ ਘਰ ਬਿਠਾ ਕੇ ਰੱਖਣਾ ਘਾਤਕ ਹੋ ਸਕਦਾ ਹੈ।ਜੋ ਨੁਸਖੇ ਦੱਸੇ ਗਏ ਹਨ ਉਹ ਆਮ ਬਿਮਾਰੀ ਤੇ ਲਾਹੇਵੰਦ ਹੋ ਸਕਦੇ ਹਨ।ਘਰ ਬਣਾ ਕੇ ਕੋਈ ਵੀ ਦੇਸੀ ਦਵਾਈ ਬਣਾ ਕੇ ਰੱਖੀ ਹੋਵੇ ਤਾਂ ਉਸ ਦਾ ਫਾਇਦਾ ਹੀ ਹੋਵੇਗਾ ,ਨੁਕਸਾਨ ਨਹੀ ਹੋਵੇਗਾ।ਸੋ ਸਰੀਰ ਸੰਭਾਲ ਕੇ ਰੱਖੋ ਤਾਂ ਕਿ ਮੌਕੇ ਸਿਰ ਭਾਜੜਾਂ ਨਾ ਪੈਣ।

Real Estate