ਪਾਕਿਸਤਾਨੀ ਪਹਿਲੀ ਸਿੱਖ ਔਰਤ ਪੱਤਰਕਾਰ ਮਨਮੀਤ ਕੌਰ ਨੂੰ ਯੂ.ਕੇ ਦੇ ‘ਦਿ ਸਿੱਖ ਗਰੁੱਪ’ ਨੇ ਪੁਰਸਕਾਰ ਲਈ ਨਾਮਜ਼ਦ ਕੀਤਾ

ਚੰਡੀਗੜ, 19 ਮਈ (ਜਗਸੀਰ ਸਿੰਘ ਸੰਧੂ) : ਯੂਕੇ ‘ਚ ਇੱਕ ਚਰਚਿਤ ਪੁਰਸਕਾਰ ਲਈ ਪਾਕਿਸਤਾਨ ਦੀ ਪਹਿਲੀ ਸਿੱਖ ਔਰਤ ਪੱਤਰਕਾਰ ਮਨਮੀਤ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦੀ 25 ਸਾਲਾ ਮਨਮੀਤ ਕੌਰ ਨੂੰ ਯੂਕੇ ਸਥਿਤ ‘ਦਿ ਸਿੱਖ ਗਰੁੱਪ’ ਨੇ ਵਿਸ਼ਵਵਿਆਪੀ 30 ਸਾਲ ਤੋਂ ਘੱਟ ਉਮਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਮਸ਼ਹੂਰ ਸ਼ਖਸੀਅਤਾਂ ਚੋਂ ਇਕ ਵਜੋਂ ਚੁਣਿਆ ਹੈ। ਇਥੇ ਵਰਨਣਯੋਗ ਹੈ ਕਿ ‘ਦਿ ਸਿੱਖ ਗਰੁਪ’ ਸਿੱਖ ਸਮੂਹ ਇਕ ਵਿਸ਼ਵਵਿਆਪੀ ਸੰਸਥਾ ਹੈ, ਜਿਸ ਵੱਲੋਂ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਤੋਂ ਖੇਡਾਂ, ਦਾਨ, ਮੀਡੀਆ, ਮਨੋਰੰਜਨ, ਸਿੱਖਿਆ, ਨਿਰਸਵਾਰਥ ਸਵੈਇੱਛੁਕ ਸੇਵਾ ਆਦਿ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਸਿੱਖਾਂ ਨੂੰ ਸਨਮਾਨ ਲਈ ਚੁਣਿਆ ਜਾਂਦਾ ਹੈ।
ਮਨਮੀਤ ਕੌਰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਵਸਨੀਕ ਹੈ ਤੇ ਪਾਕਿਸਤਾਨ ਵਿੱਚ ਉਹ ਪਹਿਲੀ ਸਿੱਖ ਔਰਤ ਪੱਤਰਕਾਰ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵਕ ਵੀ ਹੈ। ਉਨ•ਾਂ ਨੂੰ ਸਥਾਨਕ ਪੱਧਰ ‘ਤੇ ਘੱਟ ਗਿਣਤੀਆਂ ਅਤੇ ਔਰਤਾਂ ਨੂੰ ਦਰਪੇਸ਼ ਮੁੱਦਿਆਂ ਨੂੰ ਉਜਾਗਰ ਕਰਨ ਲਈ ਪੁਰਸਕਾਰ ਵੀ ਮਿਲ ਚੁੱਕਾ ਹੈ।
ਬੀਬੀ ਮਨਮੀਤ ਕੌਰ ਨੇ ‘ਦਿ ਐਕਸਪ੍ਰੈਸ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਉਨ•ਾਂ ਖੁਸ਼ੀ ਜ਼ਾਹਰ ਕੀਤੀ ਕਿ ਉਨ•ਾਂ ਦਾ ਨਾਮ ਵਿਸ਼ਵ ਭਰ ਦੀਆਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ। ਉਹਨਾਂ ਕਿਹਾ ਹੈ ਕਿ ਜਿਹੜੇ ਲੋਕ ਸਖਤ ਮਿਹਨਤ ਕਰਦੇ ਹਨ। ਉਨ•ਾਂ ਨੂੰ ਇਨਾਮ ਮਿਲਦਾ ਹੈ। ਇਹ ਮੇਰੇ ਅਤੇ ਮੇਰੇ ਪਰਿਵਾਰ ਲਈ ਬ੍ਰਿਟੇਨ ਦਾ ਦੌਰਾ ਕਰਨ ਅਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।”

Real Estate