ਦਿਨ ਦਿਹਾੜੇ ਹਮਲਾਵਰਾਂ ਨੇ ਨੌਜਵਾਨ ਨੂੰ ਬੁਰੀ ਤਰਾਂ ਵੱਢਿਆ

218

ਲੁਧਿਆਣਾ, 19 ਮਈ (ਪੰਜਾਬੀ ਨਿਊਜ਼ ਆਲਲਾਇਨ) : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਪੈਂਦੇ 33 ਫੁੱਟਾ ਰੋਡ ‘ਤੇ ਅੱਜ ਦਿਨ ਦਿਹਾੜੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮਾਰੂ ਹਥਿਆਰਾਂ ਨਾਲ ਲੈਸ ਕੁਝ ਹਮਲਾਵਰਾਂ ਨੇ ਨਾਗਮਣੀ ਨਾਮ ਦੇ ਇੱਕ ਨੌਜਵਾਨ ੰ ਉਪਰ ਹਮਲਾ ਉਸਨੂੰ ਇੰਨੀ ਬੁਰੀ ਤਰ•ਾਂ ਜ਼ਖਮੀ ਕੀਤਾ ਕਿ ਉਸ ਦੀ ਹਾਲਤ ਖਰਾਬ ਹੋ ਗਈ । ਇਸ ਹਮਲੇ ਵਿੱਚ ਲਹੂ ਲੁਹਾਨ ਹੋਇਆ ਨਾਗਮਣੀ ਇੱਕ ਘੰਟੇ ਤੱਕ ਸੜਕ ‘ਤੇ ਹੀ ਤੜਫਦਾ ਰਿਹਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਨਾਗਮਣੀ ਦੇ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਉਹਨਾਂ ਨੇ ਜਖਮੀ ਹਾਲਤ ਵਿੱਚ ਪਏ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ । ਹਸਪਤਾਲ ਦੇ ਡਾਕਟਰਾਂ ਮੁਤਾਬਕ ਨਾਗਮਣੀ ਦੀ ਹਾਲਤ ਬੇਹੱਦ ਗੰਭੀਰ ਹੈ । ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਨਾਗਮਣੀ ਤੇ ਹਮਲਾ ਕਿਉਂ ਹੋਇਆ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ । ਜਾਣਕਾਰੀ ਦਿੰਦਿਆਂ ਥਾਣਾ ਸਾਹਨੇਵਾਲ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਾਗਮਣੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ ਅਤੇ ਉਸਦੇ ਅਧਾਰ ‘ਤੇ ਹਮਲਾਵਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Real Estate