ਪੰਜਾਬ ‘ਚ ਕਈ ਸਖਤ ਨਿਯਮਾਂ ਤਹਿਤ ਸੁਰੂ ਹੋਵੇਗੀ ਸਰਕਾਰੀ ਬੱਸ ਸੇਵਾ

173

ਚੰਡੀਗੜ, 18 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਸਰਕਾਰੀ ਬੱਸ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਪਰ ਰੋਡਵੇਜ਼ ਦੀਆਂ ਬੱਸਾਂ ਕਈ ਸਖਤ ਨਿਯਮਾਂ ਤਹਿਤ ਚਲਾਈਆਂ ਜਾਣਗੀਆਂ। ਇਹਨਾਂ ਬੱਸਾਂ ਵਿੱਚ ਡਰਾਇਵਰ ਅਤੇ ਕੰਡਕਟਰ ਲਈ ਵੱਖਰੇ ਕੈਬਿਨ ਬਣਾਏ ਜਾ ਰਹੇ ਹਨ ਅਤੇ ਹਰ ਬੱਸ ਵਿੱਚ ਕੰਡਕਟਰ ਤਾਂ ਨਾਲ ਚੱਲੇਗਾ, ਪਰ ਉਹ ਟਿਕਟ ਨਹੀਂ ਕੱਟੇਗਾ, ਕਿਉਂਕਿ ਪੰਜਾਬ ਰੋਡਵੇਜ ਮੈਨੇਜਮੈਂਟ ਵੱਲੋਂ ਆਮ ਬੱਸਾਂ ਦੀਆਂ ਟਿਕਟਾਂ ਦੀ ਆਨਲਾਈਨ ਬੁਕਿੰਗ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਹਨ। ਯਾਤਰੀ ਆਨ ਲਾਇਨ ਟਿਕਟ ਦਾ ਪ੍ਰਿੰਟ ਆਊਟ ਲੈ ਕੇ ਬੱਸ ਦੇ ਪਿਛਲੇ ਦਰਵਾਜੇ ਰਾਹੀਂ ਬੱਸ ਵਿੱਚ ਸਵਾਰ ਹੋਣਗੇ ਅਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਤਿੰਨ ਸੀਟਾਂ ਵਾਲੀ ਸੀਟ ਦੋ ਸਵਾਰੀਆਂ ਅਤੇ ਦੋ ਸੀਟਾਂ ਵਾਲੀ ਸੀਟ ‘ਤੇ ਸਿਰਫ ਇੱਕ ਸਵਾਰੀ ਹੀ ਬੈਠ ਕੇ ਸਫਰ ਕਰ ਸਕਦੀ ਹੈ। ਪੰਜਾਬ ਰੋਡਵੇਜ ਦੇ ਅਧਿਕਾਰੀਆਂ ਨੇ ਡਰਾਇਵਰ ਅਤੇ ਕੰਡਕਟਰਾਂ ਲਈ ਵੱਖਰਾ ਕੈਬਿਨ ਬਣਾਉਣ ਲਈ ਪੰਜਾਬ ਰੋਡਵੇਜ ਦੇ ਸਾਰੇ 18 ਡਿਪੂਆਂ ਨੂੰ ਆਦੇਸ ਦੇ ਦਿੱਤੇ ਗਏ ਹਨ। ਜਿਥੇ ਰੋਡਵੇਜ ਦੀਆਂ ਵਰਕਸਾਪਾਂ ਵਿੱਚ ਲੋਹੇ ਦੀ ਚਾਦਰ ਅਤੇ ਸੰਘਣੀ ਪਲਾਸਟਿਕ ਸੀਟ ਦੇ ਬੱਸਾਂ ਵਿੱਚ ਵੱਖਰੇ ਕੈਬਿਨ ਬਣਾਏ ਜਾ ਰਹੇ ਹਨ। ਪੰਜਾਬ ਰੋਡਵੇਜ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਮੁਤਾਬਿਕ ਅੰਤਰਰਾਜੀ ਬੱਸ ਸੇਵਾ ਸ਼ੁਰੂ ਕਰਨ ਦੀ ਫਿਲਹਾਲ ਕੋਈ ਯੋਜਨ ਨਹੀਂ ਹੈ। ਸਿਰਫ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਦੇ ਗਰੀਨ ਜ਼ੋਨ ਐਲਾਨੇ ਗਏ ਜਿਲਿਆਂ ਵਿੱਚ ਹੀ ਫਿਲਹਾਲ ਬੱਸ ਸੇਵਾ ਸ਼ੁਰੂ ਹੋਵੇਗੀ।

Real Estate