ਨੌਜਵਾਨਾਂ ਦੀ ਲੜਾਈ ‘ਚ ਨਾਬਾਲਗ ਦੀ ਮੌਤ

142

ਪੁਲਸ ਨੇ ਇੱਕ ਧਿਰ ‘ਤੇ ਕਤਲ ਤੇ ਦੂਜੀ ਧਿਰ ‘ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ
ਬਰਨਾਲਾ, 18 ਮਈ (ਜਗਸੀਰ ਸਿੰਘ ਸੰਧੂ) : ਬਰਨਾਲਾ ਜ਼ਿਲੇ ਦੇ ਥਾਣਾ ਟੱਲੇਵਾਲ ਵਿੱਚ ਪੈਂਦੇ ਪਿੰਡ ਗਹਿਲ ਵਿਖੇ ਨੌਜਵਾਨਾਂ ਦੇ ਦੋ ਗਰੁਪਾਂ ਵਿੱਚ ਹੋਈ ਲੜਾਈ ‘ਚ 17 ਸਾਲਾਂ ਦੇ ਨਾਬਾਲਗ ਦੀ ਮੌਤ ਹੋ ਗਈ ਅਤੇ ਦੋ ਹੋਰ ਨੌਜਵਾਨ ਇਸ ਲੜਾਈ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਿਕ ਬਰਨਾਲਾ ਦੇ ਸੇਖਾ ਰੋਡ ਦੇ ਵਸਨੀਕ ਤਿੰਨ ਨੌਜਵਾਨ ਪਿੰਡ ਗਹਿਲ ਵਿਖੇ ਕਿਸੇ ਕੰਮ ਲਈ ਗਏ ਸਨ, ਜਿਥੇ ਇਹਨਾਂ ਦੀ ਉਥੋਂ ਦੇ ਕੁਝ ਨੌਜਵਾਨਾਂ ਨਾਲ ਲੜਾਈ ਹੋ ਗਈ। ਥਾਣਾ ਟੱਲੇਵਾਲ ਦੀ ਪੁਲਿਸ ਵੱਲੋਂ ਇਸ ਲੜਾਈ ਨੂੰ ਲੈ ਕੇ ਦੋਵਾਂ ਧਿਰਾਂ ‘ਤੇ ਹੀ ਪਰਚੇ ਦਰਜ ਕਰ ਦਿੱਤੇ ਗਏ ਹਨ। ਪੁਲਸ ਵੱਲੋਂ ਇਕ ਧਿਰ ‘ਤੇ ਕਤਲ ਦੀ ਧਾਰਾ 302 ਲਗਾਈ ਗਈ ਹੈ, ਜਦਕਿ ਦੂਸਰੀ ਧਿਰ ਦੇ ਨੌਜਵਾਨਾਂ ‘ਤੇ ਇਰਾਦਾ ਕਤਲ ਦੀ ਧਾਰਾ 307 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਮਰਨ ਵਾਲਾ ਨੌਜਵਾਨ ਇੱਕ ਵੈਬ ਪੱਤਰਕਾਰ ਦਾ ਲੜਕਾ ਹੈ।

Real Estate