ਦਿੱਲੀ ‘ਚ ਟੈਕਸੀਆਂ ਤੇ ਆਟੋ ਰਿਕਸ਼ੇ ਚੱਲਣਗੇ ਤੇ ਬਜ਼ਾਰ ਖੁੱਲੇ ਰਹਿਣਗੇ : ਕੇਜਰੀਵਾਲ

166

ਚੰਡੀਗੜ, 18 ਮਈ (ਜਗਸੀਰ ਸਿੰਘ ਸੰਧੂ) : ਦਿੱਲੀ ਵਿੱਚ ਆਟੋ ਰਿਕਸ਼ਾ, ਈ-ਰਿਕਸਾਂ, ਕੈਬ ਅਤੇ ਟੈਕਸੀਆਂ ਚੱਲਣਗੀਆਂ ਅਤੇ ਬਜ਼ਾਰ ਖੁੱਲੇ ਰਹਿਣਗੇ। ਇਹ ਐਲਾਨ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਹਨ। ਉਹਨਾਂ ਲੌਕਡਾਊਨ-4 ਦੇ ਮੱਦੇਨਜਰ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਦਿੱਲੀ ਵਿੱਚ ਸਰਕਾਰੀ ਅਤੇ ਨਿੱਜੀ ਦਫ਼ਤਰ ਵੀ ਖੁੱਲ•ਣਗੇ। ਸ਼ਾਪਿੰਗ ਕੰਪਲੈਕਸ ਵਿੱਚ ਦੁਕਾਨਾਂ ਆਡ-ਈਵਨ ਦੇ ਅਨੁਸਾਰ ਖੁੱਲਣਗੀਆਂ। ਬਾਜ਼ਾਰ ਅਤੇ ਮਾਰਕੀਟ ਕੰਪਲੈਕਸ ਵਿੱਚ ਆਡ ਈਵਨ ਲਾਗੂ ਰਹੇਗਾ। ਸਮਾਜਿਕ ਦੂਰੀਆਂ ਹਰੇਕ ਦੁਕਾਨ ‘ਤੇ ਲਾਗੂ ਹੋਣਗੀਆਂ। ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਉਸਾਰੀ ਦੇ ਕੰਮ ਸੁਰੂ ਹੋਣਗੇ ਅਤੇ ਵੱਖੋ ਵੱਖਰੇ ਸਮੇਂ ਅਨੁਸਾਰ ਉਦਯੋਗ ਖੁੱਲਦਗੇ, ਪਰ ਇਹਨਾਂ ‘ਚ ਸਿਰਫ ਦਿੱਲੀ ਦੇ ਵਰਕਰ ਹੀ ਕੰਮ ਕਰਨਗੇ। ਵਿਆਹਾਂ ਵਿੱਚ ਸਿਰਫ ਪੰਜਾਹ ਮਹਿਮਾਨ ਬੁਲਾਏ ਜਾ ਸਕਣਗੇ ਅਤੇ ਅੰਤਿਮ ਸਸਕਾਰ ਵਿੱਚ ਸਿਰਫ਼ 20 ਲੋਕ ਸਾਮਲ ਹੋ ਸਕਣਗੇ। ਕੰਟੇਨਮੈਂਟ ਜ਼ੋਨ ਵਿੱਚ ਕਿਸੇ ਵੀ ਗਤੀਵਿਧੀਆਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਰੋਨਾ ਦੇ ਹੁਣ ਤੱਕ 45 ਪ੍ਰਤੀਸ਼ਤ ਲੋਕ ਠੀਕ ਹੋ ਚੁੱਕੇ ਹਨ। ਉਨ•ਾਂ ਕਿਹਾ ਕਿ ਕੋਰੋਨਾ ਜਲਦੀ ਖ਼ਤਮ ਹੋਣ ਵਾਲਾ ਨਹੀਂ ਹੈ। ਇਸ ਨਾਲ ਸਾਨੂੰ ਜਿਉਣਾ ਹੋਵੇਗਾ।  ਲਾਕਡਾਊਨ ਹਮੇਸ਼ਾ ਬਰਕਰਾਰ ਨਹੀਂ ਰੱਖਿਆ ਜਾ ਸਕਦਾ। ਅਸੀਂ ਹੁਣ ਤੱਕ ਤਾਲਾਬੰਦੀ ਦੇ ਸਮੇਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸਾਡੀ ਸਿਹਤ ਪ੍ਰਣਾਲੀ ਹੁਣ ਕੋਰੋਨਾ ਵਿਰੁੱਧ ਲੜਨ ਲਈ ਤਿਆਰ ਹੈ। ਉਨ•ਾਂ ਕਿਹਾ ਕਿ ਹੁਣ ਸਾਨੂੰ ਆਰਥਿਕਤਾ ਬਾਰੇ ਸੋਚਣਾ ਪਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਫਿਲਹਾਲ ਸੈਲੂਨ ਤੇ ਸਪਾ ਬੰਦ ਰਹਿਣਗੇ, ਮੈਟਰੋ ਰੇਲ ਸੇਵਾਵਾਂ, ਸਕੂਲ ਅਤੇ ਕਾਲਜ 31 ਮਈ ਤੱਕ ਬੰਦ ਰਹਿਣਗੇ, ਹੋਟਲ, ਰੈਸਟੋਰੈਂਟ, ਸਿਨੇਮਾ ਹਾਲ, ਮਾਲ, ਸਵੀਮਿੰਗ ਪੂਲ, ਜਿੰਮ ਅਤੇ ਬਾਰ ਵੀ 31 ਮਈ ਤੱਕ ਬੰਦ ਰਹਿਣਗੇ ਅਤੇ ਇਸੇ ਤਰਾਂ ਹੀ ਸਾਰੇ ਸਮਾਜਿਕ, ਰਾਜਨੀਤਿਕ, ਧਾਰਮਿਕ ਪ੍ਰੋਗਰਾਮ, ਪ੍ਰਾਰਥਨਾਵਾਂ/ਧਾਰਮਿਕ ਸਥਾਨ 31 ਮਈ ਤੱਕ ਬੰਦ ਹੀ ਰਹਿਣਗੇ।

Real Estate