ਮੁਲਤਾਨੀ ਅਗਵਾ ਮਾਮਲੇ ‘ਚ ਸੁਮੇਧ ਸੈਣੀ ਅੱਜ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਏ

132

ਚੰਡੀਗੜ, 17 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਸਾਬਕਾ ਡੀ.ਜੀ.ਪੀ ਸਮੇਧ ਸੈਣੀ ਅੱਜ 29 ਸਾਲ ਪਹਿਲਾਂ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇੰਨਵੈਟੀਗੇਸ਼ਨ ਟੀਮ (ਐਸ.ਆਈ.ਟੀ) ਸਾਹਮਣੇ ਪੇਸ਼ ਹੋਏ। ਸੂਤਰਾਂ ਮੁਤਾਬਿਕ ਸੁਮੇਧ ਸੈਣੀ ਕਰੜੀ ਸਰੁੱਖਿਆ ਵਿੱਚ ਅੱਜ ਸੈਕਟਰ 76 ਸਥਿਤੀ ਜ਼ਿਲਾ ਪ੍ਰਬੰਧਕੀ ਕੰਪਲੈਕਸ ਪਹੁੰਚੇ। ਇਸ ਦੌਰਾਨ ਪੂਰੇ ਏਰੀਏ ਨੂੰ ਪੁਲਸ ਵੱਲੋਂ ਸੀਲ ਕਰ ਦਿੱਤਾ ਗਿਆ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜਤ ਨਹੀਂ ਸੀ। ਜਿਕਰਯੋਗ ਹੈ ਕਿ 29 ਸਾਲ ਪਹਿਲਾਂ ਇੱਕ ਆਈ.ਏ.ਐਸ ਅਧਿਕਾਰੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਪੁਲਸ ਨੇ ਉਸ ਸਮੇਂ ਅਗਵਾ ਕਰਕੇ ਗਾਇਬ ਕਰ ਦਿੱਤਾ ਸੀ, ਜਦੋਂ ਸੁਮੇਧ ਸੈਣੀ ਚੰਡੀਗੜ ਦੇ ਐਸ.ਐਸ.ਪੀ ਸਨ। ਇਸ ਸਬੰਧੀ ਕੁਝ ਸਮਾਂ ਪਹਿਲਾਂ ਮੋਹਾਲੀ ਦੇ ਥਾਣਾ ਮਟੌਰ ਵਿੱਚ ਸੁਮੇਧ ਸੈਣੀ ਦੇ ਖਿਲਾਫ ਐਫ.ਆਈ.ਆਰ ਦਰਜ ਹੋਈ ਸੀ, ਜਿਸ ਦੇ ਸਬੰਧ ਵਿੱਚ ਸੁਮੇਧ ਸੈਣੀ ਨੂੰ ਅਦਾਲਤ ਵਿਚੋਂ ਅਗਾਊਂ ਜਮਾਨਤ ਮਿਲ ਗਈ ਸੀ। ਉਧਰ ਪੁਲਸ ਨੇ ਇਸ ਮਾਮਲੇ ਨੂੰ ਗੰਭੀਰ ਲੈਂਦਿਆਂ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ। ਜਮਾਨਤ ਮਿਲਣ ਤੋਂ ਬਾਅਦ ਸੁਮੈਧ ਸੈਣੀ ਨੇ ਅਦਾਲਤ ਦੇ ਆਦੇਸ਼ ‘ਤੇ ਕੁਝ ਸਮਾਂ ਪਹਿਲਾਂ ਇਸ ਕੇਸ ਦੀ ਜਾਂਚ ਵਿੱਚ ਸਾਮਲ ਤਾਂ ਹੋ ਗਏ ਸਨ, ਪਰ ਐਸ.ਆਈ.ਟੀ ਨੇ ਉਹਨਾਂ ਨੂੰ ਦੁਬਾਰਾ ਬੁਲਾਇਆ ਸੀ, ਜਿਸ ‘ਤੇ ਅੱਜ ਸੁਮੇਧ ਸੈਣੀ ਐਸ.ਆਈ.ਟੀ ਦੇ ਸਾਹਮਣੇ ਪੇਸ਼ ਹੋਏ ਹਨ।

Real Estate