ਭਾਰਤ ਵਿੱਚ ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ

177

ਚੰਡੀਗੜ, 17 ਮਈ (ਜਗਸੀਰ ਸਿੰਘ ਸੰਧੂ) : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਭਾਰਤ ਵਿੱਚ ਲਾਕਡਾਊਨ ਅਜੇ 31 ਮਈ ਤੱਕ ਜਾਰੀ ਰਹੇਗਾ। ਅੱਜ ਨੈਸ਼ਨਲ ਡਿਜ਼ਾਸਟ ਮੈਨੇਜਮੈਂਟ ਅਥਾਰਟੀ (ਐਨ.ਡੀ.ਐਮ.ਏ) ਨੇ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਨੂੰ ਦੇਸ਼ ਵਿੱਚ 31 ਮਈ ਤੱਕ ਲਾਕਡਾਊਨ-4 ਜਾਰੀ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ, ਹਾਂਲਾਕਿ ਇਸ ਲਾਕਡਾਊਨ ਕਈ ਤਰਾਂ ਦੀਆਂ ਰਿਆਇਤਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮਹਾਂਰਾਸ਼ਟਰ ਅਤੇ ਤਮਿਲਨਾਡੂ ਨੇ ਪਹਿਲਾਂ ਹੀ 31 ਮਈ ਤਕ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਤੇਲੰਗਾਨਾ ਤੇ ਮਿਜ਼ੋਰਮ ਵੱਲੋਂ ਵੀ ਪਹਿਲਾਂ ਹੀ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਦੇ ਮੱਦੇਨਜਰ ਰੈਡ, ਜੈਲੋ, ਗਰੀਨ ਜ਼ੋਨ ਬਣਾਉਣ ਦਾ ਅਧਿਕਾਰ ਰਾਜ ਸਰਕਾਰਾਂ ਕੋਲ ਰਹੇਗਾ। ਸੂਬਾ ਸਰਕਾਰਾਂ ਵੱਲੋਂ ਇਸ ਲਾਕਡਾਊਨ ਦੇ ਚੌਥੇ ਪੜਾਅ ‘ਚ ਗ੍ਰੀਨ ਜ਼ੋਨ ਨੂੰ ਪੂਰੀ ਤਰ•ਾਂ ਨਾਲ ਖੋਲ•ਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ, ਹਾਲਾਂਕਿ ਸਰੀਰਕ ਦੂਰੀ ਦਾ ਪਾਲਣ ਕਰਨਾ ਤੇ ਮਾਸਕ ਲਗਾਉਣ ਵਰਗੇ ਪ੍ਰਬੰਧ ਸਾਰਿਆਂ ਲਈ ਜ਼ਰੂਰੀ ਹੋਣਗੇ। ਇਸ ਲਾਕਡਾਊਨ ਦੌਰਾਨ ਸ਼ਾਪਿੰਗ ਮਾਲ ਅਤੇ ਧਾਰਮਿਕ ਸਥਾਨ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਬਜੁਰਗਾਂ, ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਘਰਾਂ ਵਿੱਚ ਰਹਿਣ ਦੀ ਹਿਦਾਇਤ ਜਾਰੀ ਕੀਤੀ ਗਈ ਹੈ।

Real Estate