ਬਠਿੰਡਾ ਜ਼ੇਲ ‘ਚ ਦੋ ਗੈਂਗਸਟਰ ਗਰੁੱਪਾਂ ਦਰਮਿਆਨ ਹੋਈ ਲੜਾਈ ‘ਚ ਇੱਕ ਵਿਅਕਤੀ ਗੰਭੀਰ ਜਖਮੀ

297

ਬਠਿੰਡਾ, 17 ਮਈ (ਪੰਜਾਬੀ ਨਿਊਜ ਆਨਲਾਇਨ) : ਕੇਂਦਰੀ ਜ਼ੇਲ ਬਠਿੰਡਾ ਵਿੱਚ ਦੋ ਗੈਂਗਸਟਰ ਗੁਰੱਪਾਂ ਵਿੱਚ ਜਬਰਦਸਤ ਲੜਾਈ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਲੜਾਈ ਲਈ ਅਜੈ ਫਰੀਦਕੋਟੀਆ ਅਤੇ ਰਾਹੁਲ ਨੂੰ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਬਠਿੰਡਾ ਜੇਲ ਵਿੱਚ ਹੋਈ ਇਸ ਝੜਪ ਵਿੱਜ ਨਵਦੀਪ ਚੱਠਾ ਨਾਮ ਦਾ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ। ਬਠਿੰਡਾ ਪੁਲਸ ਵੱਲੋਂ ਜਖਮੀ ਦੇ ਬਿਆਨ ਲਏ ਜਾ ਰਹੇ ਹਨ ਅਤੇ ਇਸ ਲੜਾਈ ਸਬੰਧੀ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।

Real Estate