‘ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਦੇ ਸੱਦੇ ‘ਤੇ ਕਈ ਥਾਂਈ ‘ਕਿਸਾਨ ਸਨਮਾਨ ਦਿਵਸ’ ਮਨਾਇਆ ਗਿਆ

367

ਬਰਨਾਲਾ-17 ਮਈ, (ਜਗਸੀਰ ਸਿੰਘ ਸੰਧੂ) : ਦੇਸ਼ ਭਰ ਦੀਆਂ 200 ਤੋਂ ਵਧੇਰੇ ਕਿਸਾਨ-ਮਜ਼ਦੂਰ ਜਥੇਬੰਦੀਆਂ ’ਤੇ ਆਧਾਰਤ ‘ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ’ ਵੱਲੋਂ ਦਿੱਤੇ ‘ਕਿਸਾਨ ਸਨਮਾਨ ਦਿਵਸ’ ਮਨਾਉਣ ਦੇ ਸੱਦੇ ਨੂੰ ਹੁੰਗਾਰਾ ਭਰਦਿਆਂ, ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਬਰਨਾਲਾ ਬਲਾਕ ਦੇ ਪਿੰਡਾਂ ਹੰਡਿਆਇਆ, ਖੁੱਡੀਕਲਾਂ, ਭੂਰੇ ਅਤੇ ਧੌਲਾ ਵਿੱਚ ਕਿਸਾਨ ਸਨਮਾਨ ਦਿਵਸ ਮਨਾਇਆ ਗਿਆ। ਇਹਨਾਂ ਪਿੰਡਾਂ ਵਿੱਚ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਬਲਾਕ ਪ੍ਰਧਾਨ ਪ੍ਰਮਿੰਦਰ ਸਿੰਘ ਹੰਡਿਆਇਆ, ਬਲਾਕ ਦੇ ਸੀਨੀਅਰ ਆਗੂ ਬਾਬੂ ਸਿੰਘ ਖੁੱਡੀਕਲਾਂ, ਮਹਿੰਦਰ ਸਿੰਘ ਅਸਪਾਲਕਲਾਂ, ਸਿਕੰਦਰ ਸਿੰਘ ਭੂਰੇ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਮੋਹਨ ਸਿੰਘ ਰੂੜੇਕੇਕਲਾਂ ਅਤੇ ਜੱਗਾ ਸਿੰਘ ਬਦਰਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਪਣੇ ਬੱਜਟਾਂ ਅਤੇ ਆਰਥਕ ਐਲਾਨਾਂ ਵਿੱਚ ਕਿਸਾਨਾਂ ਨੂੰ ਵੱਡੀਆਂ ਰਿਐਤਾਂ ਦੇ ਨਾਮ ’ਤੇ ਹੋਰ ਕਰਜ਼ੇ ਦੇਣ ਦੇ ਐਲਾਨ ਕਰ ਰਹੀਆਂ ਹਨ ਜਦਕਿ ਕਿਸਾਨ ਪਹਿਲਾਂ ਹੀ ਵੱਡੀ ਪੱਧਰ ’ਤੇ ਕਰਜ਼ਾਈ ਹਨ ਤੇ ਸਰਕਾਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੇ ਆਪਣੇ ਪਹਿਲਾਂ ਕੀਤੇ ਵਾਅਦਿਆਂ ਨੂੰ ਭੁੱਲ-ਭੁਲਾ ਗਈਆਂ ਹਨ। ਉਹਨਾਂ ਕਿਹਾ ਕਿ ਨਵੇਂ ਕਰਜ਼ੇ ਦੇਣ ਤੋਂ ਪਹਿਲਾਂ ਕਿਸਾਨਾਂ ਦੇ ਪਹਿਲੇ ਕਰਜ਼ਿਆਂ ‘ਤੇ ਲਕੀਰ ਮਾਰੀ ਜਾਵੇ ਤੇ ਕਿਸਾਨਾਂ ਨੂੰ ਸਾਰੀਆਂ ਖੇਤੀ ਫ਼ਸਲਾਂ ਦੇ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਜਾਇਜ਼ ਭਾਅ ਦਿੱਤੇ ਜਾਣ। ਆਗੂਆਂ ਨੇ ਕਿਹਾ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ ਹੁਣ ਤੋਂ ਹੀ 16 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਕਿ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਸਕਣ, ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 3000 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਜਾਵੇ ਤੇ ਝੋਨੇ ਦੀ ਸਮੁੱਚੀ ਫ਼ਸਲ ਦੀ ਗਾਰੰਟਡ ਖ਼ਰੀਦ ਕੀਤੀ ਜਾਵੇ, ਖੇਤੀ ਦੇ ਕੰਮਾਂ ਵਿੱਚ ਮਗਨਰੇਗਾ ਸਕੀਮ ਚਾਲੂ ਕੀਤੀ ਜਾਵੇ ਤਾਂ ਕਿ ਬੇਰੁਜ਼ਗਾਰ ਹੋਏ ਤੇ ਭੁੱਖੇ ਮਰ ਰਹੇ ਮਜ਼ਦੂਰ ਆਪਣੇ ਪਰਿਵਾਰ ਪਾਲਣ ਲਈ ਚਾਰ ਪੈਸੇ ਕਮਾ ਸਕਣ, ਇਸ ਤੋਂ ਇਲਾਵਾ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਆਪਣੇ ਹੀ ਖੇਤਾਂ ਵਿੱਚ ਕੰਮ ਕਰਨ ਬਦਲੇ ਸਰਕਾਰ ਵੱਲੋਂ ਮਗਨਰੇਗਾ ਤਹਿਤ ਉਜਰਤ ਦਿੱਤੀ ਜਾਵੇ। ਵੱਖ ਵੱਖ ਪਿੰਡਾਂ ਵਿੱਚ ਹੋਈਆਂ ਇਨ੍ਹਾਂ ਰੈਲੀਆਂ ਮੌਕੇ ਜਸਵੰਤ ਸਿੰਘ, ਕੁਲਵੰਤ ਸਿੰਘ ਮਹਿੰਦਰ ਸਿੰਘ ਹੰਡਿਆਇਆ, ਹਰਮੇਲ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ ਖੁੱਡੀਕਲਾਂ, ਹਾਕਮ ਸਿੰਘ ਅਤਰ ਸਿੰਘ ਵਾਲਾ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਦਰਸ਼ਨ ਸਿੰਘ ਭੂਰੇ, ਰੁਲਦੂ ਸਿੰਘ, ਦਰਸ਼ਨ ਸਿੰਘ ਅਸਪਾਲ ਕਲਾਂ, ਬਾਰੂ ਸਿੰਘ, ਜਰਨੈਲ ਸਿੰਘ ਬਦਰਾ, ਜੰਟਾ ਸਿੰਘ, ਲੱਖਾ ਸਿੰਘ, ਸਰਬਾ ਸਿੰਘ, ਗੁਰਜੰਟ ਸਿੰਘ ਆਦਿ ਆਗੂ ਹਾਜ਼ਰ ਸਨ।2

Real Estate