ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਗਰੋਹ ਗ੍ਰਿਫ਼ਤਾਰ

233
 ਗਰੋਹ ਦੇ ਕਬਜੇ ਚੋਂ 32 ਬੋਰ ਰਿਵਾਲਵਰ 5 ਜਿੰਦਾ ਕਾਰਤੂਸ ਬਰਾਮਦ 
ਫਿਰੋਜ਼ਪੁਰ 16 ਮਈ (ਬਲਬੀਰ ਸਿੰਘ ਜੋਸਨ) : ਪੂਰਾ ਦੇਸ਼ ਜਿੱਥੇ ਕਰੋਨਾ ਮਹਾਂਮਾਰੀ ਬਿਮਾਰੀ ਨਾਲ ਜੂਝ ਰਿਹਾ ਹੈ ਉੱਥੇ ਹੀ ਚੋਰਾਂ ਤੇ ਕਰੋਨਾ ਦਾ ਖੋਫ ਨਜ਼ਰ ਨਹੀਂ ਆ ਰਿਹਾ। ਚੋਰ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਉੱਥੇ ਹੀ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੁਲਿਸ ਵੱਲੋਂ ਚੋਰਾਂ ਨੂੰ ਨੱਥ ਪਾਉਣ ਦੇ ਕੀਤੇ ਉਪਰਾਲੇ ਸਦਕਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਗਰੋਹ ਨੂੰ ਫੜਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ।
ਜਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਪੁਲਿਸ ਮੁੱਖੀ ਸ ਭੂਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾੜੇ ਅਨਸਰਾਂ ਨੂੰ ਫੜਨ ਲਈ ਬਣਾਈ ਗਈ ਟੀਮ ਚ ਸ੍ਰੀ ਅਜੇ ਰਾਜ ਸਿੰਘ ( ਪੀ.ਪੀ.ਐੱਸ . ) ਐੱਸ.ਪੀ. ( ਇੰਨਵੇ ) ਫਿਰੋਜ਼ਪੁਰ ਸ੍ਰੀ ਸਤਨਾਮ ਸਿੰਘ ਡੀ.ਐੱਸ.ਪੀ. ਦਿਹਾਤੀ ਦੀ ਰਹਿਮਾਈ ਹੇਠ ਇੰਸ ਅਭਿਨਵ ਚੋਹਾਨ ਮੁੱਖ ਅਫਸਰ ਕੁਲਗੜੀ, ਐਸ.ਆਈ ਜੱਜਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ  ਸੁਖਦੇਵ ਸਿੰਘ ਉਰਫ ਡੱਡੂ , ਪੁੱਤਰ ਬਾਜ ਸਿੰਘ , ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਾਜ ਸਿੰਘ , ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਪ੍ਰੀਤਮ ਸਿੰਘ ਵਾਸੀ ਸਤਸੀਏ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ 11 ਮਈ 2020 ਨੂੰ ਫਿਰੋਜ਼ਪੁਰ ਮੋਗਾ ਰੋਡ ਤੇ ਪੁੱਲ ਨੇੜੇ ਲੜਾਈ ਦੌਰਾਨ ਉਕਤ ਦੋਸ਼ੀਆਂ ਨੇ ਸ਼ੁਸ਼ਾਂਤ ਮਹਿਤਾ ਤੋਂ 32 ਬੋਰ ਰਿਵਾਲਰ ਅਤੇ ਮੋਬਾਇਲ ਫੋਨ ਖੋਹ ਲਿਆ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ । ਉਕਤ ਦੋਸ਼ੀਆਂ ਵਿਰੁੱਧ ਪੁਲਿਸ ਥਾਣਾ ਕੁਲਗੜੀ ਵਿਖੇ ਮੁਕੱਦਮਾ ਨੰ : 68 ਅਧੀਨ ਧਾਰਾ , 307,379 , ਬੀ , 148,149 , 25,27 , 54,59 ਅਸਲਾ ਐਕਟ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਸੀ ।ਮੁੱਖ ਅਫਸਰ ਕੁਲਗੜੀ ਅਨੁਭਵ ਚੋਹਾਨ ਨੇ ਦੱਸਿਆ ਕਿ ਸੁਖਦੇਵ ਸਿੰਘ ਉਰਫ ਡੱਡੂ , ਪੁੱਤਰ ਬਾਜ ਸਿੰਘ , ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਾਜ ਸਿੰਘ , ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਪ੍ਰੀਤਮ ਸਿੰਘ ਵਾਸੀ ਸਤਸੀਏ ਵਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋ ਲੜਾਈ ਦੌਰਾਨ ਖੋਇਆ ਗਿਆ 32 ਬੋਰ ਰਿਵਾਲਵਰ ਸਣੇ 5 ਜਿੰਦਾ ਕਾਰਤੂਸ , ਅਤੇ ਇਕ ਖੋਲ ਬਰਾਮਦ ਕੀਤਾ ਹੈ । ਥਾਣਾ ਮੁਖੀ ਨੇ ਦੱਸਿਆ ਕਿ ਸੁਖਦੇਵ ਸਿੰਘ ਅਤੇ ਬਲਵਿੰਦਰ ਸਿੰਘ ਦੇ ਖਿਲਾਫ ਪਹਿਲਾਂ ਵੀ ਵੱਖ – ਵੱਖ ਧਰਾਵਾਂ ਤਹਿਤ ਮੁਕਦਮੇ ਦਰਜ ਹਨ ।
Real Estate