ਲਾਸ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਪੁਲਸੀਆਂ ਸਮੇਤ 11 ਜਣੇ ਇਕਾਂਤਵਾਸ ‘ਚ ਭੇਜੇ

292
ਚੰਡੀਗੜ, 16 ਮਈ (ਜਗਸੀਰ ਸਿੰਘ ਸੰਧੂ) : ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਕਾਲੋਨੀ ਤੋਂ 2 ਦਿਨ ਪਹਿਲਾਂ ਮਿਲੀ ਨੌਜਵਾਨ ਦੀ ਲਾਸ਼ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਤੋਂ ਬਾਅਦ ਪੁਲਸ ਵਾਲਿਆਂ ਸਮੇਤ ਉਹਨਾਂ 11 ਜਣਿਆਂ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ, ਜਿਹਨਾਂ ਨੇ ਇਸ ਲਾਸ਼ ਨੂੰ ਹੱਥ ਲਗਾਏ ਸਨ। ਜਿਕਰਯੋਗ ਕਿ ਬੀਤੇ ਬੁੱਧਵਾਰ ਨੂੰ 8ਵੀਂ ਕਲਾਸ ਦੇ ਵਿਦਿਆਰਥੀ ਕਰਨ ਦੀ ਲਾਸ਼ ਰੇਲਵੇ ਕਾਲੋਨੀ ਵਿੱਚੋਂ ਮਿਲੀ ਸੀ, ਜਿਸ ਦੇ ਸਿਰ ‘ਤੇ ਗਹਿਰੀ ਚੋਟ ਦੇ ਨਿਸ਼ਾਨ ਸਨ। ਉਸ ਸਮੇਂ ਇਸ ਦੀ ਪਹਿਚਾਣ ਨਾ ਹੋਣ ਸਕਣ ਕਾਰਨ ਲਾਸ਼ ਨੂੰ ਡਵੀਜ਼ਨ ਨੰਬਰ 5 ਦੀ ਪੁਲਸ ਨੇ ਮੋਰਚਰੀ ਵਿਖੇ ਰਖਵਾ ਦਿੱਤਾ ਸੀ। ਇਸ ਉਪਰੰਤ ਲਾਸ਼ ਦੀ ਸਨਾਖਤ ਵੀ ਹੋ ਗਈ, ਪਰ ਜਦੋਂ ਲਾਸ਼ ਤੋਂ ਲਏ ਗਏ ਜਾਂਚ ਨਮੂਨਿਆਂ ਦੀ ਜਾਂਚ ਦੀ ਰਿਪੋਰਟ ਕੋਰਨਾ ਪਾਜੇਟਿਵ ਆ ਗਈ ਤਾਂ ਪੁਲਸ ਕਰਮਚਾਰੀ ਸਮੇਤ ਉਹਨਾਂ ਗਿਆਰਾਂ ਲੋਕਾਂ ਨੂੰ ਤੁਰੰਤ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ, ਜਿਹਨਾਂ ਦਾ ਇਸ ਲਾਸ਼ ਨਾਲ ਸਿੱਧਾ ਸੰਪਰਕ ਹੋਇਆ ਹੈ।
                 ਉਧਰ ਗੁਰਾਇਆ ਦੇ ਨੇੜਲੇ ਪਿੰਡ ਠੀਕਰੀਵਾਲ ਦੇ ਇੱਕ ਬਜ਼ੁਰਗ ਦੀ ਕੋਰੋਨਾ ਵਾਇਰਸ ਕਾਰਨ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਹੈ। ਵਰਣਨਯੋਗ ਹੈ ਕਿ 1 ਮਈ ਤੋਂ ਜਲੰਧਰ ਦੇ ਇੱਕ ਹਸਪਤਾਲ ਵਿੱਚ ਦਾਖਲ ਪਿਆਰੇ ਲਾਲ (85 ਸਾਲ) ਦੀ 5 ਮਈ ਨੂੰ ਰਿਪੋਰਟ ਕੋਰੋਨਾ ਪਾਜੇਟਿਵ ਆਈ ਸੀ, ਜਿਥੋਂ ਉਹਨਾਂ ਨੂੰ ਸੀ.ਐਮ.ਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿਥੇ ਅੱਜ ਪਿਆਰੇ ਲਾਲ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਮੁਤਾਬਿਕ ਉਹ ਪਿਆਰੇ ਲਾਲ ਅੰਤਿਮ ਸਸ਼ਕਾਰ ਆਪਣੇ ਪਿੰਡ ਵਿੱਚ ਨਹੀਂ ਕਰਨਗੇ, ਇਸ ਲਈ ਪ੍ਰਸਾਸ਼ਨ ਤੇ ਸਰਕਾਰ ਦੇ ਸਹਿਯੋਗ ਨਾਲ ਲੁਧਿਆਣਾ ਵਿਖੇ ਉਹਨਾਂ ਦਾ ਸਸ਼ਕਾਰ ਕੀਤਾ ਜਾਵੇਗਾ।
Real Estate