ਯੂ.ਪੀ ਦੀ ਯੋਗੀ ਸਰਕਾਰ ਨੇ ਯੂ-ਟਰਨ ਲੈਂਦਿਆਂ ਮਜਦੂਰਾਂ ਦੇ ਕੰਮ ਕਰਨ ਦੇ 8 ਘੰਟੇ ਕੀਤੇ

178

ਚੰਡੀਗੜ, 16 ਮਈ (ਜਗਸੀਰ ਸਿੰਘ ਸੰਧੂ) : ਉਤਰ ਪ੍ਰਦੇਸ ਦੀ ਯੋਗੀ ਸਰਕਾਰ ਵੱਲੋਂ ਮਜਦੂਰਾਂ ਦੇ ਕੰਮ ਕਰਨ ਦੇ ਸਮੇਂ ‘ਤੇ ਯੂ ਟਰਨ ਲੈਂਦਿਆਂ ਹੁਣ ਕੰਮ ਦੇ ਘੰਟੇ 12 ਤੋਂ ਘਟਾ ਕੇ 8 ਘੰਟੇ ਹੀ ਕਰ ਦਿੱਤੇ ਗਏ ਹਨ। ਇਲਾਹਾਬਾਦ ਦੇ ਮੁੱਖ ਸਥਾਈ ਐਡਵੋਕੇਟ ਨੂੰ ਯੂ.ਪੀ ਸਰਕਾਰ ਦੇ ਪ੍ਰਮੁੱਖ ਸਕੱਤਰ ਸੁਰੇਸ਼ ਚੰਦਰਾ ਨੇ ਪੱਤਰ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਯੂ.ਪੀ ਸਰਕਾਰ ਨੇ ਜੋ 8 ਮਈ ਨੂੰ ਮਜਦੂਰਾਂ ਦੇ ਕੰਮ ਕਰਨ ਦੇ 12 ਘੰਟੇ ਕੀਤੇ ਸਨ, ਉਹਨਾਂ ਵਿੱਚ ਬਦਲਾਓ ਕਰਦਿਆਂ ਹੁਣ ਮੁੜ ਤੋਂ ਮਜਦੂਰਾਂ ਦੇ ਕੰਮ ਕਰਨ ਦੇ 8 ਘੰਟੇ ਹੀ ਕਰ ਦਿੱਤੇ ਹਨ। ਵਰਨਯੋਗ ਹੈ ਕਿ ਯੋਗੀ ਸਰਕਾਰ ਵੱਲੋਂ ਮਜਦੂਰਾਂ ਦੇ ਕੰਮ ਦੇ ਘੰਟੇ ਵਧਾਉਣ ਦੇ ਫੈਸਲੇ ਦੇ ਖਿਲਾਫ ਵਰਕਰਸ ਫਰੰਟ ਵੱਲੋਂ ਇਲਾਹਾਬਾਦ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਮਾਣਯੋਗ ਇਲਾਹਾਬਾਦ ਹਾਈਕੋਰਟ ਵੱਲੋਂ ਯੋਗੀ ਸਰਕਾਰ ਨੂੰ ਨੋਟਿਸ ਕੱਢਿਆ ਗਿਆ। ਇਸ ਨੋਟਿਸ ਦੇ ਜਵਾਬ ਵਿੱਚ ਯੂ.ਪੀ ਸਰਕਾਰ ਦੇ ਪ੍ਰਮੁੱਖ ਸਕੱਤਰ ਸੁਰੇਸ ਚੰਦਰਾ ਨੇ ਇੱਹ ਪੱਤਰ ਲਿਖੇ ਮੁੱਖ ਸਥਾਈ ਐਡਵੋਕੇਟ ਨੂੰ ਇਸ ਦੇ ਅਧਾਰਾ ‘ਤੇ ਸਰਕਾਰ ਦਾ ਪੱਖ ਇਲਾਹਾਬਾਦ ਹਾਈਕੋਰਟ ਵਿੱਚ ਪੇਸ ਕਰਨ ਲਈ ਕਿਹਾ ਹੈ। ਵਰਕਰਜ਼ ਫਰੰਟ ਦੇ ਆਗੂ ਇਸ ਨੂੰ ਮਜਦੂਰਾਂ ਦੀ ਜਿੱਤ ਵੱਜੋਂ ਦੇਖ ਰਹੇ ਹਨ।

Real Estate