ਯੂਪੀ – ਰਾਜਸਥਾਨ ਤੋਂ ਘਰ ਪਹੁੰਚਦੇ ਮਜਦੂਰਾਂ ਨਾਲ ਭਰੇ ਟਰੱਕ ਦੀ ਟੱਕਰ -24 ਮੌਤਾਂ

181

ਉਤਰ ਪ੍ਰਦੇਸ਼ ਦੇ ਔਰੀਆ ਵਿੱਚ ਸ਼ਨੀਵਾਰ ਸਵੇਰੇ ਹਾਈਵੇ ਉਪਰ ਇੱਕ ਟਰੱਕ ਨੇ ਮਜਦੂਰਾਂ ਨਾਲ ਲੱਦੇ ਹੋਏ ਟਰੱਕ ਨੂੰ ਟੱਕਰ ਮਾਰ ਦਿੱਤੀ । ਜਿਸ ਕਾਰਨ 24 ਮਜਦੂਰਾਂ ਦੀ ਮੌਤ ਹੋ ਗਈ । ਇਹ ਸਾਰੇ ਰਾਜਸਥਾਨ ਤੋਂ ਆ ਰਹੇ ਸਨ। ਪੁਲੀਸ ਸੂਤਰਾਂ ਮੁਤਾਬਿਕ ਮਜਦੂਰ ਚੂਨੇ ਨਾਲ ਭਰੇ ਹੋਏ ਟਰੱਕ ‘ਤੇ ਸਵਾਰ ਸਨ। ਚਿਰੂਹਲੀ ਖੇਤਰ ਦੇ ਕੋਲ ਪਹਿਲਾਂ ਤੋਂ ਖੜੇ ਟਰੱਕ ਨੂੰ ਇਸ ਨੇ ਟੱਕਰ ਮਾਰ ਦਿੱਤੀ ਜਿਸ ਮਗਰੋਂ ਦੋਵੇ ਟਰੱਕ ਡੂੰਘੀ ਖਾਈ ‘ਚ ਉਲਟ ਗਏ।
ਡੀਐਮ ਅਭਿਸ਼ੇਕ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 3:30 ਵਜੇ ਹੋਇਆ ਸੀ । 24 ਲੋਕਾਂ ਮਾਰੇ ਗਏ ਅਤੇ 20 ਜਖ਼ਮੀ ਹਨ। ਇਹਨਾਂ ਵਿੱਚ ਜਿ਼ਆਦਾਤਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਵਸਨੀਕ ਸਨ। ਇਹ ਹਾਦਸਾ ਇੱਕ ਢਾਬੇ ਕੋਲ ਹੋਇਆ।
ਚੂਨੇ ਨਾਲ ਲੱਦਿਆ ਇੱਕ ਟਰੱਕ ਰਾਜਸਥਾਨ ਤੋਂ ਪੱਛਮੀ ਬੰਗਾਲ ਲਈ ਤੁਰਿਆ ਸੀ । ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਲੱਗਭਗ 70 ਮਜਦੂਰ ਸਵਾਰ ਸਨ।
ਪੁਲੀਸ ਨੇ ਦੱਸਿਆ ਕਿ ਮਜਦੂਰ ਚੂਨੇ ਦੀਆਂ ਬੋਰੀਆਂ ਥੱਲੇ ਦੱਬ ਗਏ । ਕੁਝ ਦੀ ਟਰੱਕਾਂ ਦੀ ਫੇਟ ‘ਚ ਆਉਣ ਕਾਰਨ ਜਾਨ ਚਲੀ ਗਈ।
ਇੱਕ ਜ਼ਖਮੀ ਮਜਦੂਰ ਨੇ ਦੱਸਿਆ ਕਿ ਮੇਰੀ ਅੱਖ ਤਾਂ ਝਟਕੇ ਨਾਲ ਖੁੱਲ੍ਹੀ , ਸ਼ੁੱਕਰ ਹੈ ਮੈਂ ਬਚ ਗਿਆ ।
ਇਸ ਤੋਂ ਪਹਿਲਾਂ 8 ਦਿਨਾਂ ਵਿੱਚ ਚਾਰ ਵੱਡੇ ਹਾਦਸੇ ਹੋਏ ਅਤੇ 32 ਮਜਦੂਰਾਂ ਦੀ ਮੌਤ ਹੋ ਚੁੱਕੀ ਹੈ।

Real Estate