ਪੰਜਾਬ ਵਾਸੀਆਂ ਲਈ ਚੰਗੀ ਖਬਰ : ਅੱਜ ਕੋਰੋਨਾ ਦੇ 952 ਮਰੀਜ਼ ਠੀਕ ਹੋਏ

260

ਅੱਜ ਪੰਜਾਬ ‘ਚ ਕੋਰੋਨਾ ਦੇ 14 ਨਵੇਂ ਮਰੀਜ ਆਏ
ਚੰਡੀਗੜ, 16 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਮਰੀਜਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਉਣ ਨਾਲ  ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 1946 ਹੋ ਗਈ ਹੈ, ਜਦਕਿ ਅੱਜ 952 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ। ਕੋਰੋਨਾ ਵਾਇਰਸ ਨਾਲ ਪੰਜਾਬ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 32 ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 657 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 1257 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 50613 ਸੈਂਪਲ ਲਏ, ਜਿਹਨਾਂ ‘ਚੋਂ 46028 ਸੈਂਪਲ ਨੈਗੇਟਿਵ ਆਏ ਹਨ, ਜਦਕਿ 2639 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 1946 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 657 ਐਕਟਿਵ ਕੇਸ ਹਨ ਅਤੇ ਤਿੰਨ ਮਰੀਜ ਆਕਸੀਜਨ ਉਪਰ ਅਤੇ ਇੱਕ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 32 ਮੌਤਾਂ ਹੋ ਚੁੱਕੀਆਂ ਅਤੇ 1257 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਅੱਜ ਨਵੇਂ ਆਏ ਕੇਸਾਂ ਵਿੱਚ ਸਭ ਤੋਂ ਵੱਧ ਕਪੂਰਥਲਾ ਜਿਲੇ ਤੋਂ 5 ਨਵੇਂ ਮਰੀਜ ਕੋਰਨਾ ਪਾਜੇਟਿਵ ਪਾਏ ਹਨ। ਲੁਧਿਆÎਣਾ ਅਤੇ ਫਰੀਦਕੋਟ ਜਿਲਿਆਂ ‘ਚ ਕੋਰੋਨਾ ਦੇ ਤਿੰਨ-ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਜਲੰਧਰ ਵਿੱਚ 2 ਨਵੇਂ ਮਰੀਜ਼ ਅਤੇ ਰੋਪੜ ਜਿਲੇ ਵਿੱਚ ਇੱਕ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ।

         ਪੰਜਾਬ ਵਾਸੀਆਂ ਲਈ ਚੰਗੀ ਖਬਰ ਹੈ ਕਿ ਅੱਜ 952 ਮਰੀਜ਼ ਠੀਕ ਹੋਏ ਹਨ।

ਅੰਮ੍ਰਿਤਸਰ ਜਿਲੇ ਵਿੱਚ   : 261

ਗੁਰਦਾਸਪੁਰ ਜਿਲੇ ਵਿੱਚ : 107

ਤਰਨਤਾਰਨ ਜ਼ਿਲੇ ਵਿੱਚ  : 85

ਹੁਸ਼ਿਆਰਪੁਰ ਜਿਲੇ ਵਿੱਚ  : 79

ਜਲੰਧਰ ਜ਼ਿਲੇ ਵਿੱਚ       : 78

ਐਸ.ਬੀ.ਐਸ ਨਗਰ ਚ   : 50

ਸੰਗਰੂਰ ਜ਼ਿਲੇ ਵਿੱਚ       : 51

ਫਿਰੋਜਪੁਰ ਜ਼ਿਲੇ ਵਿੱਚ     : 42

ਐਸ.ਏ.ਐਸ ਨਗਰ ਵਿੱਚ  : 35 

ਪਟਿਆਲਾ ਜ਼ਿਲੇ ਵਿੱਚ    : 33

ਬਠਿੰਡਾ ਜ਼ਿਲੇ ਵਿੱਚ      : 26

ਕਪੂਰਥਲਾ ਜਿਲੇ ਵਿੱਚ   : 23

ਲੁਧਿਆਣਾ ਜ਼ਿਲੇ ਵਿੱਚ   : 21

ਬਰਨਾਲਾ ਜਿਲੇ ਵਿੱਚ   : 19

ਰੋਪੜ ਜ਼ਿਲੇ ਵਿੱਚ       : 17

ਮੋਗਾ ਜ਼ਿਲੇ ਵਿੱਚ        : 10

ਫਤਿਹਗੜ ਜ਼ਿਲੇ ਵਿੱਚ    : 8

ਮੁਕਤਸਰ ਜ਼ਿਲੇ ਵਿੱਚ     : 5

ਫਰੀਦਕੋਟ ਜ਼ਿਲੇ ਵਿੱਚ    : 1

ਪਠਾਨਕੋਟ ਜ਼ਿਲੇ ਵਿੱਚ    : 1

ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਹਨ।  

Real Estate