ਹਰਿਆਣਾ ਰੋਡਵੇਜ ਨੇ 29 ਚੋਣਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕੀਤੀ

187

ਚੰਡੀਗੜ, 15 ਮਈ (ਜਗਸੀਰ ਸਿੰਘ ਸੰਧੂ) : ਹਰਿਆਣਾ ਰੋਡਵੇਜ ਨੇ ਬੀਤੇ ਸ਼ੁਕਰਵਾਰ ਤੋਂ  10 ਡਿਪੂਆਂ ਤੋਂ ਚੋਣਵੇਂ 29 ਰੂਟਾਂ ‘ਤੇ ਬੱਸ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼ੁਰੂਆਤੀ ਦੌਰ ‘ਚ ਇਹ ਬੱਸਾਂ ਅੰਬਾਲਾ, ਭਿਵਾਨੀ, ਹਿਸਾਰ, ਕੈਥਲ, ਕਰਨਾਲ, ਨਾਰਨੌਲ, ਪੰਚਕੂਲਾ, ਰੇਵਾੜੀ, ਰੋਹਤਕ ਤੇ ਸਿਰਸਾ ਤੋਂ ਚੋਣਵੇਂ 29 ਰੂਟਾਂ ‘ਤੇ ਚਲਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਬੱਸਾਂ ਵਿੱਚ ਸਮਾਜਕ ਦੂਰੀ ਦਾ ਪਾਲਣ ਕਰਨਾ ਲਾਜ਼ਮੀ ਹੈ ਤੇ ਇਕ ਬੱਸ ਵਿੱਚ 30 ਤੋਂ ਵੱਧ ਯਾਤਰੀਆਂ ਨੂੰ ਥਾਂ ਨਹੀਂ ਦਿੱਤੀ ਜਾਏਗੀ। ਸੁਕਰਵਾਰ ਸਵੇਰੇ ਪੰਚਕੂਲਾ ਡਿਪੂ ਤੋਂ ਪਹਿਲੀ ਬੱਸ ਸਿਰਸਾ ਲਈ ਰਵਾਨਾ ਹੋਈ। ਇਹਨਾਂ ਬੱਸਾਂ ਸੈਨੀਟਾਈਜ਼ਰ ਅਤੇ ਮਾਸਕ ਆਦਿ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ ਹੈ ਅਤੇ ਸਮਾਜਿਕ ਦੂਰੀ ਦਾ ਸਖ਼ਤੀ ਨਾਲ ਪਾਲਣ 52 ਸੀਟਾਂ ਵਾਲੀਆਂ ਇਹਨਾਂ ਬੱਸਾਂ 30 ਮੁਸਾਫਰਾਂ ਨੂੰ ਹੀ ਸਫਰ ਕਰਨ ਇਜਾਜ਼ਤ ਦਿੱਤੀ ਜਾ ਰਹੀ। ਹਰਿਆਣਾ ਰੋਡਵੇਜ ਵੱਲੋਂ ਸਾਰੀਆਂ ਨਾਨ ਏ.ਸੀ ਬੱਸਾਂ ਹੀ ਚਲਾਈਆਂ ਗਈਆਂ ਅਤੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਬੱਸਾਂ ਅਜੇ ਨਹੀਂ ਚਲਾਈਆਂ ਜਾਣਗੀਆਂ।  ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਕੀਤੇ ਗਏ ਲਾਕਡਾਊਨ ਦੌਰਾਨ ਬੱਸ ਸੇਵਾ ਬਹਾਲ ਕਰਨ ਵਾਲਾ ਹਰਿਆਣਾ ਪਹਿਲਾ ਰਾਜ ਬਣ ਗਿਆ ਹੈ।

Real Estate